ਪੰਨਾ:Alochana Magazine July 1957.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤ ਖਾਸੀਅਤਾਂ ਸਮਾਜਕ ਲਹਿਰ ਦੀ ਤਾਸੀਰ ਦਾ ਮੁੱਜਸਮਾ| ਸਾਹਿੱਤਕ ਤੌਰ ਤੇ ਇਹ ਤਾਂ ਹੁੰਦਾ, ਜੇ ਦੀਵਾਨ ਕੌੜਾ ਮਲ ਦੇ ਵਿਚੋਲ-ਪੁਣੇ ਵਿਚੋਂ ਸਾਨੂੰ ਖਾਲਸੇ ਤੋ ਮੁਗ਼ਲ ਰਾਜ-ਪ੍ਰਬੰਧ ਦੀ ਤਸਵੀਰਬ ਤੇ ਇਸ ਵਕਤ ਤੇ ਮਿਲਨ ਦੀ ਮਜਬੂਰੀ ਸਾਮਰਤੱਖ ਹੁੰਦੀ। ਗਲ ਇਹ ਵੀ ਕੀਤੀ ਹੈ ਕਿ ਖਾਲਸਾ ਮੁਗਲ ਰਾਜ ਦੀਆਂ ਦੋ ਰਤ ਚੋਂ ਫਾਇਦਾ ਉਠਾਇਗਾ, ਪਰ ਪੁਸ਼ਟੀ ਇਸ ਦੀ ਚਕਰ ਦਾ ਕੋਈ ਹਿੱਸਾ ਨਹੀਂ ਕਰਦਾ। ਨਿਰੀ ਮੂੂੰਹ ਦੀ ਗਲ ਹੀ ਰਹਿ ਜਾਂਦੀ ਹੈ।

ਹਮਲੇ ਵਲੇ ਲੋਕਾਂ ਦੀ ਲਮ-ਬੰਦੀ ਦਾ ਜ਼ਿਕਰ ਕੀਤਾ ਗਇਆ ਹੈ। ਸਾਹਮਣੇ ਸਾਡੇ ਸਯੱਦ ਬੇਟੇ ਹੀ ਹਥਿਆਰ-ਬੰਦ ਹੋ ਕੇ ਲੋਕਾਂ ਦੀ ਰਾਖੀ ਤਾਂ ਕਹਿੰਦਾ ਹੈ ਕਿ ਸਾਨੂੰ ਕੀ, ਜਿਸ ਨੇ ਆਉਣਾ ਹੈ ਸਾਡੀ ਤਾਂ ਉਨ ਹੀ ਲਾਹੁਣੀ ਹੈ। ਨਾਟਕ ਵਿਚ ਲੋਕ ਨਿਆਸਰੇ ਜਿਹੇ ਪ੍ਰਤਖ ਹੁੰਦੇ ਹਨ ਅਤੇ ਪਨਾਹ ਵੀ ਲੈਦੇ ਹਨ ਸਯੱਦਾ ਦਿਆਂ ਵਾੜਿਆਂ ਵਿਚ। ਜੇ ਸਯੱਦ ਬੇਟੇ ਅਮਨ ਤੇ ਜੰਗ ਦੋਹਾਂ ਵਿਚ ਲੋਕਾਂ ਦੇ ਲੀਡਰ ਹਨ ਤਾਂ ਸਯੱਦਾਂ ਨੂੰ ਲੋਕਾਂ ਦੇ ਉਠਣ ਦੀ ਸ਼ਿਕਾਇਤ ਕਿਓੁੁਂ,ਤੇ ਇਸ ਜਮਾਤ ਦੀ ਅਧੋਗਤੀ ਕਿਸ ਤਰ੍ਹਾਂ? ਜਟਾਂ ਦਾ ਹਕੂਮਤ ਤੇ ਖਾਲਸੇ ਨਾਲ ਰਿਸ਼ਤਾ ਇਕ ਦੋ ਸੀਨਾਂ ਵਿਚ ਵਿਖਾਉਣ ਦੀ ਕੋਸ਼ਸ਼ ਕੀਤੀ ਹੈ, ਪਰ ਇਸ ਨਾਲੋਂ ਆਮ ਤਾਰੀਖ ਦੀਆਂ ਕਿਤਾਬਾਂ ਵੀ ਜ਼ਿਆਦਾ ਗਹਿਰਾਈ ਨਾਲ ਗਲ ਪੇਸ਼ ਕਰਦੀਆਂ ਹਨ ਤੇ ਬਾਕੀ ਮੀਰ ਮੰਨੂੰ ਦਾ ਲੈਕਚਰ ਕਰਵਾ ਦਿਤਾ ਹੈ ਕਿ ਜੱਟ ਕੰਬਖਤ ਲੋਕ ਹਨ, ਮੁਸਲਮਾਨ ਹੋਣ ਭਾਵੇਂ ਹਿੰਦੂ, ਸਰਕਾਰ ਨੂੰ ਤਆਵਨ ਨਹੀਂ ਦੇਂਦੇ। ਡਾਕੂਆਂ ਨੂੰ ਛਾਂ ਕਰਦੇ ਹਨ, ਅਤੇ ਦੂਸਰੇ ਪਾਸੇ ਹਕੂਮਤ ਦੇ ਪੁਰਜ਼ੇ ਅਮੀਰ ਤੋਂ ਲੈ ਕੇ ਸਿਪਾਹੀ ਕਰ ਨੇਕ-ਨੀਅਤ ਨਹੀਂ ਅਤੇ ਹਕੂਮਤ ਦੇ ਪੁਰਜ਼ੇ ਅਮੀਰ ਤੋਂ ਲੈ ਤੇ ਸਿਪਾਹੀ ਤਕ ਨੇਕ-ਨੀਅਤ ਨਹੀਂ ਅਤੇ ਅਫਸਰ ਦਹਿਕਾਨ ਨੂੰ ਲਟ ਕੇ ਮੋਟੇ ਹੋ ਰਹੇ ਹਨ। ਭਾਗਾਂ ਦੇ ਪਿਉ ਦੇ ਘਰ ਤਾਂ ਉਬਲ ਉਬਲ ਲਗਦਾ ਹੈ ਅਤੇ ਉਹ ਜੱਟ ਘਰਾਣਾ ਸਾਡੇ ਸਾਹਮਣੇ ਆਉਂਦਾ ਹੈ। ਲੁਟੇ ਹੋਏ ਘਰ ਦੇ ਨਿਸ਼ਾਨੀਆਂ ਲੋਪ ਹਨ। ਭੰਗ ਨਹੀਂ ਭੁਜਦੀ। ਦੁਧ ਘਿਉ ਨੂੰ ਤਾਂ ਕੋਈ ਮੂੰਹ ਨਹੀਂ ਕਰਦਾ, ਲਾਲ ਪਏ ਹਨ ਝੋਟਿਆਂ ਵਰਗੇ। ਹਾਲਾਤ ਦੀ ਗੁਲੀ ਕਿਸਾਨ ਦਾ ਘਰ ਨਹੀਂ। ਇਹ ਹੀ ਅਸੀਂ ਆਪ ਅਖੀਂ ਦੇਖਣ ਚਾਹੁੰਦੇ ਸਾਂ, ਪਰ ਪਾ ਦਿਤੀ ਹੈ ਸਾਡੇ ਕੰਨੀ ਕਿਸੇ ਦੀ ਜਬਾਨੋ। ਅਫਸਰਾਂ ਦੀ ਤਰਜ਼ੇ ਜ਼ਿੰਦਗੀ ਨਹੀਂ ਵਿਖਾਈ ਕਿ ਕਿਊਂ ਤੇ ਕਿਸ ਤਰ੍ਹਾਂ ਅੜ ਰਹੇ ਹਨ। ਜੇਕਾਰੇ ਬੁਲਾਈਆਂ ਤਾ ਲੋਕਾਂ ਤੇ ਸਿੰਘਾ ਦਾ ਰਿਸ਼ਤਾ ਜਾਹਰ ਨਹੀਂ ਹੋ ਸਕਦਾ।

ਭਾਗਭਰੀ ਫੌਜਦਾਰ ਦੇ ਅਖੀ ਚੜ੍ਹ ਜਾਂਦੀ ਹੈ। ਹਮਲਾ ਗੁਜ਼ਰ ਜਾਣ ਤੇ

੪੪]