ਪੰਨਾ:Alochana Magazine July 1957.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਨੁਕਤੇ ਤੋਂ ਨਾਟਕ ਵਿਚ ਦੋ ਪੋਜ਼ੀਸ਼ਨਾਂ ਅਹਿਮ ਹਨ। ਇਕ ਪੁਜੀਸ਼ਨ ਵਿਚ ਸੇਖੋਂ ਜਾਣ ਬੁਝ ਕੇ ਇਤਿਹਾਸਕ ਵਾਰਸ ਸ਼ਾਹ ਨੂੰ ਝੂਠਲਾਉਂਦਾ ਹੈ, ਅਤੇ ਦੂਸਰੀ ਵਿਚ ਵੀ ਆਪਣੇ ਮਨੋਰਥ ਵਿਚ ਕਾਮਯਾਬ ਨਹੀਂ ਹੁੰਦਾ| ਸਾਰ ਨਾਟਕ ਦੀ ਨੀਹ, ਪਾਤਰ ਦੀ ਉਸਾਰੀ ਦੀ ਬੁਨਿਆਦ, ਵਾਰਸ ਦਾ ਵਿਆਹ ਵੇਲੇ ਲਪ ਹੈ ਜਾਣ ਦਾ ਸੀਨ ਹੈ। ਬਤੌਰ ਸਾਹਿਤਕਾਰ ਸੇਖਾ ਇਥੇ ਅਸਲੀਅਤ ਪਤੀ ਵਫਾਦਾਰ ਨਹੀਂ ਰਹਿਆ, ਇਹ ਸੀਨ ਇੰਨ ਬਿੰਨ ਹੀਰ ਦੇ ਵਿਆਹ ਵਾਲਾ ਸੀਨ ਹੋਣਾ ਚਾਹੀਦਾ ਸੀ, ਰਾਂਝਾ ਵਿਆਹ ਚਾਹੁੰਦਾ ਹੈ, ਕੋਸ਼ਸ਼ ਕਰਦਾ ਹੈ, ਚੂਚਕ ਦੇ ਮੰਨ ਜਾਣ ਦੀ ਉਮੀਦ ਵੀ ਹੈ। ਹੀਰ ਨੂੰ ਉਧਾਲ ਕੇ ਨਹੀਂ ਖੜਦਾ, ਕਿਉਂਕਿ ਉਧਲੀਆਂ ਦਾ ਜਗ ਵਿਚ ਬਾਇਜ਼ਤ ਵਸੇਬਾ ਨਹੀਂ ਹੁੰਦਾ। ਜ਼ਮਾਨੇ ਦੇ ਹਾਲਾਤ ਮੁਤਾਬਕ ਪੋਜ਼ੀਸ਼ਨ ਬਿਲਕੁਲ ਵਾਸਤਵਿਕ ਹੈ। ਵਾਰਸ ਸ਼ਾਹ ਮੁਤਅਲਕ ਵੀ ਜੇ ਰਵਾਇਤ ਹੈ, ਉਸ ਵਿਚ ਵਾਰਸ ਸਾਹ ਦੇ ਵਿਆਹ ਦੀ ਜਿਮਜੇਬਾਰੀ ਤੋ ਭਜ ਜਾਨ ਦੀ ਕੋਈ ਇਮਾਨਤ ਨਹੀਂ । ਪਰ ਵਾਰਸ ਦਾ ਮੂੰਹ ਕਾਲਾ ਕਰਨ ਵਾਸਤੇ ਨਾਟਕ ਵਿਚ ਇਸ ਪੋਜ਼ੀਸ਼ਨ ਨੂੰ ਝੂਠਿਆਂਦਾ ਹੈ। ਇਸ਼ਕ ਦੀ ਜੁਮੇਵਾਰੀ ਤੋਂ ਭਜ ਜਾਣ ਦੀ ਪੋਜ਼ੀਸ਼ਨ ਸੇਖਾਂ ਮਨਘੜਤ ਬਣਾਉਂਦਾ ਹੈ। ਪੰਸ਼ ਵੀ ਨਹੀਂ ਕਰਦਾ| ਰਾਹ ਜਾਂਦਿਆਂ ਐਵੇਂ ਮਾਮੂਲੀ ਨਾਲ ਲਗਵੀਂ ਗਲ ਬਣਾ ਕੇ ਜ਼ਿਕਰ ਹੀ ਕਰ ਦੇਂਦਾ ਹੈ। ਵੇਲੇ ਸਿਰ ਭਜ ਜਾਣ ਦੇ ਮਨੋਰਥ ਉਘੇੜਨ ਹੈ ਪਾਤਰ ਦੀ ਸਾਰੀ ਉਸਾਰੀ, ਉਸ ਦੀ ਦੁਕਤ ਮਬਨੀ ਹੈ। ਉਸ ਨੂੰ ਹਥ ਨਾ ਪਾਉਣਾ ਤੇ ਨਾਟਕ ਕਾਹਦਾ? ਵਾਰਸ ਦੇ ਇਸ਼ਕ ਦੀ ਕਹਾਣੀ ਇਸ ਲੀਹ ਤੇ ਉਸਰਨੀ ਚਾਹੀਦੀ ਸੀ। ਇਸ ਨੂੰ ਮੂੰਹ ਦੀ ਗਲ ਬਣਾਕੇ ਸੇਖੋਂ ਆਪਣੀ ਕਿਰਤ ਨੂੰ ਮਰ ਗਇਆ ਹੈ। ਸਾਰੀ ਫਿਲੌਸਫੀ, ਸਾਰੀ ਜ਼ਿੰਦਗੀ, ਇਸ ਫੈਸਲੇ ਵਿਚ ਅੰਕਿਤ ਹੈ। ਇਸ ਨੂੰ ਉਘੇੜਿਆਂ ਬਗੈਰ ਸਾਹਿਤਕ ਰਚਨਾ ਦੀ ਆਸ ਕਾਹਦੇ ਸਿਰ ਤੇ?

ਦੂਸਰਾ ਭਾਗਭਰੀ ਨੂੰ ਉਧਾਲ ਕੇ ਲਿਜਾਣ ਵਾਲਾ ਸੀਨ ਹੈ। ਸੇਖੋਂ ਸਾਬਤ ਕਰਨਾ ਚਾਹੁੰਦਾ ਹੈ ਕਿ ਵਾਰਸ ਨੂੰ ਭਾਗਭਰੀ ਨਾਲ ਪਿਆਰ, ਵਸਲ ਤੇ ਘਰ ਵਸਾਉਣ ਦੀ ਲੋੜ ਨਹੀਂ ਸੀ। ਵਾਰਸ ਵਾਸਤੇ ਭਾਗਭਰੀ ਮਾਰਫਤ ਦਾ ਘਟਾ ਆਪਣੀਆਂ ਅਖਾ ਵਿਚ ਪਾਉਣ ਦਾ ਵਸੀਲਾ ਸੀ। ਸੀਨ ਦੀ ਅਸਲੀਅਤ ਕੀ ਹੈ? ਵਾਰਸ ਭਾਗਭਰੀ ਨੂੰ ਇਕ ਦੰਮ ਕਢ ਲਿਜਾਣ ਦਾ ਫੈਸਲਾ ਕਰਦਾ ਹੈ। ਭਾਗਭਰੀ ਇਸ ਕਾਹਲ ਤੇ ਹੈਰਾਨ ਹੈ, ਸਸਤਾਉਣਾ ਚਾਹੁੰਦੀ ਹੈ। ਭਾਗਭਰੀ ਦਾ ਤਾਂ ਇਸ਼ਕੇ ਹੀ ਢੀਲਾ ਵਿਖਾਇਆ ਹੈ ਕਿ ਉਸ ਨੂੰ ਆਸ਼ਕ ਨਾਲ ਨਸ ਜਾਣ ਵਾਸਤੇ ਖਾਨ ਦੀਆਂ ਪਹਿਲੀਆਂ ਬੇਗਮਾਂ ਆਇਸ਼ਾਂ ਹੋਰੀਂ ਤਿਆਰ ਕਰਦੀਆਂ ਹਨ। ਫੌਜੀਆਂ ਦੇ ਅੰਦਾਜ਼ੇ ਬਕ ਇੰਨੇ ਚਿਰ ਵਿਚ ਪੈਦਲ ਪੰਜਾਹ ਕੋਹ ਹੀ ਚਲ ਸਕਦੇ ਹਨ ਸੋਈ ਵਾਰਸ

੪੮]