ਪੰਨਾ:Alochana Magazine July 1957.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਕਦੇ ਹਰਾਸ ਵੀ ਛਡਿਆ ਹੈ, ਕਦੇ ਹਥਿਆਰ ਵੀ ਸੁਤੇ ਹਨ? ਸੋ ਸਾਹਿਤ ਵਿਚ ਡੌਲੇ ਹੀ ਫੁਰਕਾਉਣੇ, ਜਾਂ ਜ਼ਿੰਦਗੀ ਦੀ ਅਮੀਰੀ ਦੇ ਪ੍ਰਸੰਗ ਵਿਚੋਂ ਕਿਸੇ ਇਕ ਵੇਗ ਨੂੰ ਖੁਗ ਕੇ ਕਿਸੇ ਖਾਸ ਵਾਦ ਦੀ ਯੂਨੀਫਾਰਮ ਪਹਿਨਾਂ ਕੇ ਪੇਸ਼ ਕਰ ਦੇਣਾ ਜ਼ਿੰਦਗੀ ਨੂੰ ਝੂਠਿਆ ਦੇਣ ਵਾਲੀ ਗਲ ਹੈ। ਜ਼ਿੰਦਗੀ ਪੇਸ਼ ਹੋਵੇ ਤੌਖਲਾ ਕਾਹਦਾ? ਜੋ ਵਾਦ ਵਿਚ ਸਚਾਈ ਹੈ ਉਹ ਖੁਦ ਬਖੁਦ ਉਘੜੇਗਾ, ਉਸ ਦੀ ਪੁਸ਼ਟੀ ਹੋਵੇਗੀ। ਅਜ ਕਲ ਦੇ ਬਹੁਤ ਸਾਰੇ ਪੰਜਾਬੀ ਸਾਹਿਤ ਬਾਰੇ ਮੇਰੀ ਇਹ ਸ਼ ਕ ਇਤ ਹੈ ਕਿ ਹਰ ਜ਼ਿੰਦਗੀ ਦੀ ਮਜ਼ਬੂਰੀ,ਇਸ ਦੀ ਮਾਯੂ ਸੀ, ਇਸ ਦੇ ਦੁਖਾਂਤ, ਇਸ ਦੀ ਉਮੀਦ ਬਹੁਰੰਗੀ ਅਮੀਰੀ ਨੂੰ ਕਦੇ ਛੁਹੰਦੀ ਹੀ ਨਹੀਂ। ਕਦੇ ਇਸ ਦਾ ਅਹਿਸਾਸ ਹੀ ਨਹੀਂ ਕਰਾਉਂਦੀ। ਜੋ ਸਸਤੀਆਂ ਬਾਜ਼ਾਰੀ, ਮੌਸਮੀ ਵਿਕਾਉ ਗਲਾਂ ਹੁੰਦੀਆਂ ਸਨ, ਉਨ੍ਹਾਂ ਨੂੰ ਛਾਪ ਕੇ ਸਾਹਿਤ ਦਾ ਨਾਂ ਦੇ ਦਿਤਾ ਜਾਂਦਾ ਹੈ। ਇਸ ਵਿਚ ਜ਼ਿੰਦਗੀ ਨੂੰ ਫੋਲਣਾ ਦੀ ਰੁਚੀ ਨਹੀਂ, ਨਵੇਂ ਅਹਿਸਾਸ ਕਰਾਉਣ ਦੀ ਸ਼ਕਤੀ ਨਹੀ, ਕਪਾਟ ਖੋਲਣ ਦਾ ਵਿਤ ਨਹੀਂ। ਸਾਹਿਤ ਤੇ ਕਲਾ ਹਨ ਕੀ ਜੇ ਉਨਾਂ ਜ਼ਿੰਦਗੀ ਦੀਆਂ ਗਹਿਰਾਈਆਂ ਨੂੰ ਫੋਲਣਾ ਹੀ ਨਹੀਂ, ਇਸ ਦੀ ਕੋਮਲਤਾ ਤੇ ਦੁਖਾਂਤਕ ਸੁਕੁਮਾਰਤਾ ਨੂੰ ਕਰਕੇ ਇਨਸਾਨ ਦੀ ਮਹਿਬੂਬ ਨਹੀਂ ਬਣਾਉਣਾ ਉਸ ਨੂੰ ਇਸ ਤੋਂ ਵਿਦਾ ਨਹੀਂ ਕਰਨਾ| ਅਜ ਕਲ ਦੇ ਪੰਜਾਬੀ ਸਾਹਿਤ ਦਾ ਹਲਕਾ-ਪਨ ਸਿਆਸਤ ਦੀ ਧੌੌਂਸ ਕਰਕੇ ਨਹੀਂ ਬਲਕਿ ਸਾਹਿਤਕ ਸ਼ਕਤੀ ਦੀ ਕੰਮਜ਼ੋਰੀ ਕਰਕੇ ਹੈ। ਸਿਆਸੀ ਨਾਹਰਿਆਂ ਦੀ ਉਟ ਇਸ ਵਾਸਤੇ ਲਈ ਜਾਂਦਾ ਹੈ ਕਿ ਆਮ ਸਾਹਿਤਕਾਰਾਂ ਦੀ, ਜਿੰਦਗੀ ਦੀ ਰੂਹ ਤਕ ਨਾ ਪਹੁੰਚ ਹੈ ਨਾ ਉਸ ਨਾਲ ਦੋਸਤੀ ਨਾ ਉਸ ਤੇ ਈਮਾਨਦਾਰੀ ਰੁਪ ਪਖ ਤੋਂ ਭਾਵੇਂ ਕੁਝ ਨਵੇਂ ਤਜਰਬੇ ਕੀਤੇ ਗਏ ਹਨ, ਪਰ ਜ਼ਿੰਦਗੀ ਦਾ ਪਖ ਡਾਢਾ ਲਿਸਾ ਹੈ। ਦੋ ਚਾਰ ਪ੍ਰਸਿਧ ਪੰਜਾਬੀ ਸਾਹਿਤਕਾਰਾਂ ਦੀਆਂ ਕਿਰਤਾਂ ਨੂੰ ਪਰਖਣ ਬਾਅਦ ਇਹ ਨਿਰਨਾ ਅਵਸ਼ ਹੋ ਜਾਂਦਾ ਹੈ।

ਨੰਦੇ ਦੀ ਇਤਿਸਾਸਕ ਵਡਿਆਈ ਹੈ ਕਿ ਇਸ ਨੇ ਪੰਜਾਬੀ ਵਿਚ ਨਾਟਕ ਲਿਖਣਾ ਸ਼ੁਰੂ ਕੀਤਾ। ਇਸ ਦੀ ਬੋਲੀ ਸੋਹਣੀ ਤੁਰਦੀ ਪੰਜਾਬੀ ਹੈ, ਪਾਤਰਾਂ ਦੀ ਬਣਤਰ ਦੇ ਅਨਕੂਲ ਹੁੰਦੀ ਹੈ, ਸਟੇਜ ਦੀ ਤਕਨੀਕ ਦੀ ਵੀ ਲੋੜੀਂਦੀ ਜਾਣਕਾਰੀ ਹੇ, ਨਾਟਕ ਦੇ ਪਾਤਰ ਵੀ ਕਾਰਜ ਰਾਹੀਂ ਉਘੇੜਦਾ ਹੈ, ਆਪਣੇ ਸਤਹੀ ਵਸ਼ੇ ਦੇ ਮੇਚ ਨਾਟਕ ਵਿਚ ਸੰਕਟ ਵੀ ਪੈਦਾ ਕਰ ਲੈਂਦਾ ਹੈ, ਹਾਸ ਰਸ ਦੀ ਵੀ ਸ਼ਕਤੀ ਹੈ ਖਾਸ ਕਰ ਨਾਟਕੀ ਟੋਕ ਜਿਸ ਦੀ ਸਭ ਤੋਂ ਅਛੀ ਮਿਸਾਲ 'ਵਰ ਘਤ' ਵਿਚ ਭਗਤ ਗਨੇਸ਼ੀ ਲਾਲ ਨਾਲ ਮਖੌਲ ਹੈ। ਪਰ ਬਾਵਜੂਦ ਬਲੀ ਦੀ ਰਵਾਨੀ ਤੇ ਇਨ੍ਹਾਂ ਹੋਰ ਸਿਫਤਾਂ ਦੇ ਨੰਦਾ ਪਾਇ ਦਾ ਸਾਹਿਤਕਾਰ ਨਹੀਂ ਕਿਉਂਕਿ ਜਾਣਕਾਰੀ

੩੮]