ਪੰਨਾ:Alochana Magazine July 1957.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਹਿਸਾਸ ਹੁੰਦਾ, ਕਮ-ਅਜ਼-ਕਮ ਪਬਲਕ ਤੌਰ ਤੇ। ਪਰਮਾਂਨੰਦ ਵਿਚ ਇਹ ਮਨੋਰਥ ਚੰਗੀ ਤਰ੍ਹਾਂ ਉਘੜਿਆ ਨਹੀਂ ਤੇ ਨਾ ਹੀ ਐਸੇ ਮਨੋਰਥ ਦੀ ਸਮਾਜ ਤੋਂ। ਸੁੰਦਰ ਲਾਲ ਦੀ ਪੋਜ਼ੀਸ਼ਨ ਤੇ ਉਸ ਦੀ ਸ਼ਖਸੀਅਤ ਨੂੰ ਵੀ ਵਾਸਤਵਿਕ ਨਹੀਂ ਬਣਾਇਆ ਗਇਆ। ਸਰਮਾਇਦਾਰੀ ਨਿਜ਼ਾਮ ਦਾ ਇਹ ਮ੍ਵੈੈ-ਵਿਰੋਧ ਹੈ ਕਿ ਇਕ ਪਾਸਿਉਂ ਇਹ ਵਿਧਵਾ ਵਿਆਹ ਵਾਸਤੇ ਆਵਾਜ਼ ਉਠਾਉਂਦਾ ਹੈ ਪਰ ਦੂਸਰੇ ਪਾਸਉ ਇਨਸਾਨੀ ਚੇਤਨਾ ਵਿਚ ਇਸ ਦੀ ਪੂਰਤੀ ਵਾਸਤੇ ਮੈਦਾਨ ਨੂੰ ਪੂਰਾ ਨਹੀਂ ਕਰਦਾ| ਪਬਲਕ ਨਰ ਤੋਂ ਸਭ ਪੜ੍ਹੇ ਲਿਖੇ ਤੇ ਸੁਧਾਰਕ ਇਸ ਦੇ ਹੱਕ ਵਿਚ ਵੇਚ ਦੇਣਗੇ, ਪਰ ਅਪਣਾ ਵਿਆਹ ਕਰਾਉਣ ਲਗੇ ਕੁਆਰੀ ਤੇ ਵਿਧਵਾ ਵਿਚ ਬਹੁਤ ਤਮੀਜ਼ ਕਰਨਗੇ ਅਤੇ ਵਿਧਵਾ ਵਲ ਤਾਂ ਹੀ ਆਉਣਗੇ ਜਾਂ ਤਾਂ ਕਿਸੇ ਕਾਰਨ ਕਰ ਕੇ ਲੋੜਵੰਦ ਹੋਣ, ਜਾਂ ਇਸ਼ਕ ਦੇ ਸ਼ਿਕਾਰ ਹੋਣ ਜਦੋਂ ਸਭ ਕੁਛ ਪ੍ਰਵਾਣ ਹੋ ਜਾਣ ਦੀ ਸੰਭਾਵਨਾਂ ਹੋ ਜਾਂਦੀ ਹੈ ਜਾਂ ਲੜਕੀ ਚੁਣਵੀਂ ਸੋਹਣੀ ਹੋਵੇ ਤੇ ਉਹ ਬਾਵਜੂਦ ਵਿਧਵਾ ਹੋਣ ਦੇ ਵਡਮਲੀ ਲਗੇ ਜਾਂ ਵਡੇ ਖਾਨਦਾਨ ਨਾਲ ਜੁੜਨ ਜਾਂ ਦਾਜ ਦਾ ਮਨੋਰਥ ਹੋਵੇ। ਸੁੰਦਰ ਲਾਲ ਦੀ ਸ਼ਖਸੀਅਤ ਦਾ ਮਨੋਰਥ ਵੀ ਵਾਸਤਵਿਕ ਭੋ ਵਿਚ ਨਹੀਂ ਲਿਆ ਗਇਆ। ਸ਼ਰਾਬੀਆਂ ਦੇ ਸੀਨ ਦੀ ਇਸ ਨਾਟਕ ਵਿਚ ਕੋਈ ਥਾਂ ਨਹੀਂ। ਨਾ ਤਾਂ ਇਸ ਵਿਚ ਐਨਾ ਜਖਾਂਤ ਹੈ, ਜਿਸ ਦੇ ਮਨ ਤੇ ਬੋਝ ਨੂੰ ਹਲਕਿਆਂ ਕਰਨ ਵਾਸਤੇ ਹਾਸੇ ਠੱਠੇ ਦੀ ਹਵਾਂ ਦੀ ਲੋੜ ਸੀ ਅਤੇ ਨਾ ਹੀ ਇਹ ਕਿਸੇ ਤਰ੍ਹਾਂ ਵਿਸ਼ੇ ਦੀ ਪ੍ਰਤੱਖਤਾ ਵਿਚ ਮਦਦ ਕਰਦਾ ਹੈ। ਨਵੀਂ ਚੇਤਨਾ ਦੀ ਸਮਾਜਕ ਭੋਂ ਦਿਖਾਉਣ ਦੇ ਸੀਨ ਦੀ ਤਬਦੀਲੀ ਪਾਠਕ ਤੇ ਦਰਸ਼ਕ ਦੀ ਮਹਿਸੂਸੀਅਤ ਨੂੰ ਸਾਹ ਦਿਵਾਉਣ ਵਿਚ ਕਾਮਯਾਬ ਹੁੰਦੀ ਨਾਲੇ ਉਹ ਵਿਸ਼ੇ ਨੂੰ ਉਸਾਰਦੀ। ਹੁਣ ਸ਼ਰਾਬ ਵਾਲਾ ਸੀਨ ਨਿਰੀ ਭਰਤੀ ਹੈ। ਸਾਹਿੱਤਕ ਪ੍ਰਤਿਭਾ ਦੀ ਅਣਹੋਂਦ ਦਾ ਮਸਲਾ ਤਾਂ ਬਹੁਤ ਸਾਰੇ ਅਜ ਦੇ ਪੰਜਾਬੀ ਸਾਹਿੱਤ ਤੇ ਲਾਗੂ ਹੈ ਅਤੇ ਨੰਦਾ ਉਸ ਤੋਂ ਬਾਹਰ ਨਹੀਂ। ਪਰ ਇਹ ਪਿਛਲੀ ਪੀਹੜੀ ਦਾ ਮੈਂਬਰ ਹੈ, ਉਸ ਵਕਤ ਪ੍ਰਤਿਭਾ ਤੋਂ ਬਾਹਰ ਗਹਿਰੀ ਸਮਾਜਕ ਚੇਤਨਾ ਤੇ ਵਿਸ਼ਲੇਸ਼ਨ ਦਾ ਜ਼ਮਾਨਾ ਨਹੀਂ ਸੀ, ਮੋਟੇ ਸੁਧਾਰ ਵਲ ਜ਼ਰੂਰ ਸੀ ਤੇ ਉਸ ਨੁਕਤੇ ਤੋਂ 'ਸੁਭਦਰਾ' ਮਾੜਾ ਨਾਟਕ ਨਹੀਂ। ਬੋਲੀ ਤੇ ਨਾਟਕ ਦੀ ਤਕਨੀਕ ਤੇ ਪਾਤਰਾਂ ਦੇ ਮਨੋਰਥਾਂ ਦੇ ਨਖੇੜ (ਭਾਵੇਂ ਸਤੱਹੀ ਤੌਰ ਤੇ ਹੀ) ਦੇ ਅਹਿਸਾਸ ਵਾਸਤੇ ਨੰਦੇ ਨੂੰ ਦਾਦ ਦੇਣੀ ਚਾਹੀਦੀ ਹੈ ਅਤੇ ਇਹ ਨਹੀਂ ਵਿਸਾਰਨਾ ਚਾਹੀਦਾ ਕਿ ਸੁਭਦਰਾ ਪੰਜਾਬੀ ਦਾ ਪਹਿਲਾ ਨਾਟਕ ਸੀ ਅਤੇ ਨੰਦਾ ਪਹਿਲਾ ਨਾਟਕਕਾਰ। ਨੰਦਾ ਆਪਣੇ ਵਿਤ ਅਨੁਸਾਰ ਚੰਗਾ ਹੈ, ਬਹੁਤੀਆਂ ਪੜੀਨਾਂ ਨਹੀਂ ਬੰਨਦਾ, ਲੰਮੇ ਵਾਹਦੇ ਨਹੀਂ ਕਰਦਾ। ਜਿਸ ਤਰ੍ਹਾਂ ਦਾ ਸੱਤ ਹੀ ਵਿਸ਼ਾ ਲੈਂਦਾ ਹੈ ਉਸ ਤਰਾਂ ਦੇ ਸੱਤਹੀ ਤਰੀਕੇ ਨਾਲ ਨਿਭਾਉਣ

੪੨]