ਪੰਨਾ:Alochana Magazine July 1957.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੋਲੀ ਦੀ ਤਾਰੀਖ ਕਿਥੋਂ ਲਭੇ| ਭਾਰਤੀ ਬੋਲੀਆਂ ਤੋਂ ਛੁਟ ਇਸ ਸਮੇਂ ਦਾ ਤਾਰੀਖੀ ਮਸਾਲਾ ਥੋੜਾ ਬਹੁਤ ਯੂਨਾਨੀ, ਈਰਾਨੀ, ਚੀਨੀ, ਫਾਰਸੀ ਤੇ ਅਰਬੀ ਬੋਲੀਆਂ ਵਿਚੋਂ ਵੀ ਲਭ ਸਕਦਾ ਹੈ। ਸੋ ਅਸੀਂ ਇਥੇ ਇਸੇ ਦੀ ਵਰਤੋਂ ਕੀਤੀ ਹੈ।

ਕਹਿੰਦੇ ਹਨ ਕਿ ਸੂਸਾ ਦੇ ਈਲਾ-ਮੀਆਂ ਨੇ ਵੀ ਪਛਮੀ ਪੰਜਾਬ ਜਾਂ ਸਿੰਧ ਉਤੇ ਆਪਣਾ ਅਟਿਕਵਾਂ ਜਿਹਾ ਕਬਜ਼ਾ ਜਮਾ ਲਇਆ ਸੀ । ਅਤੇ ਕਿਆਨੀ ਵੰਸ਼ ਦੇ ਮੋਢੀ ਸਾਈਰਸ (Cyrus) ਨੇ ਵੀ ਪੱਛਮੀ ਪੰਜਾਬ ਤੇ ਹਮਲਾ ਕੀਤਾ ਸੀ ਤੇ ਉਸ ਦਾ ਕੁਝ ਹਿੱਸਾ ਆਪਣੇ ਅਧੀਨ ਕਰ ਲਇਆ ਸੀ। ਪਰ ਠੀਕ ਤੌਰ ਤੇ ਪੰਜਾਬ ਉਤੇ ਈਰਾਨੀ ਤਸੱਲੁਤਦਾਰਾ ਗੁਸ਼ਤਾਸਪ ਦੇ ਸਮੇਂ ੫੧੬ ਈ: ਪੂ: ਤੋਂ ਕਾਇਮ ਹੋਇਆ| ਦਾਰਾ ਦੇ ਪੁਤਰ ਜ਼ਰਕਸੀਸ (Xerxes ੪੮੬-੪੬੫ B.C.) ਦੇ ਯੂਨਾਨ ਤੇ ਹਮਲੇ ਸਮੇਂ ਪੰਜਾਬੀ ਜੁਆਨਾਂ ਦੇ ਦਸਤੇ ਵੀ ਫੌਜ ਵਿਚ ਸ਼ਾਮਲ ਸਨ| ਇਹ ਲੋਕ ਸੂਤੀ ਕਪੜਿਆਂ ਵਿਚ ਮਲਬੂਸ ਸਨ| ਆਖਿਆ ਜਾਂਦਾ ਹੈ ਕਿ ਜੋ ਚੀਜ਼ ਪੰਜਾਬ ਤੋਂ ਸਭ ਤੋਂ ਪਹਿਲਾਂ ਦਸੌਰ ਗਈ ਉਹ ਕਪਾਹ ਹੀ ਸੀ ਜਿਸ ਦੇ ਪਰਾਚੀਨ ਰੂਪ ਕਰਪਾਸੋਸ (Karpasos), ਸੰਸਕ੍ਰਿਤ कोपस, ਹਿੰਦੁਸਤਾਨੀ ਕਪਾਸ, ਪੰਜਾਬੀ ਕਪਾਹ cf. ਫਾਰਸੀ =, ਰੂੰ,ਰੂੰ ਦਾ ਕਪੜਾ, ਅਰਬੀ ਕਿਉਂ ਜੋ ਅਰਬੀ ਵਿਚ ਦਾ ਵਜ਼ਨ ਨਹੀਂ ਹੁੰਦਾ] ਨੂੰ ਅਸੀਂ ਯੂਨਾਨੀ ਰੀਕਾਰਡ ਵਿਚੋਂ ਲਭ ਸਕਦੇ ਹਾਂ।

