ਪੰਨਾ:Alochana Magazine January 1961.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਰੇਂਦਰ ਧੀਰ ਪੰਜਾਬੀ ਲੋਕ ਕਹਾਣੀਆਂ ਅਤੇ ਉਹਨਾਂ ਦੀ ਪਰੰਪਰਾ ( ਲੜੀ ਜੋੜਨ ਲਈ ਦਸੰਬਰ ੧੯੬੦ ਦਾ ਪਰਚਾ ਵੇਖੋ ) ਰਾਮਾਇਣ ਜਾਂ ਮਹਾਭਾਰਤ ਜਿਨ੍ਹਾਂ ਨੂੰ ਅਸੀਂ ਭਾਰਤ ਵਾਸੀ ਆਪਣੇ ਧਾਰਮਿਕ ਗ੍ਰੰਥ ਮੰਨਦੇ ਹਾਂ--ਇਹਨਾਂ ਵਿਚ ਸੈਂਕੜੇ ਕਥਾਵਾਂ ਦਾ ਸਰਾਪਾ ਛਿਪਿਆ ਹੋਇਆ ਹੈ । ਅਜ ਦਾ ਜੁਗ ਇਹਨਾਂ ਨੂੰ ਇਤਿਹਾਸ ਕਹੇ, ਧਾਰਮਿਕ ਗ੍ਰੰਥ ਜਾਂ ਕੁਝ ਹੋਰ ਪਰ ਇਹ ਤਾਂ ਨਿਸਚਯ ਹੀ ਸਚ ਹੈ ਕਿ ਰਾਮਾਇਣ ਅਤੇ ਮਹਾਭਾਰਤ ਦੀਆਂ ਲੰਮੇਰੀਆਂ ਕਹਾਣੀਆਂ ਤਤਕਾਲੀਨ ਲੋਕ ਦੀਆਂ ਸਾਂਸਕ੍ਰਿਤਕ ਝਾਕੀਆਂ ਦਾ ਪ੍ਰਦਰਸ਼ਨ ਕਰਦੀਆਂ ਹਨ । ਲੋਕਪਰੰਪਰਾਵਾਂ, ਲੋਕ-ਉਪਮਾਵਾਂ, ਲੋਕ-ਸੰਸਕ੍ਰਿਤੀ, ਲੋਕ-ਇਤਿਹਾਸ, ਲੋਕ-ਕਲਾ ਅਤੇ ਤਤਕਾਲੀਨ ਲੋਕ-ਰੀਤੀਆਂ ਦਾ ਸਪਸ਼ਟ ਅਤੇ ਗਹਿਰਾ ਅਧਿਆਇਨ ਕਰਨ ਲਈ ਸਾਨੂੰ ਇਹਨਾਂ ਲੋਕ-ਪ੍ਰਿਯ ਗ੍ਰੰਥਾਂ ਦੀ ਸਹਾਇਤਾ ਨਿਸਚੈ ਹੀ ਲੈਣੀ ਪਵੇਗੀ । ਰਾਮਾਇਣ ਅਤੇ ਮਹਾਭਾਰਤ ਦੇ ਨਾਲ ਨਾਲ ਹੀ ਭਾਰਤੀ ਪੁਰਾਣਾਂ ਵਿਚ ਤਾਂ ਸੈਂਕੜੇ ਲੋਕ ਕਥਾਵਾਂ ਵਿਖਰੀਆਂ ਪਈਆਂ ਹਨ ! ਸਾਡੇ ਇਹ ਪੁਰਾਣ ਲੋਕ ਪਰੰਪਰਾ ਦੇ ਚੰਗੇਰੇ ਰੰਥ ਮੰਨੇ ਜਾਣੇ ਚਾਹੀਦੇ ਹਨ । ਤਤਕਾਲੀਨ ਲੋਕ ਨੇ ਜਿਨ੍ਹਾਂ ਕਠਨਾਈਆਂ ਦਾ ਹਮਣਾ ਕੀਤਾ, ਪ੍ਰਕਿਰਤੀ ਦੇ ਜਿਨਾਂ ਤਤਵਾਂ ਨੇ ਤਤਕਾਲੀ ਲੋਕ ਨੂੰ ਸਹਾਇਤਾ ਦਿਤੀ ਜਾਂ ਆਪਣੇ ਅਦੁਤੀ ਚਮਤਕਾਰਾਂ ਦਾਰਾ ਲੋਕ ਹਿਤ ਕੀਤਾ ਉਹ ਉਸ ਕਾਲ ਦੇ ਲੋਕ ਦੇਵੀ ਦੇਵਤੇ ਜਾਂ ਮਹਾਂ ਪੁਰਸ਼ ਹੋ ਗਏ । ਜਿਨਾਂ ਤਤਵਾਂ ਨੇ ਜਾਂ ਜਿਨਾਂ ਵਿਕਾਰਾਂ ਨੂੰ ਨਾ ਕਸ਼ਟ ਦਿਤਾ ਅਤੇ ਉਹਨਾਂ ਦੀ ਪ੍ਰਗਤੀ ਵਿਚ ਬਾਧਕ ਬਣੇ ਉਹ ਅਸੁਰ ਜਾਂ ਰਾਕਸ਼ ਦੀ ਸ਼੍ਰੇਣੀ ਵਿਚ ਰਖੇ ਗਏ ਅਤੇ ਉਹਨਾਂ ਨੂੰ ਲੋਕਾਂ ਨੇ ਘਿਰਣਾ ਦੀ ਦ੍ਰਿਸ਼ਟੀ ਨਾਲੇ ਆ | ਤਤਕਾਲੀ ਲੋਕ ਨੇ ਆਪਣੇ ਭਿੰਨ ਭਿੰਨ ਸੰਸਕਾਰਾਂ ਦੀਆਂ ਕਹਾਣੀਆਂ ਨੂੰ ਨਾ ਪੁਰਾਣਾਂ ਵਿਚ ਸੰਕਲਿਤ ਕਰ ਕੇ ਨਿਸ਼ਚਯ ਹੀ ਵਡਾ ਭਾਰੀ ਇਤਿਹਾਸਕ ਅਤੇ "ਆਗ ਕੰਮ ਕੀਤਾ । ਪੁਰਾਣਾਂ ਵਿਚ ਸੰਕਲਿਤ ਵਿਭਿੰਨ ਕਥਾਵਾਂ ਵਿਚ ਲਕਦਾ ਲਕ-ਪਰੰਪਰਾਵਾਂ, ਲੋਕ ਦੁਆਰਾ ਪ੍ਰਚਲਿਤ ਮੰਤ੍ਰ ਤੰਤ , ਜਾਦੂ ਟੂਣੇ ਆਦਿ ਜਵਾਬ ਵਿਚ ਮਿਲਦੇ ਹਨ । ਉਪਰੋਕਤ ਸਾਰੇ ਸਾਹਿਤ ਦਾ ਰਚਨਾ-ਕਾਰ ਈਸਾ ਵੇਖਿਆ ਸ਼ਲਾਘਾਯੋਗ ਉਪਮਾਵਾਂ, ਲੋਕ-ਪਰੰਪਰਾ ਵਖੋ ਵਖ ਰੂਪ ਵਿਚ ► . 2