ਪੰਨਾ:Alochana Magazine July-August 1959.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਦਲਦਾ ਹੈ । ਇਹ ਗੱਲ ਉਸ ਨੂੰ ਨਵੇਕਲਾਪਨ ਦਿਵਾਉਂਦੀ ਹੈ। . ਨਰਲਾ ਬੋਲੀ ਨਾਲ ਨਵੇਂ ਤਜਰਬੇ ਕਰਦਾ ਰਹਿੰਦਾ ਹੈ । ਦਿਲ ਦਰਿਆ 1 ਬੋਲੀ ਦਾ ਪਧੱਰ ਉਸ ਵਿੱਚ ਦਰਸਾਏ ਪਾਤਰਾਂ ਦੇ ਵਰਗ ਦੇ ਜੀਵਨ ਦੇ ਅਨਕੁਲ ਹੈ । ਇਹ ਸੰਭਵ ਹੈ ਕਿ ਕੁਝ ਪਾਠਕਾਂ ਨੂੰ ਇਹ ਉਤਨੀ ਸਰਲ ਨ ਲਗ ਜਿਤਨੀ ea ਆਮ ਨਾਵਲਾਂ ਵਿਚ ਆਸ ਰਖਦੇ ਹਨ । ਇਥੇ ਅਸੀਂ ਇਸਦੇ ਇਕ ਦੋ ਦੇ ਰਹੇ ਹਾਂ ਤਾਂ ਜੋ ਪਾਠਕ ਆਪ · ਉਸਦੇ ਨਵੇਂ ਤਜਰਬਿਆਂ ਨੂੰ ਵੇਖ ਸਕਣ ' ਬਜ ਚੋਪੜਾ, ਇਕ ਕਾਂਮੀ ਤੀਵੀਂ ਨੂੰ ਉਸ ਨੇ ਇਸ ਤਰ੍ਹਾਂ ਚਿਤਰਿਆ ਹੈ :- ਉਸ ਦਾ ਕਦ ਆਵਰ ਜੁੱਸਾ, ਉਸ ਦੀਆਂ ਲੰਪਟ ਅਖੀਆਂ, ਉਸਦਾ ਨਿਡਰ ਉਸ ਦੀਆਂ ਰਸੀਲੀਆਂ ਮੋਟੀਆਂ ਬੁਲੀਆਂ, ਉਸਦੀ ਮਗ਼ਰੂਰ ਗਰਦਨ, ਉਸ ' ਦਾ ਨਿੱਝਕ ਹੱਥ ਉਲਾਰ ਉਸ ਦੀ, ਆਜ਼ਾਦ ਤੋਰ ਦਾ ਚਰਚਾ, ਕਲਬਾਂ ਤੇ ਰੈਸਟੋਰੈਂਟਾਂ - a ਹੀ ਰਹਿੰਦਾ ਸੀ । ਅਨੇਕ ਘਰਾਨਿਆਂ ਦੇ ਨੌਜਵਾਨਾਂ ਦੇ ਨਾਵਾਂ ਦੇ ਨਾਲ Rਨੇ ਸੰਬੰਧਤ ਕੀਤਾ ਗਿਆ ਤੇ ਕਈ ਵਾਰ ਗੁਪਤ ਹਵਾਈਆਂ ਦੀ ਸ਼ਕਰ ਨੂੰ ਲਕਰਾਇ ਦੇ ਅਕਾਸ਼ ਉਤੇ ਫ਼ੈਲਦਿਆਂ ਲੋਕਾਂ ਨੇ ਸੁਣਿਆ | ਇਸੇ ਤਰ੍ਹਾਂ ਉਸਦਾ ਇਹ ਇਕ ਦ੍ਰਿਸ਼ ਚਿਤਰਨ ਹੈ :- ਬਾਰੇ ਚੁਪ ਚਾਪ ਬੈਲਕੋਲੀ ਤੋਂ ਦੂਰ ਦੁਮੇਲ ਵਲ ਵੇਖ ਰਹੇ ਸਨ । ਸੰਝ ਦੀ ਲਾਲੀ ਨੇ ਕਾਲਖ ਪਕੜ ਲਈ ਸੀ ਤੇ ਇਸ ਕਾਲਖ ਨੇ ਇਕ ਅਨੋਖੀ ਬਰਬ ਛੋਹ ਵਾਂਗ ਲਾਲੀ ਨੂੰ ਅਨੇਕਾਂ ਰੰਗਾਂ ਵਿਚ ਬਦਲ ਦਿੱਤਾ ਸੀ । ਹਰੀਆਂ ਸਰਬਤੀ, ਨੀਲੀਆਂ, ਫ਼ਰੋਜ਼ੀ ਫਾਂਕਾਂ ਡੁਬਦੇ ਸੂਰਜ ਨੂੰ ਇਸ ਤਰਾਂ ਦਰਸਾ ਰਹੀਆਂ ਸਨ ਜਿਵੇਂ ਕੋਈ ਮੋਰ, ਆਪਣੇ ਨਾਚ ਦੀ ਅਖੀਰਲੀ ਮੋੜਵੀਂ ਹਾਰ ਦਰਸਾ ਕੇ ਖੰਭ ਲਪੇਟਣ ਲਗਾ ਹੋਵੇ । , ਨਰਲ ਦੀ · ਬੋਲੀ ਇਹ ਨਫ਼ਾਸਤ, ਕੇਵਲ ਉਸਦਾ ਹਿਸਾ ਹੈ । ਦਿਲ ਦਰਿਆ ਦਾ ਤਜਰਬਾ ਪੰਜਾਬੀ ਨਾਵਲਕਾਰੀ ਵਿਚ ਹੋ ਰਹੇ ਨਵੇਂ ਉਦਮਾਂ ਸੰਬੰਧੀ ਸਾਡਾ ਉਤਸ਼ਾਹ ਕਾਇਮ ਰਖਦਾ ਹੈ । -0- ਖੇ