ਪੰਨਾ:Alochana Magazine January 1961.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਲੰਕਾਰਕ ਸਜਾਵਟ ਹੋ ਗਈ । ਚੰਡੀ ਦੀ ਵਾਰ ਜਾਂ ਵਾਰ ਸ੍ਰੀ ਭਗਉਤੀ ਜੀ ਕੀ ਇਸੇ ਹੀ ਸਮੇਂ ਅਤੇ ਵਾਤਾਵਰਣ ਦੀ ਉਪਜ ਸੀ । ਪਰ ਇਸ ਵਾਰ ਦੇ ਲੇਖਕ ਦੀ ਵਿਸ਼ੇਸ਼ਤਾ ਇਹ ਹੈ ਕਿ ਨਾ ਤਾਂ ਉਸ ਨੇ ਰੀਤੀ ਕਾਲੀਨ ਕਵੀਆਂ ਵਾਂਗ ਸ਼ਾਬਦਿਕ ਚਮਤਕਾਰ ਦਸਣ ਦਾ ਹੀ ਜਤਨ ਕੀਤਾ ਅਤੇ ਨਾ ਹੀ ਕਵਿਤਾ ਨੂੰ ਅਲੰਕਾਰਕ ਗਹਿਣਿਆਂ ਦੇ ਭਾਰ ਹੇਠਾਂ ਦਬ ਦਿੱਤਾ। ਭਾਵੇਂ ਇਹ ਗਲ ਠੀਕ ਹੈ ਕਿ ਚੰਡੀ ਦੀ ਵਾਰ ਵਿਚ ਬਹੁਤ ਸਾਰੇ ਅਲੰਕਾਰ ਆਏ ਹਨ | ਪਰ ਇਹਨਾਂ ਦੀ ਵਰਤੋਂ ਕਿਸੇ ਕਿਸਮ ਦੀ ਵੀ ਸਜਾਵਟ ਕਰਨ ਦੇ ਉਦੇਸ਼ ਨਾਲ ਨਹੀਂ ਕੀਤੀ ਗਈ । ਸਗੋਂ ਅਲੰਕਾਰਾਂ ਤੋਂ ਉਹੀ ਕੰਮ ਲਇਆ ਹੈ ਜਿਹੜਾ ਉਹਨਾਂ ਕੋਲੋਂ ਲਇਆ ਜਾਣਾ ਚਾਹੀਦਾ ਹੈ । ਭਾਵ ਇਹ ਕਿ ਆਪਣੇ ਤਜਰਬੇ ਨੂੰ, ਆਪਣੇ ਭਾਵਾਂ ਨੂੰ ਪਸ਼ਟ ਭਾਂਤ ਪ੍ਰਗਟਾਉਣ ਲਈ, ਸਮਝਣ ਯੋਗ ਬਣਾਉਣ ਲਈ, ਅੱਖੀਂ ਡਿਠੇ ਯੁਧ ਨੂੰ ਅੱਖਾਂ ਸਾਹਮਣੇ ਸਾਕਾਰ ਕਰਨ ਲਈ, ਇਹਨਾਂ ਦੀ ਵਰਤੋਂ ਕੀਤੀ ਗਈ ਹੈ । | ਕਿਉਂਕਿ ਗੁਰੂ ਸਾਹਿਬ ਨੇ ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ ਹੀ ਅਲੰਕਾਰਾਂ ਦੀ ਸਹਾਇਤਾ ਲਈ ਹੈ, ਇਸ ਲਈ ਉਹਨਾਂ ਦੀ ਵਾਰ ਵਿਚ ਉਹੀ ਅਲੰਕਾਰ ਆਏ ਹਨ ਜੋ ਇਹ ਕੰਮ ਚੰਗੀ ਤਰ੍ਹਾਂ ਕਰ ਸਕਦੇ ਸਨ । ਸ਼ਬਦ ਚਮਤਕਾਰ ਦਸਣ ਲਈ ਸ਼ਬਦਾਲੰਕਾਰ ਨਹੀਂ ਵਰਤੇ ਗਏ ਸਗੋਂ ਉਪਮਾ ਅਲੰਕਾਰਾਂ ਦੀ ਭਰਪੂਰ ਰੂਪ ਵਿਚ ਵਰਤੋਂ ਕੀਤੀ ਗਈ ਹੈ । ਜੰਗ ਦੇ ਮੈਦਾਨ ਵਿੱਚ ਤੇਗਾਂ, ਤੀਰਾਂ ਤੇ ਬਰਛੀਆਂ ਦੀ ਮਾਰ ਹੇਠ ਆਏ ‘ਬੀਰਾਂ’ ਦਾ ਜ਼ਿਕਰ ਇਉਂ ਕੀਤਾ ਹੈ ਬੀਰ ਤੇ ਬਰਛੀਏ, ਜਣ ਤਾਲ ਚਮਟੇ ਆਵਲੇ । ਇਕ ਵੱਢੇ ਤੇਗੀ ਤੜਫੀਅਨ ਮਦ ਪੀਤੇ ਲੋਟਨਿ ਬਾਂਵਲੇ । ਇਕ ਚੁਣਿ ਚੁਣਿ ਝਾੜਉ ਕਢੀਅਨ ਰੇਤੇ ਵਿਚੋਂ ਸੁਇਨਾ ਤਾਵਲੇ । ਗਦਾ ਤ੍ਰਿਸੂਲਾਂ ਬਰਛੀਆਂ ਤੀਰ ਵਗਣ ਖਰੇ ਉਤਾਵਲੇ । ਜਣ ਡਸੇ ਭੁਜੰਗਮ ਸਾਵਲੇ । (ਪਉੜੀ ੪) ਉਪਰੋਕਤ ਸਤਰਾਂ ਵਿਚ ਉਪਮਾਂ ਦੀ ਵਰਤੋਂ ਨਾਲ ਆਪਣੇ ਵਿਚਾਰ ਹੀ ਨਹੀਂ ਪ੍ਰਗਟਾਏ ਸਗੋਂ ਯੁਧ ਦੇ ਦ੍ਰਿਸ਼-ਚਿਤਰ ਵੀ ਖਿਚ ਦਿਤੇ ਹਨ। ਇੰਜ ਹੀ ਲਗ ਪਗ ਹਰ ਪਉੜੀ ਵਿਚ ਉਪਮਾ ਦੀ ਵਰਤੋਂ ਕੀਤੀ ਮਿਲਦੀ ਹੈ । ਜਿਵੇ:- ਜੰਗ ਦੇ ਮੈਦਾਨ ਵਿਚ ਡਿਗੇ ਹੋਏ ਜੋਧੇ ਇਉਂ ਜਾਪਦੇ ਸਨ ਜਿਵੇਂ ਬਿਜਲੀ ਨਾਲ ਭਾਰੇ ਮੁਨਾਰੇ ਢਹਿ ਰਹੇ ਹੋਣ (“ਮਾਰੇ ਜਾਪਨ ਬਿਜਲੀ ਸਿਰ ਭਾਰ ਮਨਾਰੇ” ਪਉੜੀ ੯), ਸਾਰੇ ਸੂਰਮੇ ਸ਼ੇਰਾਂ ਵਾਂਗ ਬੁਕ ਰਹੇ ਸਨ (ਸ਼ੀਹਾਂ ਵਾਂਗੂੰ ਗੱਜਣ ਸਭੇ ਸੂਰਮੇ