ਪੰਨਾ:Alochana Magazine July 1957.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿੱਚ ਲੱਝ ਲੱਝ ਜਾਨ ਦਿੰਦਾ ਹੈ । ਉਸ ਦੀ ਸੱਸੀ ਬਹੁਤ ਸੋਹਣੀ ਹੈ, 'ਸੋਹਣੀ ਆਪਣੀ ਭੋਲੀ-ਭਾਲੀ ਕਥਾ-fਖਿਠਾਸ ਕਰਕੇ ਸ਼ੀਰੀਂ ਮੰਨੀ ਗਈ ਹੈ ਅਤੇ “ਸ਼ੀਰੀ ਵੀ ਇਸ਼ਕ ਦੇ ਵਹਿੰਦੇ ਦਰਿਆ ਦੀ ਹਕੀਕਤ ਸਾਡੇ ਸਾਹਮਣੇ ਰਖਦੀ ਹੈ । ਦਰ ਅਸਲ ਉਸ ਦੀ ਕਵਿਤਾ, ਕਦੀ ਫ਼ਕੀਰੀ ਤੋਂ ਅੱਡ ਨਹੀਂ ਹੁੰਦੀ । ਲੰਮੀਆਂ ਲੰਮੀਆਂ ਪ੍ਰੀਤ-ਕਥਾਵਾਂ ਨੂੰ ਜਿਵੇਂ ਉਸ ਸੰਖੇਪਤਾ ਨਾਲ ਗੁੰਦਿਆ ਹੈ, ਉਹ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਲੀ ਗੱਲ ਹੈ । ਉਸ ਦੇ ਨਿੱਕੇ ਨਿੱਕੇ ਸ਼ੇਅਰ ਵੀ ਵੱਡੀ ਵੱਡੀ ਪਦਵੀ ਦੇ ਮਾਲਕ ਹਨ | ਆਖਰ ਉਹ ਫ਼ਕੀਰੀ ਵਿੱਚ ਹੀ ਵੱਡਾ ਨਹੀਂ ਸੀ, ਉਸ ਦੀ ਸ਼ਾਇਰੀ ਵੀ ਉਤਨੀ ਹੀ ਵੱਡੀ ਸੀ । ਕਵੀ ਦੇ ਬੁਢਾਪੇ ਸਮੇਂ ਪੰਜਾਬ ਜੁਆਨੀ ਤੇ ਸੀ ਤੇ ਦੇਸ ਦੀ ਖੁਸ਼ਹਾਲੀ ਦਮਕਾਂ ਮਾਰ ਰਹੀ ਸੀ । ਜੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਪਾਤਸ਼ਾਹ ਸੀ ਤਾਂ ਹਾਸ਼ਮ ਸੱਚ-ਮੁਚ ਪੰਜਾਬੀ ਜ਼ਬਾਨ ਦਾ ਬਾਦਸ਼ਾਹ ਸੀ । ਉਸ ਫ਼ਕੀਰ ਦੀ ਸ਼ਾਹੀ ਰੌਣਕ ਅਜੇ ਵੀ ਉਸ ਦੇ ਸ਼ੇਅਰਾਂ ਵਿੱਚ ਜਗਮਗਾ ਰਹੀ ਹੈ, ਜਦੋਂ ਕਿ ਕੋਹਿ-ਨੂਰ । ਹੀਰਾ ਟੋਟੇ ਟੋਟੇ ਹੋ ਗਇਆ ਹੈ । ਉਹ ਇਕ ਬਗ਼ਬਾਨ ਸੀ, ਜਿਸ ਸੋਹਣੇ ਸੋਹਣੇ ਫੁੱਲਾਂ ਦੇ ਹਾਰ ਖੋ ਕੇ ਪੰਜਾਬੀ ਮਾਤਾ ਦੇ ਗਲ ਵਿਚ ਪਾਏ । ਉਸ ਦੇ ਫੁੱਲਾਂ ਦੀ ਖੁਸ਼ਬੋ ਤੇ ਤਾਜ਼ਗੀ ਮੁੱਕਣ ਵਾਲੀ ਨਹੀਂ ਕਿਉਂਕਿ ਉਸ ਵਿੱਚ ਆਧੁਨਿਕਤਾ ਦੀ ਅਤੋਲਵੀਂ ਟਹਿਕ-ਮਹਿਕ ਹੈ । ਮੁਹੰਮਦ ਬਖਸ਼ ਨੇ ਕਿਤਨਾ ਠੀਕ ਕਿਹਾ ਹੈ -- “ਹਾਸ਼ਮ ਸ਼ਾਹ ਦੀ ਹਸ਼ਮਤ ਬਰਕਤ, ਗਿਣਤਰ ਵਿਚ ਨਾ ਆਵੇ । ਦੂਰ ਯਤੀਮ ਜਵਾਹਰ ਲੜੀਆਂ, ਜ਼ਾਹਰ ਕੱਢ ਲੁਟਾਵੇ । ਉਹ ਵੀ ਮੁਲਕ ਸੁਖ਼ਨ ਦੇ ਅੰਦਰ, ਰਾਜਾ ਸੀ ਸਰ ਕਰਦਾ। ਜਿਸ ਕਿੱਸੇ ਦੀ ਚੜੇ ਮੁਹਿੰਮੇ, ਸੋਈਓ ਸੀ ਸਰਕਰਦਾ” - - - - ਬੈਂਤ ਤਰਾਜੂ ਤੋਲ ਬਣਾਇਓਸੁ, ਸਾਰੇ ਲੱਜ਼ਤ ਵਾਲੇ । ਕਲੀਅ ਚੁਣ ਚੁਣ ਹਾਰ ਪਰੋਤਿਓਸੁ, ਨਰਗਸ ਤੇ ਗਲ ਲਾਲੇ -- ਸੱਯਦ ਮੁਹੰਮਦ ਹਾਸ਼ਮ ਸ਼ਾਹ ਦਾ ਜਨਮ ਪਿੰਡ ਜਗਦੇਉਂ, ਜ਼ਿਲਾ ਅੰਮ੍ਰਿਤਸਰ ਵਿੱਚ ੧੭੩੫ ਈ., ੨੭ ਨਵੰਬਰ ਨੂੰ ਹਾਜੀ ਮੁਹੰਮਦ ਸ਼ਰੀਫ਼ ਦੇ ਘਰ ੧੪]