ਪੰਨਾ:Alochana Magazine July-August 1959.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁੱਖ ਥਾਂ ਦਿੱਤੀ ਤੇ ਇੰਜ ਗੁਰੂ ਹਰਿਗੋਬਿੰਦ ਜੀ ਦੇ ਪਰੋਗਰਾਮ ਨੂੰ ਪਰੋੜਤਾ ਦੇਣ ਲਈ ਮਨੋਵਿਗਿਆਨਕ ਧਰਤੀ ਤਿਆਰ ਕੀਤੀ ਪਰ ਗੁਰੁ ਗੋਬਿੰਦ ਸਿੰਘ ਜੀ ਤੇ ਭਾਈ ਗੁਰਦਾਸ ਦੋਵੇਂ ਨਿਰਗੁਣ ਭਗਤੀ ਦੀ ਲਹਿਰ ਨਾਲ ਸੰਬੰਧਤ ਸਨ, ਭਾਵ ਉਹ ਗਿਆਨ ਮਾਰਗ ਜਾਂ ਕਰਮ ਮਾਰਗ ਦੀ ਬਜਾਏ ਭਗਤੀ ਮਾਰਗ ਨੂੰ ਰਬ ਦੀ ਪ੍ਰਾਪਤੀ ਲਈ ਕੇਂਦਰੀ ਥਾਂ ਦੇਦੇ ਸਨ ਚਾਹੇ ਪਹਿਲੇ ਦੋ ਮਾਰਗਾਂ ਨੂੰ ਭਗਤੀ ਮਾਰਗ ਦੇ ਸਿਸਟਮ ਵਿਚ ਅਧੀਨ ਥਾਂ ਦੇਣ ਦੇ ਉਹ ਵਿਰੁੱਧ ਭੀ ਨਹੀਂ ਸਨ | ਰਬ ਨੂੰ ਪ੍ਰੇਮ ਕਰਨ ਲਈ, ਉਸ ਦਾ ਸਿਮਰਨ ਕਰਨ ਵੇਲੇ, ਉਸ ਦੇ ਗੁਣਾਂ ਵਿਚ ਸ਼ਕਤੀ ਸਰੂਪ ਦੇ ਗੁਣਾਂ ਨੂੰ ਵਿਸ਼ੇਸ਼ ਮਹਤਤਾ ਦੇ ਕੇ ਉਹ ਭਗਤੀ ਮਾਰਗ ਦਾ ਘੇਰਾ ਵਿਸ਼ਾਲ ਕਰ ਰਹੇ ਸਨ । ਭਾਈ ਗੁਰਦਾਸ ਰਬ ਦੀ ਰਚਨਾਤਮਕ ਸਤਿਆ ਤੇ ਬੇਅੰਤਤਾ ਦਾ ਵਰਨਣ ਕਰਦਾ ਹੋਇਆ ਭੀ, ਜਹਿਆ ਕਿ ਪਹਿਲੇ ਲਖ ਦੇ ਸ਼ੁਰੂ ਵਿਚ ਕਹਿਆ ਗਇਆ ਸੀ, ਉਸ ਨਾਲ ਪ੍ਰੇਮ ਦਾ ਸੰਬੰਧ ਹੀ ਬਣਾ ਰਹਿਆ ਹੁੰਦਾ ਹੈ । ਚ ਬ ਨਾਲ ਪ੍ਰੇਮ ਸੰਬੰਧ ਪੈਦਾ ਕਰਨ ਲਈ ਕੇਵਲ ਉਸ ਦੇ ਪ੍ਰੇਮ-ਸਰੂਪ ਦੇ ਗੁਣਾਂ ਨੂੰ ਹੀ ਜਸ ਦਾ ਆਧਾਰ ਬਣਾਉਣਾ ਜ਼ਰੂਰੀ ਨਹੀਂ, ਸ਼ਕਤੀ ਸਰੂਪ ਦੇ ਗੁਣ ਭੀ ਉਸ ਦੀ ਵਡਿਆਈ ਕਰਨ ਲਈ ਵਰਤੇ ਜਾ ਸਕਦੇ ਹਨ । ਇਵੇਂ ਰਬ ਨੂੰ “ਤੇਰੀ’ ਕਹਿਣ ਵਾਲੇ ਗੁਰੂ ਗੋਬਿੰਦ ਸਿੰਘ ਜਾਂ ਰਬ ਦੀ ਬੇਅੰਤਤਾ ਤੋਂ ਵਿਸਮਾਦਕ ਭਾਵਾਂ ਨਾਲ ਭਰ ਜਾਣ ਵਾਲਾ ਭਾਈ ਗੁਰਦਾਸ (ਨਿਰਗੁਣ ਧਾਰਾ ਦੀ) ਭਗਤੀ ਦੇ ਹੀ ਕਵੀ ਮੰਨੇ ਜਾਣਗੇ ਤੇ ਉਨਾਂ ਦੀ ਕਵਿਤਾ ਵਿਚ ਭਗਤੀ ਮਾਰਗ ਦੀ ਆਮ ਕਵਿਤਾ ਨਾਲ ਕਾਫੀ ਸਾਂਝਾ ਹੋਵੇਗੀ । | ਭਾਈ ਗੁਰਦਾਸ ਨੇ ਭਾਵੇਂ ਰਚਨਾ ਕਰਨ ਦਾ ਮੰਤਵ ਇਸ਼ਕ ਜਾਂ ਪੇਮ ਨਹੀਂ ਦਸਿਆ ਪਰ ਅਵਤਾਰ ਸਿਧਾਂਤ ਦੇ ਇਕ ਵਿਸ਼ੇਸ਼ ਅੰਗ ਨੂੰ ਉਨ੍ਹਾਂ ਨੇ ਬੜੀ ਦਿੜਤਾ ਨਾਲ ਪਰਚਾਰਿਆ ਹੈ । ਜਿਸ ਤਰ੍ਹਾਂ ਉਸ ਦੇ ਵਿਸਮਾਦਕ ਭਾਵਾਂ ਦਾ ਸੰਬੰਧ ਭਗਤੀ ਮਾਰਗ ਦੇ ਲੀਲਾ ਸਿਧਾਂਤ ਨਾਲ ਜਾ ਜੁੜਦਾ ਹੈ ਉਸੇ ਤਰ੍ਹਾਂ ਉਸ ਦੀ ਗੁਰੂ ਨਾਨਕ ਦੇ ਜਨਮ ਦੀ ਵਿਆਖਿਆ ਗੀਤਾ ਦੇ ਅਵਤਾਰ ਆਗਮਨ ਦੇ ਸਿਧਾਂਤ ਨਾਲ ਮੇਲ ਖਾਂਦੀ ਹੈ ! ਪਹਿਲੀ ਵਾਰ ਦੇ ਪਹਿਲੇ ਅੱਧ ਦਾ ਬਹੁਤਾ ਵਸਤੂ ਗੁਰੂ ਨਾਨਕ ਨੂੰ ਕਲਜੁਗ ਦਾ ਸਸ਼ਵ ਅਵਤਾਰ ਸਿਧ ਕਰਨ ਲਈ ਵਿਉਂਤਿਆ ਗਇਆ ਹੈ । ਗੁਰੂ ਸਾਹਿਬ ਦੇ ਜਨਮ ਤੋਂ ਪਹਿਲੋਂ ਭਾਰਤ ਦੀ ਦੁਰਦਸ਼ਾ ਚਿਤਰਨ ਦਾ ਮੰਤਵ (ਅਵਤਾਰ ਸਿਧਾਂਤ ਦੇ ਐਨ ਅਨਕੁਲ) ਕਿਸੇ ਨਵੇਂ ਅਵਤਾਰ ਦੀ ਅਵਸ਼ਕਤਾ ਮਹਿਸੂਸ ਕਰਾਉਣਾ ਹੈ । ਭਾਈ ਗੁਰਦਾਸ ਨੇ ਜਗਤ ਵਿਚ ਅਵਤਾਰ ਦੇ ਆਗਮਨ ਨੂੰ ਰਬ ਦੇ ਪ੍ਰੇਮ ਸਰੂਪ ਦਾ ਕਰਤਵ ਸਿੱਧ ਕੀਤਾ ਹੈ । ਆਪੇ ਪਟੀ ਕਲਮਿ ਆਪਿ ਆਪੇ ਲਿਖਣਿ ਹਾਰਾ ਹੈ ਅ(ਪਉੜੀ ੨੨) ਕਹਿ ਕੇ ਉਸ ਨੇ ਸ਼ਿਸ਼ਟੀ ਦੀ ਹਰ ਘਟਨਾ ਦਾ ਅੰਤਮ ਤੌਰ ਮਵਾਰ ਰਬ ਨੂੰ ਮੰਨਿਆ ਹੈ । ਦੁਨੀਆਂ ਵਿਚ ਦਾਖ, ਕਲੇਸ਼ ਤੇ “ਗਿਲਾਨ ਵਧ ੩੫