ਪੰਨਾ:Alochana Magazine January 1961.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ਼ਕ ਮਿਜਾਜ਼ੀ ਦੇ ਖੇਤਰ ਵਿਚ ਯਾਰ ਜਾਂ ਪ੍ਰੀਤਮ ਦੇ ਬਿਰਹੁ ਵਿਚ ਲਿਖੇ ਗਏ ਬਾਰਾਂਮਾਹੇ ਤਾਂ ਆਮ ਮਿਲਦੇ ਹਨ । ਹਰ ਕਿੱਸਾਕਾਰ ਦੀ ਵੀ ਇਹ ਕੋਸ਼ਿਸ਼ ਰਹੀ ਹੈ ਕਿ ਉਹ ਆਪਣੀ ਵਿਯੋਗਣ ਦੁਖੀ ਨਾਇਕਾ ਦਾ ਚੇਹਰਾ ਬਾਰਾਂਮਾਹ ਦੇ ਸ਼ੀਸ਼ੇ ਵਿਚੋਂ ਪਾਠਕਾਂ ਨੂੰ ਦਿਖਾਵੇ । ਇਸੇ ਕਰ ਕੇ ਹੀਰ ਜਾਂ ਸੋਹਣੀ ਦੇ ਕਿੱਸਿਆਂ ਵਿਚ ਬਾਰਾਂਮਾਹੇ ਰਚੇ ਮਿਲ ਹੀ ਜਾਂਦੇ ਹਨ । ਭਗਵਾਨ ਸਿੰਘ ਆਪਣੇ ਕਿੱਸੇ ਵਿਚ ਹੀਰ ਦੇ ਕਲੇਜੇ ਵਿਚ ਪਈ ਵਿਛੋੜੇ ਦੀ ਗੰਢ ਦਾ ਜ਼ਿਕਰ ਕਰਦਾ ਦਿਸਦਾ ਹੈ : ਭਾਦੋਂ ਭਾਹ ਭੜਕਦੀ ਚੁਫੇਰੇ ਮੇਰੇ ਰਾਂਝਿਆ ਵੇ, ਆਣ ਕੇ ਬੁਝਾਵੀਂ ਪਾਸੀਂ ਪਾਣੀ ਪਵੇ ਠੰਡ ਵੇ ! ਬਾਹਾਂ ਵਿਚ ਸਤ ਨਹੀਂ ਰੱਤ ਨ ਸਰੀਰ ਵਿਚ, ਦੇਖ ਰੰਗ ਮੇਰਾ ਸੁਕ ਹੋਈ ਹਾਂ ਪਲੰਢ ਵੇ । ਬੁਢਿਆਂ ਦੇ ਵਾਂਗ ਮੈਂ ਡੰਗੋਰੀ ਫੜੀ ਹੱਥ ਵਿਚ, ਝੂਲਦਾ ਸਰੀਰ ਤੇ ਜਵਾਨੀ ਗਈ ਹੁੰਢ ਵੇ । ਦਰਦ ਤੁਸਾਡੇ ਕੀਤਾ ਗਰਦ ਭਗਵਾਨ ਸਿੰਘ, ਕਾਲਜੇ ਦੇ ਵਿਚ ਹੈ ਵਿਛੋੜੇ ਵਾਲੀ ਗੰਢ ਵੇ । ਕਿਸ਼ਨ ਸਿੰਘ ਆਰਿਫ ਨੇ ਵੀ ਇਸ ਦਰਦ ਨੂੰ ਗਾਵਿਆ ਹੈ, ਪਰ ਨਾਲ ਨਾਲ ਸ਼ਬਦ-ਅਲੰਕਾਰ ਦੀ ਫਬ ਬੰਨ ਕੇ ! ਕਵੀ ਇਕ ਸ਼ਬਦ ਨੂੰ ਭਿੰਨ ਭਿੰਨ ਅਰਥਾਂ ਵਿਚ ਵਰਤ ਕੇ ਸਲੇਸ਼ ਅਲੰਕਾਰ ਦਾ ਚਿ ਇਉਂ ਬਣਾਉਂਦਾ ਹੈ : ਚੇਤ ਚਿਤ ਡੋਲੇ ਵਿਚ ਡੋਲੇ ਮੇਰਾ, ਬਾਝ ਪੀਆ ਦੇ ਗਲ ਦੀ ਖਬਰ ਨ ਗੱਲ ਦੀ ਵੀ ਨਾਲ ਹਿਜਰ ਦੇ ਮੈਂ ਨਿਤ ਜਲਦੀ, ਜੈਸੇ ਮਛਲੀ ਜਲ ਦੀ, ਜਲ ਬਿਨ ਜਲ ਦੀ । ਵਾਂਗ ਨਦੀ ਦੇ ਦੀਦੇ ਵਗਦੇ, ਬਿਨ ਬੇੜੀ ਮੈਂ ਠਦੀ ਮੂਲ ਨਾ ਠਦੀ । ਕਿਸ਼ਨ ਸਿੰਘ ਮੈਂ ਢੂੰਡਾਂ ਤੈਨੂੰ, ਖਬਰ ਮਿਲੇ ਜੇ ਝਲਦੀ ਨ ਦੁਖ ਝਲਦੀ । ਦਾ ਉਨ੍ਹਾਂ ਇਕ ਬਾਰਾਂਮਾਹੇ ਵਿਚ ਅਨੁਪ੍ਰਾਸ-ਅਲੰਕਾਰ ਦਾ ਰੰਗ ਬੰਨਆ ਹੈ : ਚੇਤਰ ਚੋਰਾਂ ਚਿਤ ਚਰਾਇਓ, ਚਸ਼ਮਾ ਚੋਟ ਚਲਾ ਕੇ । 'ਚਖਿਆ ਚਾ ਚਕੇਰਾਂ ਚੰਦਾ, ਚਲਿਓ ਚੈਨ ਚੁਰਾ ਕੇ । ਜਿਵੇਂ ਜਿਵੇਂ ਉਨ੍ਹਾਂ ਇਕ ਬਾ