ਸਿਕੰਦਰ ਦੇ ਪੰਜਾਬੋਂ ਚਲੇ ਜਾਣ ਪਿਛੋਂ ੩੨੨ ਈ.ਪੂ. ਵਿਚ ਚੰਦਰ ਗੁਪਤ ਮੋਰੀਆ ਨੇ ਯੂਨਾਨੀਆਂ ਨੂੰ ਇਥੋਂ ਬਾਹਰ ਕਢ ਦਿਤਾ ਤੇ ਪੰਜਾਬ ਅਗਲੇ ਭੂਢ ਕੁ ਸੌ ਸਾਲ ਲਈ ਮਗਧ ਦੇ ਮੌਰੀਆ ਰਾਜ ਦਾ ਅੰਗ ਬਣ ਗਇਆ। ੧੯੦ ਈ.ਪੂ. ਵਿਚ ਯੂਨਾਨੀ-ਬਾਖਤਰੀ ਬਾਦਸ਼ਾਹ ਯੂਬੀਡੀਮਸ (Suthydemos) ਦੇ ਪੁਤਰ ਡੀਮੀਟਰੀ-ਉਸ ਨੇ ਪੰਜਾਬ ਨੂੰ ਜਿੱਤ ਲਇਆ। ਡੀਵੀਟਰੀਉਸ (Demetrios) ਨੂੰ ੧੭੫ ਈ. ਪੂ. ਯੂਕ੍ਰੇਟਾਈਡੀਜ਼ (Sukratides) ਨੇ ਹਾਰ ਦਿਤੀ ਪਰ ਆਪ ੧੫੬ ਈ: ਪੂ: ਵਿਚ ਆਪਣੇ ਪੁਤਰ ਅਪਾਲੌਛੂਟਸ ਦੇ ਹਥੋਂ ਮਾਰਿਆ ਗਇਆ। ਯੂਕੂਈਡੀਜ਼ ਦੇ ਸੱਜਣ ਮਨਿੰਦਰ (Menander) ਸ਼ਾਹ ਕਾਬੁਲ ਨੇ ੧੫੫ ਈ:ਪੂ: ਵਿਚ ਭਾਰਤ ਤੇ ਹਮਲਾ ਕੀਤਾ ਤੇ ਮਥਰਾ ਤਕ ਲੁਟਦਾ ਚਲਾ ਗਇਆ ਹੇਲੀਊਕਲੀਜ਼ (Heliokles), ਯੂਕ੍ਰੇਟਾਈਡੀਜ਼ ਦਾ ਦੂਜਾ ਪੁਤਰ, ਬਾਖਤਰ ਦਾਆਖਰੀ ਯੂਨਾਨੀ ਬਾਦਸ਼ਾਹ ਸੀ । ਇਸ ਵਲੋਂ ਇਸ ਦੇ ਭਰਾ ਦਾ ਜਾਨਸ਼ੀਨ ਸਟਰੈਟ (Strato) ਪਹਿਲਾ ਸਾਲਾਂ ਬੱਧੀ ਪੰਜਾਬ ਦੇ ਇਕ ਇਲਾਕੇ ਤੇ ਕਬਿਜ ਰਿਹਾ| ਪਰ ਸਟਰੈਟੇ ਦੇ ਪੋਤ੍ਰੇ ਲਟਰੈਟੋ ਦੂਜੇ ਫਿਲੋਪੇਟਰ (Philopater) ਨੂੰ

੨]