ਪੰਨਾ:Alochana Magazine July-August 1959.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿਰਮਲ ਸਿੰਘ ਗਿਲ ਐਮ. ਏ.- ਕਲਾ ਵਿਚ ਤਕਨੀਕ ਦੀ ਆਵਸ਼ੱਕਤਾ ਹਰ ਇਕ ਉਤਕ੍ਰਿਸ਼ਟ ਕਲਾ ਦੇ ਨਮੂਨੇ ਵਿਚ ਆਲੋਚਕ ਤਿੰਨਾਂ ਸ਼ਕਤੀਆਂ ਦੇ ਪੁਤਿਫਲ ਨੂੰ ਵੇਖੇਗਾ | ਅਤੇ ਇਹ ਵੀ ਵੇਖੇਗਾ ਕਿ ਇਨ੍ਹਾਂ ਤਿੰਨਾਂ ਸ਼ਕਤੀਆਂ ਵਿਚੋਂ ਕਿਸੇ ਇਕ ਦੇ ਨਾ-ਮਿਲਵਰਤਣ ਕਾਰਨ ਕਲਾ-ਕ੍ਰਿਤ ਹੋਂਦ ਵਿਚ ਨਹੀਂ ਸੀ ਆ ਸਕਦੀ । ਸਭ ਤੋਂ ਪਹਿਲੀ ਸ਼ਕਤੀ ਕਲਾਕਾਰ ਦਾ ਸੁਭਾ, ਕਿਸੇ ਕਲਾ ਰੂਪ ਲਈ ਉਸ ਦਾ ਝੁਕਾਅ ਹੁੰਦਾ ਹੈ ਜਿਵੇਂ ਕਿ ਕਹਾਣੀ ਕਹਿਣ ਦਾ ਵੱਲ ਜਾਂ ਨਾਟਕੀ ਰਚਨਾ ਕਰਨ ਦੀ ਯੋਗਤਾ ਆਦਿਕ ਦਾ ਵਿਸ਼ੇਸ਼ ਗੁਣ ਕਿਸੇ ਕਲਾਕਾਰ ਵਿਚ ਹੋ ਸਕਦਾ ਹੈ । ਦੂਜੀ ਸ਼ਕਤੀ ਜਿਹੜੀ ਕਿ ਕਲਾਕਾਰ ਵਿਚ ਹੋਣੀ ਚਾਹੀਦੀ ਹੈ ਉਹ ਲਗਨ ਤੇ ਮਿਹਨਤ ਦੀ ਰੁਚੀ ਹੈ, ਜਿਸ ਦੁਆਰਾ ਉਹ ਰਚਨਾਤਮਕ ਯਤਨਾਂ ਵਿਚ ਰਝਾ ਜਾਵੇਗਾ ਅਤੇ ਲਗਾਤਾਰ ਮਿਹਨਤ ਤੇ ਪ੍ਰਯੋਗ ਨਾਲ ਆਪਣੇ ਹੁਨਰ ਤੇ ਵਸੀਕਰਣ ਪਾ ਲਵੇਗਾ ਅਤੇ ਇੰਜ ਤਕਨੀਕੀ ਪੱਖ ਤੋਂ ਸੰਪੂਰਣਤਾ ਹਿਣ ਕਰ ਲਵੇਗਾ । ਤੀਜੀ ਸ਼ਕਤੀ ਕਲਾਕਾਰ ਦਾ ਵਿਅਕਤੀਗਤ ਚਰਿਤ੍ਰ ਹੈ, ਉਸ ਦੀ ਸੂਝ, ਇਰਾਦੇ ਦੀ ਤੇ ਸਦਾਚਾਰ ਦੀ ਪਕਿਆਈ ਹੈ ਅਤੇ ਜੀਵਨ ਬਾਰੇ ਉਸ ਦੀ ਦ੍ਰਿਸ਼ਟੀ ਹੈ ਜਿਹੜੀ ਕਿ ਜੀਵਨ ਸੰਬੰਧੀ ਸਮੱਸਿਆਵਾਂ ਬਾਰੇ ਜਾਇਜ਼ਾ ਲੈਂਦੀ ਹੈ । ਇਨ੍ਹਾਂ ਨਾਂ ਸ਼ਕਤੀਆਂ ਵਿਚੋਂ ਤਕਨੀਕ -ਕੁਦਰਤੀ ਵਿਰਾਸਤ ਤੇ ' ਵਿਅਕਤੀਗਤ-ਚਰਿਤ੍ਰ ਦੇ ਵਿਸ਼ੇਸ਼ਤਾ ਰਖਦੀ ਹੈ ਅਤੇ ਜਿਥੇ ਦੂਜੀਆਂ ਦੋਵੇਂ ਸ਼ਕਤੀਆਂ ਪ੍ਰਾਪਤ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਜੋ ਉਹ ਇਕ ਭਾਂਤ ਦਾ ਵਿਰਸਾ ਹੈ ਜਾਂ ਸੀਮਤ ਹਨ ਉਥੇ ਤਕਨੀਕ ਮਿਹਨਤ, ਘਾਲਣਾ ਤੇ ਪ੍ਰਯੋਗ ਆਦਿ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਉਤਮ ਤੋਂ ਉਤਮ ਬਣਾਈ ਜਾ ਸਕਦੀ ਹੈ । ਤਕਨੀਕ ਪ੍ਰਾਪਤ ਹੋ ਸਕਣ ਵਾਲਾ ਗੁਣ ਹੈ ਕੇਵਲ ਅਧਿਐਨ ਤੇ ਪੂਯੋਗ ਦੀ ਲੋੜ ਹੁੰਦੀ ਹੈ । ਵਿਦਿਆਰਥੀ ਪਹਿਲੋਂ ਵਿਆਕਰਣ ਦੀ ਸੋਝੀ ਪ੍ਰਾਪਤ ਕਰਕੇ ਫਿਰ ਬੋਲੀ ਦੇ ਮਾਧਿਅਮ ਦੁਆਰਾ ਇਸ ਨੂੰ ਅਮਲ ਵਿਚ ਲਇਆ ਸਕਦਾ ਹੈ । ਉਸ ਦੀ ਅਪੂਰਣਤਾ ਛੇਤੀ ਹੀ ਪੂਰਣਤਾ ਵਿਚ ਬਦਲ ਸਕਦੀ ਹੈ ਅਤੇ ਪੂਰਣਤਾ ਦੀ ਪੱਧਰ ਤੇ ਪੁਜ ਕੇ ਉਸ ਲਈ ਜ਼ਰੂਰੀ ਹੈ ਕਿ ਕਲਾ ਦੇ ਰੂਪ ਬਾਰੇ, ਮੌੜਾਂ ਬਾਰੇ, ੩੮