ਪੰਨਾ:Alochana Magazine July 1957.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਨਾਵਲ ਦਾ ਕੰਮ ਹੈ । ਰੂਪ-੫ਖ ਤੋਂ ‘ਵਾਰਸ’ ਨਾਟਕ ਨਹੀਂ ਜਾਪਦਾ।

ਵਰਤਮਾਨ ਸਮਾਂ ਨਾਵਲ ਦਾ ਜੁਗ ਕਹਿਆ ਜਾਂਦਾ ਹੈ ਅਤੇ ਨਾਵਲ ਦਾ ਫਰਜ਼ ਹੈ ਕਿ ਫੀਮ ਵਾਂਗ ਜ਼ਿੰਦਗੀ ਦੀਆਂ ਤਹਿਆਂ, ਵਿਥਾਂ ਤੇ ਸ਼ਖਸੀਅਤ ਦੀਆਂ ਗਹਿਰਾਈਆਂ ਵਿਚ ਵੜ ