ਪੰਨਾ:Alochana Magazine July 1957.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਨੂੰਹ ਸੱਸ ਦਾ ਰਿਸ਼ਤਾ ਪੇਸ਼ ਕਰਨ ਵਾਸਤੇ ਤਾਂ ਇਹ ਅਛਾ ਹੈ, ਪਰ 'ਸੁਭਦਰਾ' ਵਿਚ ਤਾਂ ਵਿਸ਼ਾ ਵਿਧਵਾ ਦੀ ਜ਼ਿੰਦਗੀ ਦਾ ਹੈ। ਇਹ ਠੀਕ ਹੈ ਕਿ ਪੰਜਾਬ ਵਿਚ ਲੜਕੀ ਦੇ ਵਿਆਹ ਕਰਵਾਉਣ ਜਾਂ ਸਹੁਰੇ ਜਾਣ ਵਾਸਤੇ ਜ਼ੋਰ ਪਾਉਣਾ ਹੋਵੇ ਤਾਂ ਉਹ ਚੁਲ੍ਹੇ ਚੇੇਂਕੇ ਦੇ ਕੰਮ ਤੋਂ ਰੁੁਸਦੀ ਹੈ। ਮੁੰਡੇ ਨੇ ਵਿਆਹ ਵਾਸਤੇ ਮਾਪਿਆਂ ਨੂੰ ਮਜਬੂਤ ਕਰਨਾ ਹੋਵੇ ਤਾਂ ਉਹ ਵੀ ਕੰਮ ਛਡਦਾ ਹੈ ਜਾਂ ਵਹੁਟੀ ਨੂੰ ਕੋਲ ਰਖਣਾ ਹੋਵੇ ਤਾਂ ਵੀ ਰੋਟੀ ਦੀ ਹੀ ਸ਼ਕਾਇਤ ਹੁੰਦੀ ਹੈ। ਪਰ ਸਾਹਿੱਤ ਵਿਚ ਸੱਸ ਵਲੋਂ ਕੁੱਟ ਮਾਰ ਦੀ ਬੋਲੀ ਵਿਧਵਾ ਦੀ ਜ਼ਿੰਦਗੀ ਦਾ ਦੁਖਾਂਤ ਪੇਸ਼ ਕਰਨ ਵਾਸਤੇ ਕਾਫੀ ਨਹੀਂ। ਪੰਜਾਬ ਦੇ ਪੁਰਾਣੇ ਨਿਜ਼ਾਮ ਵਿਚ ਹਰ ਨਵੀਂ ਵਿਆਹੀ ਲੜਕੀ 'ਇਕ ਤੇਰੀ ਜਿੰਦ ਬਦਲੇ ਮੈਂ ਸਾਰੇ ਟੱਬਰ ਦੀ ਗੋਲੀ' ਹੀ ਹੁੰਦੀ ਸੀ ਅਤੇ ਸੁਭਦਰਾ ਦੇ ਪਹਿਲੇ ਅੰਕ ਵਿਚ ਇਸ ਤੋਂ ਵਧ ਹੋਰ ਕੁਛ ਪੇਸ਼ ਨਹੀਂ ਹੁੰਦਾ| ਭਰਾ ਦੀ ਤੀਬਰ ਉਡੀਕ ਵਿਧਵਾ ਦੇ ਦੁਖਾਂਤ ਦੇਚ ਦਾ ਵਸੀਲਾ ਨਹੀਂ ਅਤੇ ਜਿਥੇ ਪੋਲ ਝਾਟੇ ਕੌੜੀ ਨੂੰ ਡੰਡੇ ਪੈ ਸਕਦੇ ਹਨ, ਉਥੇ ਚਾਰ ਧੋਲ੍ਹਾਂ ਜਵਾਨ ਜਹਾਨ ਬਹੂ ਨੂੰ ਵਜ ਜਾਣ ਤਾਂ ਕਿਹੜੀ ਆਖਰ ਆ ਗਈ। ਆਪਣੇ ਹਾਣ ਦੀਆਂ ਕੁੜੀਆਂ ਨਾਲ ਕਤਣ ਤੁੰਮਣ ਤੇ ਗਾਉਣ ਦਾ ਸੀਨ ਜ਼ਿੰਦਗੀ ਦੇ ਦੁਖਾਂਤ ਪੇਸ਼ ਕਰਨ ਦਾ ਵਸੀਲਾ ਨਹੀਂ। ਇਸ ਨਾਟਕ ਦੀ ਕਾਮਯਾਬੀ ਦੋ ਗਲਾਂ ਤੇ ਮੁਨਹਬਰ ਸੀ। ਇਕ ਤਾਂ ਵਿਧਵਾ ਦੀ ਜ਼ਿੰਦਗੀ ਦੇ ਦੁਖਾਂਤ ਦਾ ਸਾਡੇ ਦਿਲ ਤੇ ਗਹਿਰਾ ਪ੍ਰਭਾਵ ਹੋਵੇ, ਇਸ ਦੁਖਾਂਤ ਦੀ ਵਜ੍ਹਾ ਪਰਤੱਖ ਦਿੱਸੇ ਅਤੇ ਦੂਸਰੇ ਜਿਸ ਚੇਤੰਤਾ ਤੇ ਉਸ ਦੀ ਭੋਨੇ ਇਸ ਦੁਖਾਂਤ ਨੂੰ ਕਟਣਾ ਹੈ ਉਸ ਮਨੋਰਥ ਦੀ ਸ਼ਕਤੀ ਦੀ ਸਮਾਜਕ ਤੋਂ ਪਰਤੱਖ ਦਿਸੇ। ਸਰੋਜਨੀ ਨੈਡੋ ਦੀ ਅੰਗਰੇਜ਼ੀ ਕਵਿਤਾ ਦੀਆਂ ਚੰਦ ਲਾਈਨਨ ਵਿਧਵਾ ਦੇ ਦੁਖਾਂਤ ਨੂੰ ਜ਼ਿਆਦਾ ਪੁਰ-ਅਸਰ ਤਰੀਕੇ ਨਾਲ ਪੇਸ਼ ਕਰਦੀਆਂ ਹਨ, ਬਨਿਸਬਤ ਨੰਦੇ ਨੇ ਨਾਟਕ ਦੇ ਪੂਰੇ ਅੰਕ ਦੇ। ਇਸ ਦੁਖਾਂਤ ਦਾ ਨਾ ਪੇਸ਼ ਹੋਣਾ ਨਾਟਕ ਦੀ ਬੁਨਿਆਦੀ ਕੰਮਜ਼ੋਰੀ ਹੈ। ਸਾਨੂੰ ਦਸਿਆ ਗਇਆ ਹੈ ਕਿ ਸੁਭਦਰਾ ਵਿਧਵਾ ਹੈ, ਉਸ ਦਾ ਸੱਸ ਸਹੁਰਾ ਉਨ੍ਹਾਂ ਦਾ ਘਰ ਸਟੇਜ ਤੇ ਲਿਆਂਦੇ ਗਏ ਹਨ, ਪਰ ਸੁਭਦਰਾ ਦੀ ਸ਼ਖਸੀਅਤ ਵਿਚੋਂ ਤਾਂ ਵਿਧਵਾ-ਪੁਣਾ ਕਿਤੇ ਜ਼ਾਹਰ ਨਹੀਂ ਹੁੰਦਾ। ਮੁਟਿਆਰ ਕੁਆਰੀਆਂ ਕੁੜੀਆਂ ਵਾਲੀ ਉਸ ਦੀ ਡੀਲ ਡੌਲ ਹੈ। ਵਧ ਤੋਂ ਵਧ ਮੁਟਿਆਰ ਕੁੁੜੀ ਮਤੇਈ ਮਾਂ ਦੇ ਹਵਾਲੇ ਹੋਈ ਕਹਿ ਲਵੋ। ਪਰ ਵਿਧਵਾਪਨ ਤੇ ਉਸ ਨੂੰ ਪੈਦਾ ਕਰਨ ਤੇ ਕਾਇਮ ਰਖਣ ਵਾਲੀ ਸਮਾਜਕ ਮਸ਼ੀਨਰੀ ਬਿਲਕੁਲ ਪੇਸ਼ ਨਹੀਂ। ਨਾ ਹੀ ਜੋ ਸਮਾਜਕ ਇਨਸਾਨੀ ਸ਼ਕਤੀਆਂ ਵਿਧਵਾ ਵਿਆਹ ਦੇ ਹਕ ਵਿਚ ਪੈਦਾ ਹੋ ਰਹੀਆਂ ਸਨ ਉਹ ਹੀ ਸਪੱਸ਼ਟ ਤੌਰ ਤੇ ਪੇਸ਼ ਹਨ। ਇਹ ਤਿੰਨਾਂ ਥਾਵਾਂ ਤੋਂ ਪੇਸ਼ ਹੋਣੀਆਂ ਚਾਹੀਦੀਆਂ ਸਨ। ਸੁਭਦਰਾ, ਉਸ ਦੇ ਭਰਾ ਤੇ ਉਸ ਦੇ ਹੋਣ ਵਾਲੇ ਪਤੀ,

੪੦]