ਪੰਨਾ:Alochana Magazine July 1957.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਥੀ, ਕੁਸ਼ਾਨ ਤੇ ਅੰਧਰਾ ਰਾਜ ਦਾ ਖਾਤਮਾ ਇਕੋ ਸਾਲ ਹੋਇਆ | ਆਖਿਆ ਜਾਂਦਾ ਹੈ ਕਿ ਪੰਜਾਬ ਉਤੇ ਵੀ ਕਿਸੇ ਸਾਸਾਨੀ ਹਮਲੇ ਨੇ, ਜੋ ਗਾਲਬਨ ਸੀਸਤਾਨ ਰਾਹੀ ਕੀਤਾ ਗਇਆ ਹੋਵੇਗਾ, ਇਥੋਂ ਦੇ ਰਾਜਾਂ ਨੂੰ ਖਤਮ ਕਰ ਦਿਤਾ ਹੋਵੇਗਾ। ਕਥਾਨ ਰਾਜ ਮੁਕਣ ਪਿਛੇ ਵੀ ਸਾਸਾਨੀ ਸ਼ਹਿਨਸ਼ਾਹ ਆਪਣੇ ਯੁਵ-ਰਾਜਾਂ ਨੂੰ 'ਕੁਸ਼ਾਨ ਸ਼ਾਹ ਅਤੇ ‘ਸਗਾਂ ਸ਼ਾਹ’ ਦੇ ਲਕਬ ਨਾਲ ਨਵਾਜਿਆ ਕਰਦੇ ਸਨ, ਜਿਸ ਤਰ੍ਹਾਂ ਇੰਗਲੈਂਡ ਦੇ ਯੁਵਰਾਜ ਨੂੰ ਐਡਵਰਡ ਪਹਿਲੇ ਦੇ ਸਮੇਂ (੧੩੦੧ ਈ:) ਤੋਂ ਪਿੰਸ ਆਫ ਵੇਲਜ਼ ਆਖਿਆ ਜਾਂਦਾ ਹੈ ।*

ਡਾ. ਸ਼ੁਨੀਤੀ ਕੁਮਾਰ ਚੈਟਰ ਜੀ ਲਿਖਦੇ ਹਨ ਕਿ ਸੰਨ ਈਸਵੀ ਦੀਆਂ ਆਰੰਭਕ ਸਦੀਆਂ ਵਿਚ ਪੰਜਾਬੀ ਦੀ ਬੋਲੀ ਮਧ ਇੰਡਏਰੀਅਨ (ਪ੍ਰਾਕ੍ਰਿਤ) ਵਿਚ ਬਦਲ ਰਹੀ ਸੀ ਤੇ ਇਕ ਉਤਰ-ਪੱਛਮੀ, ਉਪ ਬੋਲੀ ਦਖਣ ਪੂਰਬੀ ਤੇ ਦੱਖਣੀ ਸੀਕਿਆਂਗ (ਚੀਨੀ ਤੁਰਕਿਸਤਾਨ) ਵਿਚ ਸਥਾਨਕ ਬੋਲੀ ਦੇ ਰੂਪ ਵਿਚ ਸਥਾਪਤ ਹੋ ਚੁਕੀ ਸੀ । ਇਸ ਬੋਲੀ ਦੀਆਂ ਦਸਤਾਵੇਜ਼ਾਂ ਲਭੀਆਂ ਹਨ ਜੋ ਪੰਜਾਬ ਦੀ ਪੁਰਾਤਨ ਆਰੀਆ ਬੋਲੀ ਦਾ ਹੀ ਰੂਪ ਹਨ, ਪਰ ਇਸ ਵਿਚ ਬਹੁਤ ਹਦ ਤਕ ਮੌਲਕ ਸਥਾਨਕ ਬੋਲੀਆਂ ਅਥਵਾ ਈਰਾਨੀ ਤੇ ਤੁਖਾਰੀ ਬੋਲੀਆਂ ਦਾ ਅੰਸ਼ ਪਰਬਲ ਹੈ। ਹੋਰ ਅਜਿਹੀਆਂ ਦਸਤਾਵੇਜ਼ਾਂ ਵੀ ਹਨ, ਜੋ ਉੱਤਰ ਪੱਛਮੀ ਭਾਰਤ ਦੀ ਅਜੇ ਉਚੇਚੀ ਬੋਲੀ ਨੂੰ ਦਰਸਾਉਂਦੀਆਂ ਹਨ, ਜੋ ਸੰਸਕ੍ਰਿਤ ਤੇ ਪਾਕ੍ਰਿਤ ਦੁਆਰਾ ਰੂਪ ਭੇਦ ਕਤੀ ਗਈ ਸੀ । ਇਹ ਬੋਲ ਖਰੋਸ਼ਟੀ ਵਿਚ ਲਿਖੇ ਆਰੰਭਕ ਈਸਵੀ ਸਦੀਆਂ ਦੇ ਸ਼ਿਲਾ ਲੇਖਾਂ ਵਿਚ ਅਤੇ ਬੋਧੀ ਪੁਸਤਕਾਂ ਦੇ ਉਨ੍ਹਾਂ ਅਨੁਵਾਦਾਂ ਵਿਚ ਜੋ ਇਸ ਉਪ ਬੋਲੀ ਵਿਚ ਹੋਏ ਤੇ ਜੋ ਸਾਨੂੰ ਮਧ ਏਸ਼ੀਆ ਤੋਂ ਮਿਲੇ ਹਨ, ਲਭ ਸਕਦੀ ਹੈ ।

ਕਨਿਸ਼ਕ ਦੀ ਚੀਨੀ ਤੁਰਕਿਸਤਾਨ ਦੀ ਦੂਜੀ ਮੁਹਿੰਮ, ਜੋ ੧੦੩ ਈ: ਵਿਚ ਸਰ ਹੋਈ ਸੀ, ਦੇ ਸਿਲਸਲੇ ਵਿਚ ਚੀਨ ਦੇ "ਹਨ ਵੰਸ਼" ਦੇ ਸ਼ਹਿਨਸ਼ਾਹ ਦਾ ਪੁਤਰ ਵੀ ਯਰਗਮਾਲ (Hostage) ਦੇ ਤੌਰ ਤੇ ਕੈਦ ਰਖੇ ਬੰਦਿਆਂ ਵਿਚ ਸ਼ਾਮਲ ਸੀ । ਇਸ ਯਰਗ਼ਮਾਲ ਨੂੰ ਸਰਦੀ ਦੇ ਮੌਸਮ ਵਿਚ ਪੂਰਬੀ ਪੰਜਾਬ ਦੇ ਇਕ ਅਸਥਾਨ ‘ਚੀਨ ਪ੍ਰਭਕਤੀ' ਜੋ ਜਲੰਧਰ ਦੇ ਦਖਣ-ਪੱਛਮ ਵਿਚ ਵਾਕਿਆ ਸੀ, ਵਿਚ ਰਖਿਆ ਜਾਂਦਾ ਸੀ । ਇਸ ਚੀਨ ਪ੍ਰਭਕਤੀ ਜਾਂ ਚੀਨ ਭਕਸ਼ੀ ਜਾਂ ਚੀਨ ਭਿਕ ਨੂੰ, ਜਿਸ ਦੇ ਠੀਕ ਉੱਚਾਰਨ ਨੂੰ ਵੈਟਰਸ (Watters) ਨੇ 'ਚੀਨਾ ਭਕਤੀ'ਕਾਇਮ ਕੀਤਾ ਹੈ, ਕਿਤੇ ਫੀਰੋਜ਼ਪੁਰ ਦੇ ਜ਼ਿਲ੍ਹੇ ਵਿਚ ਲਭਣਾ ਚਾਹੀਦਾ ਹੈ ।

ਇਸੇ ਸਮੇਂ ਦਾ ਇਕ ਹੋਰ ਸ਼ਬਦ ਪਹਿਲਵਾਨ ਜੋ ਅਜੋਕੀ ਪੰਜਾਬੀ ਵਿਚ


  • vide ਈਰਾਨ ਬ-ਅਹ ਦੇ ਸਾਸਾਨੀਆਂ ਪੰਨਾ ੨੯੫ !

੯]