ਪੰਨਾ:Alochana Magazine July-August 1959.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੋਣ ਆਇਕੇ ਆਖੇਗਾ ਵੇਖ ਮਾਤਾ, ਕੌਣ ਚਉਕੀ ਉਤੇ ਆਇ ਬੈਠਣਾ ਈ । ਗੰਗਾ ਰਾਮ ਨਾ ਵੇਲੜਾ ਹਥ ਆਵੇ, | ਜਦੋਂ ਮਾਤਾ ਨੇ ਪੁੱਤਰ ਨੂੰ ਬੋਲੀ ਲਈ ॥੧੮॥ ਗੈਨ-ਗੁਜਰ ਗਏ ਪੂਰੇ ਬਰਸ ਬਾਰਾਂ, | ਆਪਣੇ ਗੁਰੂ ਦੀ ਟਹਲ ਕਮਾਵਸਾਂ ਮੈਂ । ਕਦੀ ਵਖਤ ਸਰ ਕੰਮ ਵੀ ਨਹਿ ਕੀਤਾ, ਭਰਾਂ ਮੁੱਠੀਆਂ ਧੁਣੀਆਂ, ਪਾਵਸਾਂ ਮੈਂ। ' ਲੈਕੇ ਆਗਿਆ ਆਪਣੇ ਗੁਰੂ ਕੀ ਜੀ, ਵਾਂਗ ਕਸਦਾਂ ਸ਼ਹਿਰ ਨੂੰ ਧਾਵਸਾਂ ਮੈਂ । ਗੰਗਾ ਰਾਮ ਆਇਆ ਬਾਗ ਅਪਣੇ ਵੋ, | ਉਥੇ ਅੰਗ ਬਿਭੂਤ ਲਗਾਵਸਾਂ ਮੈਂ ॥੧੯॥ ਫੇ-ਫੋਰ ਮਹੱਲ ਦੇ ਵਿਚ ਆਇਆ, ਤਹਾਂ ਵੇਖ ਜੋ · ਅਲਖ ਜਗਾਂਵਦਾ ਈ । ਬੋਲੀ ਸੁਣੀ ਪਛਾਤੀ ਹੈ ਕ੍ਰਿਸ਼ਨਾ ਵੰਤੀ, | ਬਾਲ ਮੋਤੀਆਂ ਦਾ ਦੇਖੋ ਭਰ ਲਿਆਈ । ਬਾਜੂਬੰਦ ਸੁਨਹਿਰੀ ਸੂ ਹੱਥ ਚੂੜਾ, ਅਜਬ ਚੁੰਨੀਆ ਬੀਚ ਜੜਤੀ ਜੜਈ । ਗੰਗਾ ਰਾਮ ਮੱਥਾ ਭਖੇ ਚੰਦ ਵਾਂਗੂ, ਉਹਦੀ ਸੂਰਤ ਵੀ ਅਪਰ ਅਪਾਰ ਸਾਈ ॥ ੨੦ ॥ ਕਾਫ਼-ਕੰਮ ਨਹੀਂ ਏ ਮੋਤੀ ਅਸਾਡੇ, ਸਾਨੂੰ ਭਿਖਿਆ ਹੋਰ ਤੂੰ ਦੇਹ ਮਾਈ । ਇਨ੍ਹਾਂ ਮੋਤੀਆਂ ਥੀਂ ਮੋਠ ਜੁਆਰ ਚੰਗੇ, ਜਿਨਾਂ ਖਾਧਿਆ ਨਾਬ ਦੀ ਭੁੱਖ ਜਾਈ ॥ ਜਿਨ੍ਹਾਂ ਖਾਧਿਆ ਰੱਬ ਨੂੰ ਯਾਦ ਕਰਦੇ, ਜਿਨਾਂ ਖਾਦਿਆ ਰਜੇ ਜਹਾਨ ਮਾਈ । ਗੰਗਾ ਰਾਮ ਫ਼ਕੀਰ ਨੂੰ ਖੈਰ ਦੇ ਹੋ, ਨਹੀਂ ਦੇਹ ਜਵਾਬ ਤਾਂ ਉਠ ਜਾਈ ॥ ੨੧॥ ਕਾਫ਼-ਕੰਬ , ਕੇ ਆਖਦੀ ਕ੍ਰਿਸ਼ਨਾ ਵੰਤੀ, ਤੂੰ ਹੈਂ ਰਾਜਾ ਮੇਰਾ ਮੈਂ ਤਾਂ ਰਾਣੀ ਸਾਈ । . .