ਪੰਨਾ:Alochana Magazine January 1961.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਿੱਤਾ ਹੈ ਪਰ ਨਾਲ ਹੀ ਉਹਨਾਂ ਦੇ ਮੂੰਹਾਂ ਨੂੰ ਆਲਿਆਂ ਨਾਲ ਉਪਮਾ ਦਿੱਤਾ ਹੈ ਜਿਵੇਂ :- “ਓਖਲੀਆਂ ਨਾਸਾਂ, ਜਿਹਨਾਂ ਮੁਹਿ ਜਾਪਨ ਆਲੇ ।” | ਉਪਮਾ ਰੂਪਕ ਅਤੇ ਰੂਪਕ-ਉਪਮਾ ਦੀ ਸਾਂਝੀ ਵਰਤੋਂ ਦੇ ਨਾਲ ਨਾਲ ਚੰਡੀ ਦੀ ਵਾਰ ਦੇ ਕਰਤਾ ਨੇ ਅਤਿ-ਕਥਨੀ ਅਲੰਕਾਰ ਦੀ ਵੀ ਵਰਤੋਂ ਕੀਤੀ ਹੈ। ਅਤਿਕਥਨੀ ਵੀ ਕਮਾਲ ਦੀ ਵਰਤੀ ਹੈ --ਲੰਮੀ ਅਤਿ ਕਥਨੀ, ਅਤਿ ਦੀ ਅਤਿ-ਕਥਨੀ, ਜੋ ਸਚਮੁਚ ਹੀ ਅਤਿ-ਕਥਨੀ ਹੈ ਜਿਵੇਂ “ਸੱਟ ਪਈ ਜ਼ਮਧਾਣੀ ਦਲਾਂ ਮੁਕਾਬਲਾ ਧੂਹ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ । ਚੰਡੀ ਰਾਕਸਿ ਖਾਣੀ ਵਾਹੀ ਦੈਤ ਨੂੰ । | ਪਰ ਚੂਰ ਚਵਾਣੀ ਲਥੀ ਕਰ ਗਲੈ । ਪਾਖਰ ਤੁਰਾ ਪਲਾਣੀ ਰੜਕੀ ਧਰਤਿ ਜਾਇ । ਲੈਂਦੀ ਅਘਾ ਸਿਧਾਣੀ ਸਿੰਗਾਂ ਧਉਲ ਦਿਆਂ ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕੈ । | ਵਢੇ ਗਨ ਤਿਖਾਣੀ ਮੂਏ ਖੇਤ ਵਿਚ । (ਪਉੜੀ ੧੯) ਚੰਡੀ ਦੀ ਤਲਵਾਰ ਦੀ ਮਾਰ ਨੂੰ ਵਧ ਤੋਂ ਵਧ ਸ਼ਕਤੀਸ਼ਾਲੀ ਦਸਣ ਲਈ ਇਹ ਅਤਿ-ਕਥਨੀ ਵਰਤੀ ਗਈ ਹੈ । ਚੰਡੀ ਜਾਂ ਦੁਰਗਾ ਦਾ ਤੇਗ ਦਾ ਧਨੀ ਹੋਣ ਦਾ ਅੰਦਾਜ਼ਾ ਇਸ ਅਤਿ-ਕਥਨੀ ਤੋਂ ਲਗ ਸਕਦਾ ਹੈ । ਚੰਡੀ ਦੀ ਤਲਵਾਰ ਮਹਿਖਾਸੁਰ ਦੀ ਖੋਪਰੀ ਨੂੰ ਚੀਰ ਕੇ ਖੂਨ ਚੁਆਉਂਦੀ ਹੋਈ ਧੜ ਤਕ ਜਾ ਲੱਥੀ ਅਤੇ ਕਾਠੀ, ਪਲਾਣਾ, ਤੇ ਘੋੜੇ ਤਕ ਨੂੰ ਚੀਰਦੀ ਹੋਈ ਹੇਠਾਂ ਧਰਤੀ ਵਿਚ ਜਾ ਧੱਸੀ । ਕਮਾਲ ਹੈ ਚੰਡੀ ਦਾ ਇਹ ਵਾਰ । ਇੰਨੀ ਸ਼ਕਤੀਸ਼ਾਲੀ ਸੀ ਚੰਡੀ ? ਇਥੇ ਹੀ ਬਸ ਨਹੀਂ ਉਸ ਦੀ ਸ਼ਕਤੀ ਦਾ ਚਮਤਕਾਰ ਹੋਰ ਵੇਖੋ । ਉਹ ਤਲਵਾਰ ਧੌਲ ਦੇ ਸਿੰਗਾਂ ਨੂੰ ਜਾ ਲਗੀ ਤੇ ਹੋਰ ਅਗਾਂਹ ਕਛੁ ਦੇ ਸਿਰ ਤੇ ਜਾ ਚਮਕੀ । ਇਹ ਅਤਿ-ਕਥਨੀ ਬੜੀ ਕਾਮਯਾਬ ਆਖੀ ਜਾ ਸਕਦੀ ਹੈ । ਕੋਈ ਕੋਈ ਵੀ ਅਜਿਹੀ ਲੰਮੀ ਅਤਿ-ਕਥਨੀ ਨਿਭਾ ਸਕਦਾ ਹੈ ! ਇੰਜ ਜਿਥੇ ਉਪਮਾ ਅਤੇ ਰੂਪਕ ਘਟ ਲੰਮਾਈ ਵਾਲੇ ਅਲੰਕਾਰ ਵਰਤੇ ਹਨ ਉਥੇ ਅਤਿਕਥਨੀ ਕਾਫ਼ੀ ਲੰਮੇਰੀ ਵਰਤੀ ਗਈ ਹੈ । | ਇਸ ਅਤਿ-ਕਥਨੀ ਦਾ ਵਿਸ਼ਲੇਸ਼ਣ ਕਰਨ ਲਗਿਆਂ ਸਾਨੂੰ ਵੇਖਣਾ ਪਵੇਗਾ ਕਿ ਇਸ ਦਾ ਆਧਾਰ ਕੀ ਹੈ ? ਇਸ ਪ੍ਰਸ਼ਨ ਦਾ ਇਕ ਟੁਕ ਉਤਰ ਹੈ ਕਲਪਨਾ ! ਇਸ ਕਲਪਨਾ ਦਾ ਆਧਾਰ ਕੀ ਹੈ ? ਮੈਂ ਕਹਾਂਗਾ ‘ਗਿਆਨ' । ਆਖਰ ਕਲਪਨਾ ਹੈ ਕੀ ? ਦਰਅਸਲ ਗਲ ਇਹ ਹੈ ਕਿ ਕਲਪਨਾ ਵਖ ਵਖ ਸਮੇਂ ਪ੍ਰਾਪਤ ਕੀਤੇ ਵਿਚਾਰਾ