ਪੰਨਾ:Alochana Magazine July 1957.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਰਡੀ ਏਸ ਦੇ ਇਸ ਦੁਖਾਂਤ ਵਾਸਤੇ ਦੈਵੀ ਅਮਰ ਸ਼ਕਤੀਆਂ ਨੂੰ ਕੋਸਦਾ ਹੈ, ਪਰ ਪਾਠਕ ਵਾਸਤੇ ਹਾਲਾਤ ਸਾਹਮਣੇ ਹਨ। ਦੁਖਾਂਤ ਦੀ ਜ਼ਿੰਮੇਵਾਰ ਕੋਈ ਦੇਵੀ ਸ਼ਕਤੀ ਨਹੀਂ ਸਗੋਂ ਸਮਾਜ ਦੀ ਤੋਰ ਤੇ ਇਨਾਂ ਦੋਹਾਂ ਜਮਾਤਾਂ ਦਾ ਆਪਸ ਵਿਚ ਰਿਸ਼ਤ ਪ੍ਰਤਖ ਹੈ। ਇਹ ਸਮਾਜਕ ਤੋਰ ਤੇ ਇਹ ਜਮਾਤੀ ਰਿਸ਼ਤਾ ਕਿਸਾਨ ਜਮਾਤ ਦੀ ਪ੍ਰਤੀਨਿਧ ਟੈਸ ਵਾਸਤੇ ਬਚਣ ਦਾ ਕੋਈ ਰਾਹ ਹੀ ਨਹੀਂ ਰਹਿਣ ਦੇਂਦਾ। ਇਹ ਦੋਵੇਂ ਯਥਾਰਥਵਾਦੀ ਸਾਹਿਤ ਦੇ ਸੋਹਣੇ ਨਮੂਨੇ ਹਨ ਅਤੇ ਇਨ੍ਹਾਂ ਤੋਂ ਦੋਵੇਂ ਗਲਾਂ ਹੀ ਸਪਸ਼ਟ ਹਨ। ਪਹਿਲੀ ਇਹ ਕਿ ਇਨਸਾਨ ਤੇ ਹਾਲਾਤ ਨੂੰ ਆਪਸ ਵਿਚ ਨਜਿਠਦਿਆਂ, ਇਕ ਦੂਸਰੇ ਨੂੰ ਉਸਾਰਦਿਆਂ, ਢਾਹੁੰਦਿਆਂ, ਬਦਲਦਿਆਂ, ਅਸਰਦਿਆਂ ਤੇ ਇਕ ਦੂਸਰੇ ਦੇ ਅਨੁਕੂਲ ਕਾਇਆਂ ਪਲਟਦਿਆਂ ਵਖਾਉਣ ਦਾ ਨਾਂ ਹੀ ਸਾਹਿਤ ਹੈ। ਇਥੇ ਹਾਲਾਤ ਪੇਸ਼ ਹਨ, ਪਰ ਕਿਤੇ ਖੁਸ਼ਕ ਸੂਚੀ ਬਣ ਕੇ ਪਾਠਕ ਦੇ ਰਾਹ ਵਿਚ ਆਣ ਕੇ ਖੜੇ ਨਹੀਂ ਹੁੰਦੇ।ਪਾਠਕ ਦੀ ਦਿਲਚਸਪੀ ਇਨਸਾਨੀ ਸ਼ਖਸੀਅਤ ਨਾਲ ਹੈ ਅਤੇ ਹਾਲਾਤ ਜੋ ਉਸੇ ਨਾਲ ਵਾਪਰਦੀ ਹੈ ਅਤੇ ਜਿਸ ਕਰਕੇ ਅਤੇ ਜਿਸ ਤਰ੍ਹਾਂ ਵਾਪਰਦੀ ਹੈ ਦਾ ਸਾਰਥਕ ਰੂਪ ਧਾਰ ਕੇ ਹੈ, ਪੇਸ਼ ਹੁੰਦੇ ਹਨ। ਪਾਠਕ ਉਨ੍ਹਾਂ ਨੂੰ ਇਨਸਾਨੀ ਸ਼ਖਸੀਅਤ ਦਾ ਲਗ ਲਬੇੜ ਕਰਕੇ ਹੀ ਗ੍ਰਹਣ ਕਰਦਾ ਹੈ ਅਤੇ ਅੱਕਦਾ ਨਹੀਂ। ਦੂਸਰੇ ਏਥੇ ਸ਼ਖਸੀਅਤ ਦੇ ਪਹਿਲ ਇਕ ਦੂਸਰੇ ਤੋਂ ਅਲੱਗ, ਨਿਖੇੜ ਜਾਂ ਕਾਂਟ ਛਾਂਟੇ ਹੋ ਕੇ ਵਿਕਾਸ ਵਿਚ ਨਹੀਂ ਆਉਂਦੇ। ਹਾਲਾਤ ਦੀਆਂ ਕੁਲ ਤਣੀਆਂ ਦੀ ਸਮੁਚੀ ਕੁਖ ਵਿਚ ਪੂਰਨ ਇਨਸਾਨੀ ਸ਼ਖਸੀਅਤ ਪੇਸ਼ ਹੈ, ਭਾਵੇਂ ਇਕ ਘਟਨਾ ਰਾਹੀਂ ਪੇਸ਼ ਹੈ, ਭਾਵੇਂ ਘਟਨਾਵਾਂ ਤੇ ਪੋਜ਼ੀਸ਼ਨਾਂ ਦੀ ਲੜੀ ਨਹੀਂ। ਇਹ ਹੈ ਸਾਹਿਤ ਅਤੇ ਸਾਹਿਤ ਦੀ ਤਰੀਕਾਕਾਰੀ। ਹਾਲਤ ਦੀ ਕੁਖ ਵਿਚ ਇਨਸਾਨੀ ਸ਼ਖਸੀਅਤ ਦੇ ਵਿਕਾਸ ਵਿਚ ਆਉਣ ਦੀ ਤਸਵੀਰ ਹੀ ਸਾਹਿਤ ਹੈ। ਇਨਸਾਨ ਨੂੰ ਹਾਲਾਤ ਵਿਚੋਂ ਪੁਟ ਕੇ ਪੇਸ਼ ਕਰਨ ਨਾਲ ਜਾਨ-ਹੀਨ ਤੇ ਸੁੁੰਨ ਅੰਦਰਲੇ ਦੀ ਚੀਰ ਫਾੜ ਤੇ ਵਿਆਖਿਆ ਹੋ ਜਾਂਦੀ ਹੈ ਅਤੇ ਜਾਂ ਤਰਾਂ ਦੇ ਨਾਂ ਦੇ ਉਹਲੇ ਲਿਖਾਰੀ ਦੀਆਂ ਦਿਮਾਗ ਉਤਰੀਆਂ ਥੀਉਰੀਆਂ ਦੀ ਮਗਜਪੱਚੀ। ਪਹਿਲੀ ਹਾਲਤ ਮਾਨਸਕ ਅਨਾਟਮੀ ਹੈ, ਜੀਉਂਦੀ ਸ਼ਖਸੀਅਤ ਦਾ ਵਿਕਾਸ ਤੇ ਸਾਹਿਤ ਨਹੀਂ ਅਤੇ ਦਿਮਾਗ ਸਿਧਾਂਤ ਦੀ ਵਿਆਖਿਆ ਸਾਹਿਤ ਨਹੀਂ। ਦਿਮਾਗੀ ਸਿਧਾਂਤ ਮੌਸਮੀਫ ਬਲ ਹੁੰਦਾ ਹੈ, ਜਿਸ ਵਿਚ ਆਈ ਰੁਤੇ ਤਬਦੀਲੀ ਆਉਂਦੇ ਹੈ। ਹਾਰਡੀ ਸ਼ਾਇਦ ਆਪਣੀ ਫਿਲਾਸਫੀ ਨੂੰ ਹੀ ਸਭ ਨਾਲੋਂ ਜ਼ਰੂਰੀ ਅੰਗ ਸਮਝਦਾ ਸੀ ਅਤੇ ਕਹਾਣੀ ਵਿਚਲੀਆਂ ਪੋਜ਼ੀਸ਼ਨਾਂ ਤੇ ਪਾਤਰ ਇਹ ਫਿਲਾਸਫੀ ਪੇਸ਼ ਕਰਨ ਦਾ ਵਸੀਲਾ| ਪਰ ਟੈਸ ਦੀ ਸਾਹਿਤਕ ਸ਼ਕਤੀ ਫਿਲਾਸਫੀ ਤੇ ਨਿਰਭਰ ਨਹੀਂ।

੩੦]