ਪੰਨਾ:Alochana Magazine July 1957.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਿਹਾ, ਸੋ ਮਹਾਰਾਜੇ ਨਾਲ ਉਸ ਦਾ ਮੇਲ ਕੋਈ ਅਨੋਖੀ ਗੱਲ ਨਹੀਂ। ਇਹ ਇਤਰਾਜ਼ ਕਿ ਮਹਾਰਾਜੇ ਦੀ ਪਰਸ਼ੰਸਾ ਵਿੱਚ ਉਸ ਦਾ ਕੋਈ ਕਸੀਦਾ ਨਹੀਂ ਮਿਲਦਾ ਜਾਂ ਉਸ ਦੀ ਰਚਨਾਵਲੀ, ਮਹਾਰਾਜੇ ਬਾਰੇ ਕਿਧਰੇ ਕੋਈ ਮਾਮੂਲੀ ਸੰਕੇਤ ਵੀ ਨਹੀਂ ਕਰਦੀ, ਜਗੀਰ, ਬਖਸ਼ਸ਼ ਆਦਿ ਦਾ ਜ਼ਿਕਰ ਨਹੀਂ, ਇਸ ਭੁਲ ਕਾਰਣ ਕੀਤਾ ਜਾਂਦਾ ਹੈ ਕਿ ਉਸ ਦੇ ਕਾਵਿ-ਰਚਨਾ-ਕਾਲ ਨੂੰ ਗ਼ਲਤ ਸਮਝਿਆ ਗਇਆ ਹੈ, ਉਸ ਦਾ ਅਸਲ ਰਚਨਾ-ਕਾਲ ੧੮ਵੀਂ ਸਦੀ ਹੈ, ੧੯ਵੀਂ ਨਹੀਂ। ਮਹਾਰਾਜਾ ਰਣਜੀਤ ਸਿੰਘ ਦੇ ੧੭੯੯ ਈ. ਵਿਚ ਲਾਹੌਰ ਕਬਜ਼ਾ ਕਰਨ ਤੋਂ ਪਹਿਲਾਂ ਉਹ ਆਪਣੇ ਕਿੱਸੇ ਆਦਿ ਲਿਖ ਚੁੱਕਾ ਸੀ, ੬੫ ਵਰੇ ਦੀ ਉਮਰ ਪਿੱਛੋਂ ਉਸ ਨੂੰ ਕਿੱਸੇ ਆਦਿ ਲਿਖਣ ਦੀ ਕੀ ਲੋੜ ਸੀ ਤੇ ਨਾਹੀਂ ਬੁਢੇਪੇ ਸਮੇਂ ਦਾ ਇਹ ਮਜ਼ਮੂਨ ਹੈ । ਕੁਝ ਦੋਹੜੇ ਸ਼ਾਇਦ ਲਿਖੇ ਹੋਣ । “ਸ਼ੀਰੀ ਫਰਹਾਦ ਵਿਚ ਦਿੱਤੀ ‘ਜ਼ਮਾਨੇ ਕੀ ਬਾਰਤਾ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ । ਜਿਸ ਦੀ ਸਵਿਸਤਾਰ ਚਰਚਾ ਮੇਰੀ ਨਵੀਂ ਛਪੀ ਪੁਸਤਕ “ਹਾਸ਼ਮ-ਰਚਨਾਵਲੀ ਵਿਚ ਕੀਤੀ ਗਈ ਹੈ । - ( ਇਹ ਲੇਖ ਤੀਜੀ ਸਰਬ ਹਿੰਦ ਪੰਜਾਬੀ ਕਾਨਫਰੰਸ ਪਇਆਲਾ ਤੇ ਪੰਜਾਬੀ-ਲੇਖਕ-ਇਕੱਤਰਤਾ ਵਿੱਚ ਪੜਿਆ ਗਇਆ ਸੀ ।) ਪੰਜਾਬੀ ਸਾਹਿੱਤ ਅਕਾਡਮੀ ਦੀਆਂ ਕੁਝ ਅਦੁਤੀ ਪਰਕਾਸ਼ਨਾਂ ੧. ਸੱਬੀ ਹਾਸ਼ਮ ਸੰਪਾਦਕ ਹਰਨਾਮ ਸਿੰਘ “ਸ਼ਾਨ ਮੋਖ- 911). ੨. ਪੰਜਾਬ ਉੱਤੇ ਅੰਗੇਜ਼ਾਂ ਦਾ ਕਬਜ਼ਾ ਕ੍ਰਿਤ ਡਾ: ਗੰਡਾ ਸਿੰਘ , ੨) . ੩. ਆਦਮੀ ਦੀ ਪਰਖ ਅਨੁਵਾਦਕ ਸ਼ਮਸ਼ੇਰ ਸਿੰਘ (ਅਸ਼ੋਕ` ,, ੧l) ੪. ਪੰਜਾਬੀ ਭਾਸ਼ਾ ਦਾ ਇਤਿਹਾਸਕ੍ਰਿਤ ਵਿ. ਭਾ, ਅਰੁਣ ,, ੪) ਮੰਗਾਉਣ ਲਈ ਲਿਖੋ :- ਜਨਰਲ ਸਕੱਤ, ਪੰਜਾਬੀ ਸਾਹਿੱਤ ਅਕਾਡਮੀ, ਪਪਪ ਮਾਡਲ ਟਾਊਨ, ਲੁਧਿਆਣਾ। ਨੋਟ :- ਬੁਕ ਕਲੱਬ ਦੇ ਮੈਂਬਰਾਂ ਨੂੰ ਉਪ੍ਰੋਕਤ ਕੀਮਤਾਂ ਤੇ ੨੦% ਕਾਟ ਦਿਤੀ ਜਾਂਦੀ ਹੈ। ੨੬7