ਪੰਨਾ:Alochana Magazine July 1957.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਲਾਸਫੀ ਉਸ ਨੂੰ ਕਮਜ਼ੋਰ ਕਰਦੀ ਹੈ। ਉਸ ਦੀ ਸ਼ਕਤੀ ਸਮਾਜਕ ਤੇ ਇਨਸਾਨੀ
ਸ਼ਖਸੀਅਤ ਦੀ ਪੇਸ਼ ਹੋਈ ਅਸਲੀਅਤ ਹੈ। ਸਮਾਜਕ ਅਸਲੀਅਤ ਤੇ ਇਨਸਾਨੀ
ਸ਼ਖਸੀਅਤ ਦੀ ਵਿਆਖਿਆ ਆਈ ਰੁਤੇ ਬਦਲਦੀ ਰਹਿੰਦੀ ਹੈ। ਜਦੋਂ ਟੈਸ ਛਪੀ
ਸੀ ਉਸ ਵਕਤ ਪਾਠਕਾਂ ਨੇ ਇਸ ਨੂੰ ਇਕ ਲੜਕੀ ਦੇ ਦੁਖਾਂਤ ਦੀ ਕਹਾਣੀ ਕਰਕੇ
ਹੀ ਪੜ੍ਹਿਆ ਅਤੇ ਪਵਿਤਰ ਲੜਕੀ ਦੀ ਕਹਾਣੀ ਕਰਕੇ ਹੀ ਹਾਰਡੀ ਨੇ ਇਸ ਨੂੰ
ਪੇਸ਼ ਕੀਤਾ ਸੀ। ਪਰ ਵਰਤਮਾਨ ਪੀਹੜੀ ਦੇ ਪਾਠਕਾਂ ਵਾਸਤੇ ਇਹ ਕਿਸਾਨ
ਜਮਾਤ ਦੇ ਦੁਖਾਂਤ ਦੀ ਕਹਾਣੀ ਹੈ ਅਤੇ ਫੈਸ ਆਪਣੀ ਜਮਾਤ ਦੀ ਪ੍ਰਤੀਨਿਧ।
ਅਸਲੀਅਤ ਨੂੰ ਨਜ਼ਰ-ਅੰਦਾਜ਼ ਕਰਕੇ ਦਿਮਾਗੀ ਸਮਝ ਦੇ ਆਸਰੇ ਲਿਖਣਾ ਬਣੀ
ਬਣਾਈ ਚੀਜ਼ ਦਾ ਨਾਸ ਕਰ ਦੇਂਦਾ ਹੈ, ਨੰਦੇ ਨੇ ਸ਼ੈਕਸਪੀਅਰ ਦਾ ਨਾਟਕ "ਮਰਚੈਂਟ
ਆਫ ਵੀਨਸ", ਸ਼ਾਮੂ ਸ਼ਾਹ" ਦੀ ਸ਼ਕਲ ਵਿਚ ਪੇਸ਼ ਕਰਕੇ ਉਸ ਦੀ ਜਾਨ ਖਤਮ
ਕਰ ਦਿਤੀ ਹੈ। ਆਪਣੇ ਵਲੋਂ ਤਾਂ ਨੰਦੇ ਨੇ ਅੰਗਰੇਜ਼ੀ ਨਾਟਕ ਨੂੰ ਖੁਗ ਕੇ ਪੰਜਾਬੀ ਵਿਚ ਲਾਉਣ ਦੀ ਕੋਸ਼ਸ਼ ਕੀਤੀ ਹੈ, ਪਰ ਇਹ ਨਾਮੁਮਕਿਨ ਸੀ। ਸ਼ੈਕਸਪੀਅਰ
ਦੇ ਨਾਟਕ ਦੀ ਜਾਨ ਤੇ ਸਾਹਿਤਕ ਸ਼ਕਤੀ ਯੂਰਪ ਵਿਚ ਯਹੂਦੀ ਤੇ ਈਸਾਈ
ਸੁਦਾਗਰ ਤੇ ਸੂਦਖੋਰ ਜਮਾਤਾਂ ਦੇ ਆਪਸ ਵਿਚ ਰਿਸ਼ਤੇ ਤੇ ਜੋ ਉਸ ਤੋਂ ਸਮਾਜਕ
ਸ਼ਖਸੀ ਨਤੀਜੇ ਨਿਕਲਦੇ ਹਨ, ਉਸ ਤੇ ਮੁਨਸਰ ਹੈ, ਜਿਸ ਨੇ ਆਰਥਕ-
ਯਹੂਦੀਆਂ ਦਾ ਬਿਆਜ ਲੈਣਾ ਤੇ ਈਸਾਈਆਂ ਦਾ ਨਾਂ ਲੈਣ ਦੇ ਰੋਜ਼ੀ ਕਮਾਉਣ ਦੇ
ਤਰੀਕੇ ਦੀ ਨੀਂਹ ਤੋਂ ਤੁਰ ਕੇ ਮਜ਼ਬ ਕਲਚਰ, ਰਹਿਣੀ ਬਹਿਣੀ ਤੇ ਸ਼ਾਹੀ ਤਰਜ਼ੇ
ਜ਼ਿੰਦਗੀ ਤੇ ਦੋਹਾਂ ਕੌਮਾਂ ਦੇ ਆਪਸ ਦੇ ਇਤਿਹਾਸ ਕਰਕੇ ਪ੍ਰਸਪਰ ਨਫਰਤ,
ਈਰਖਾ ਵਿਰੋਧ ਦੇ ਸਮਾਜਕ ਸਪਰਿੰਗ ਪੈਦਾ ਕੀਤੇ ਹੋਏ ਹਨ। ਇਨ੍ਹਾਂ ਸਮਾਜਕ
ਰੌਆਂ ਦੇ ਪ੍ਰਤੀਨਿਧ ਹੋਣ ਕਰਕੇ ਹੀ ਸ਼ੈਕਸਪੀਅਰ ਦੇ ਪਾਤਰਾਂ ਵਿਚ ਜਾਨ ਹੈ।
ਪੰਜਾਬੀ ਜ਼ਿੰਦਗੀ ਵਿਚ ਸਿਟੇ ਬਾਜਾਂ ਤੇ ਬਿਆਜ ਖਾਉਆ ਵਿਚ ਤਰਜ਼ੇ ਜ਼ਿੰਦਗੀ
ਦਾ ਕੋਈ ਇਤਿਹਾਸਕ ਡੂੰਘਾ ਵਿਰੋਧ ਨਹੀਂ। ਸੋ ਨੰਦੇ ਦੇ ਖੁਗ ਕੇ ਲਾਏ ਹੋਏ
ਨਾਟਕ ਵਿਚ ਨਾ ਜਾਨ ਹੈ ਨਾ ਸਮਾਜਕ ਵੁੱਕਤ| ਇਸ ਤੋਂ ਇਕ ਗਲ ਸਾਫ ਹੈ
ਕਿ ਬਾਹਰਲੀਆਂ ਬੋਲੀਆਂ ਦੇ ਸਾਹਿਤਕ ਸ਼ਾਹਕਾਰਾਂ ਨੂੰ ਪੰਜਾਬੀ ਵਿਚ ਲਿਆਉਣ
ਲਗਿਆਂ ਆਪਣੀ ਦਿਮਾਗੀ ਚਤੁਰਾਈ ਨਹੀਂ ਚਲਾਉਣੀ ਚਾਹੀਦੀ। ਸਾਹਿਤਕ
ਸ਼ਾਹਕਾਰ ਦਾ ਪੂਰੀ ਈਮਾਨਦਾਰੀ ਨਾਲ ਤਰਜਮਾ ਕਰਕੇ ਉਸ ਨੂੰ ਪੰਜਾਬੀ ਪਾਠਕਾਂ
ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ ਕਿ ਹਰ ਪਾਠਕ ਤੇ ਆਉਣ ਵਾਲੀਆਂ ਪੀਹੜੀਆਂ
ਸਾਹਿਤ ਚਿਤਰ ਵਿਚ ਪੇਸ਼ ਸਮਾਜਕ ਇਨਸਾਨੀ ਅਸਲੀਅਤ ਦਾ ਮਤਲਬ ਆਪ
ਕਢ ਲੈਣ ਅਤੇ ਅਨ-ਨਾਟਕ ਦੀ ਮਹਿਦੂਦ ਸਮਝ ਕਰਕੇ ਉਹ ਛੁਟਿਆਇਆ ਨਾ

੩੧]