ਪੰਨਾ:Alochana Magazine July-August 1959.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਦੱਸ ਕੇ ਜੋਗ ਦੀ ਗੱਲ ਮਾਰੀ, | ਫੇਰ ਨਾਲ ਗਿਆਨ ਦੇ ਪਾਲਿਓ ਨੇ । ਕਠਨ ਜੋਗ ਹੈ ਕੌਰਵਾਂ ਪਾਂਡਵਾਂ ਦਾ, ਜੁਧ ਕਰ ਆਪਨਾ ਘਰ ਗਾਲਿਓ ਨੇ । ਗੰਗਾ ਰਾਮ ਗੋਪੀ ਚੰਦ : ਮੁੰਨ ਕੇ ਜੀ, ਰੋਡ ਭੋਡ ਕਰਿ ਤੁਰਤ ਬੈਠਾਲਿਓ ਨੇ ॥੧੧॥ ੴ . ਸੀਨ ਸੋਹਣਾ ਰੰਗ ਬਣਾਇ ਬੈਠਾ, ਗਲ ਕਾਲੀਆਂ ਮੇਲੀਆਂ ਪਾਇ ਲੋਕੋ । ਸਿਰ ਮਿੱਟੜੀ ਮੱਥੇ ਤੇ ਤਿਲਕ ਕੀਤਾ, ਬੈਠਾ , ਅੰਗ ਬਿਭੂਤ ਚੜਾਇ ਲੋਕੋ । ਕੰਨੀ ਮੁੰਦਰਾਂ ਦੁਤੀਆ ਦੇ ਚੰਦ ਵਾਂਗੂ, 'ਬੈਠਾ ਖੂਥ ਸਮਾਧ ਲਗਾਇ ਲੋਕੋ । ਗੰਗਾ ਰਾਮ ਗੋਪੀ ਚੰਦ ਹੋਇਆ ਜੰਗੀ, | ਪਈ ਸ਼ਹਿਰ ਦੇ ਵਿਚ ' ਕਹਾਇ. ਲੋਕੋ ॥ ੧੨ ॥ ਸੀਨ ਸੁੰਦਰਾਂ ਨਾਰੀਆਂ ਸੋਹਣੀਆਂ ਨੀ, | ਸਭ ਰੋਂਦੀਆਂ ਤੇ ਕੁਰਲਾਂਦੀਆਂ ਨੀ । ਇਕਨਾਂ ਪਕੜ ਕਰੀਆਂ ਪੇਟ ਪਾੜੇ, ਇਕ ਪਕੜ ਜਮਧਰਾਂ ਲੈ ਲਾਂਦੀਆਂ ਨੀ । ਇਕ ਆਖਦੀਆਂ ਚਲਾਂਗੀਆਂ ਨਾਲ ਤੇਰੇ, ਇਕ ਘੁੱਟ ਜੱਫੀ ਗਲ ਪਾਂਦੀਆਂ ਨੀ । ਗੰਗਾ ਰਾਮ ਨਾ ਵੇਖਦਾ ਪੱਟ ਅੱਖੀ, ਪਈਆਂ ਕੂੰਜ ਵਾਂਗੂ ਕੁਰਲਾਂਦੀਆਂ ਨੀ ॥੧੩॥ ਸੁਆਦ ਸਬਰ ਨਾ ਆਂਵਦਾ ਕ੍ਰਿਸਨਾਵੰਤੀ, ਕੇਹੀ ਕੀਤੀਆ ਜੋਗੀਆ ਨਾਲ ਮੇਰੇ । ਵਜਨ ਤੂਤੀਆਂ ਨੌਬਤ ਰੰਗ ਲਾਇਆ, | ਜਦੋਂ ਚੁੱਕਾ ਸੈਂ ਜੰਬ ਸਿਰ ਬੰਨ ਸੇਰੇ । ਇਥੇ ਜੰਦ ਸੂਰਜ ਮੇਰੀ ਉਗਾਹ ਦੇਵਨ, ਆਪ ਦਿਤੇ ਸੂ ਧਰਮ ਦੇ ਦੇਖ ਫੇਰੇ । ੧੫