ਪੰਨਾ:Alochana Magazine January 1961.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹਨਾਂ ਲੋਕ-ਕਹਾਣੀਆਂ ਦਾ ਇਕ ਵਡਾ ਭਾਗ ਇਹਨਾਂ ਸੈਨਿਕਾਂ ਦੀਆਂ ਜ਼ਬਾਨਾਂ ਉਤੇ ਖੇਡਦਾ ਹੋਇਆ ਯੂਨਾਨ ਪੂਜਾ ਅਤੇ ਉਥੋਂ ਯੂਰੋਪ ਦੇ ਵਖਰੇ ਵਖਰੇ ਦੇਸ਼ਾਂ ਵਿਚ ਫੈਲ ਗਇਆ)। ਉਤੇ ਅਸਾਂ ਦਸਿਆ ਹੈ ਕਿ ਕਹਾਣੀਆਂ ਲਿਖਣ ਦਾ ਜਾਂ ਕਹਾਣੀਆਂ ਸੁਣਾਉਣ ਦਾ ਰਿਵਾਜ ਦੁਨੀਆਂ ਨੇ ਭਾਰਤ ਤੋਂ ਹੀ ਸਿਖਿਆ ਹੈ । ਹੁਣ ਅਸੀਂ ਵੇਖਣਾ ਹੈ ਕਿ ਭਾਰਤ ਦੇ ਕਿਹੜੇ ਹਿਸੇ ਵਿਚੋਂ ਇਹਨਾਂ ਕਹਾਣੀਆਂ ਦਾ ਜਨਮ ਹੋਇਆ | ਅਸੀਂ ਰਿਗਵੇਦ ਨੂੰ ਸੰਸਾਰ ਦਾ ਮੁਢਲਾ ਗੰਥ ਮੰਨਦੇ ਹਾਂ | ਅਸਾਂ ਪਹਿਲਾਂ ਲਿਖਿਆ ਹੈ ਕਿ 'ਰਿਗਵੇਦ' ਦਾ 'ਯਮ ਯਮੀ ਮੰਵਾਦ’ ਅਤੇ ‘ਇੰਦਰ ਦੀ ਵਿਰਤ ਨੂੰ ਮਾਰਣ ਦੀ ਕਥਾ’ ਦਾ ਵਰਣਨ ਇਸੇ ਗ੍ਰੰਥ ਵਿਚ ਹੈ, ਜਿਸ ਦੀ ਰਚਨਾ ਪੰਜਾਬ ਜਾਂ ਸਪਤ ਸਿੰਧੂ ਵਿਚ ਹੋਈ। ਇਹ ਨਿਸਚੈ ਹੈ ਕਿ ਪੰਜਾਬ ਦੀ ਭੂਮੀ ਉਤੇ ਲੋਕ-ਕਹਾਣੀਆਂ ਦੀ ਉਤਪਤੀ ਹੋਈ । ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਿਕੰਦਰ ਦਾ ਹਮਲਾ ਵੀ ਪੰਜਾਬ ਉਤੇ ਹੀ ਹੋਇਆ, ਜਿਥੋਂ ਉਸ ਦੇ ਸੈਨਿਕ ਇਹਨਾਂ ਕਹਾਣੀਆਂ ਨੂੰ ਆਪਣੇ ਦਿਲਾਂ ਵਿਚ ਪਰੋ ਕੇ ਲੈ ਗਏ | ਇਸ ਤੋਂ ਵੀ ਨਿਸਚੈ ਹੁੰਦਾ ਹੈ ਕਿ ਪੰਜਾਬ ਹੀ ਇਹਨਾਂ ਲੋਕ-ਕਹਾਣੀਆਂ ਦਾ ਜਨਮਅਸਥਾਨ ਹੈ । ਰਾਏ ਸਾਹਿਬ ਦਿਨੇਸ਼ ਚੰਦਰ ਸੈਨ ਨੇ ਆਪਣੀ ਪੁਸਤਕ “Literature of Bengal' ਦੇ ਪੰਨਾ ੬ ਉਤੇ ਫਿਰਦੌਸੀ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਕੰਨੌਜ ਦੇ ਰਾਜਾ ਸੰਥਾਲ ਨੇ ਫਾਰਸ ਦੇ ਸਮਰਾਟ “ਬਹਮਿਗਰ ਦੀ ਪ੍ਰਾਰਥਨਾ ਉਤੇ ੪੨੦ ਈ: ਵਿਚ ਉਤਰੀ ਭਾਰਤ ਦੇ ਭਿੰਨ ਭਿੰਨ ਦੇਸ਼ਾਂ ਵਿਚੋਂ ਦਸ ਹਜ਼ਾਰ ਬੰਸਰੀ ਬਜਾਣ ਵਾਲੇ ਨਰ ਨਾਰੀ ਕਲਾਕਾਰਾਂ ਨੂੰ ਫ਼ਾਰਸ ਭੇਜਿਆ · ਸੀ । ਇਹ ਲੋਕ ਸਾਰੇ ਯੂਰਪ ਵਿਚ ਫੈਲ ਗਏ ਸਨ । ਸੀ ਸੈਨ ਦਾ ਮਤ ਹੈ ਕਿ ਇਹਨਾ ਹੀ ਲੋਕਾਂ ਨੇ ਭਾਰਤੀ ਕਹਾਣੀਆਂ ਦਾ ਪ੍ਰਚਾਰ ਯੂਰੋਪ ਦੇ ਭਿੰਨ ਭਿੰਨ ਭਾਗਾਂ ਵਿਚ ਕੀਤਾ | ਭਾਰਤ ਤੋਂ ਯੂਰੋਪ ਵਿਚ ਕਹਾਣੀਆਂ ਦੀ ਯਾਤਰਾ ਦੀ ਭਾਵੇਂ ਜੋ ਭੀ ਕਹਾਣੀ ਹੋਵੇ, ਪਰ ਇਹ ਤਾਂ ਬਿਲਕੁਲ ਸਚ ਹੈ ਕਿ ਇਹਨਾਂ ਲੋਕ-ਕਹਾਣੀਆਂ - ਦਾ ਜਨਮ-ਸਥਾਨ ਪੰਜਾਬ ਹੀ ਹੈ, ਦੂਜਾਂ ਕੋਈ ਨਹੀਂ। ਕੁਝ ਲੋਗ ਇਸ ਤਰਾਂ ਭੀ ਕਹਿੰਦੇ ਹਨ ਕਿ ਵਖੋ ਵਖ਼ · ਵਾਤਾਵਰਣ ਵਿਚ ਭਾਰਤ ਵਾਸੀ ਰਹੇ; ਲਗ ਭਗ ਇਹੋ ਜੇਹਾ ਹੀ ਵਾਤਾਵਰਣ ਦੂਜੇ ਦੇਸ਼ ਵਾਲਿਆਂ ਨੂੰ ਮਿਲਿਆ, ਜਿਸ ਕਰਕੇ ਉਹਨਾਂ ਦੀਆਂ ਕਹਾਣੀਆਂ ਵਿਚ ਭਾਰਤੀ ਵਾਤਾਵਰਣ ਵੀ ਦਸਣ ਲਗ ਪਇਆਂ ਅਤੇ ਕਹਾਣੀਆਂ ਇੰਨ ਬਿੰਨ ਮਿਲਦੀਆਂ ਜੁਲਦੀਆਂ ਪ੍ਰਤੀਤ wondering mercha knights and . brought the st ♥ "Soldiers Alexander who bad , settled in the cast, ering merchants of many nation and clime crusading AES and hermits who had mixed with eastern folk, 48ut the stories from East to West.” -A collection of Eastern Stories & Legends.

: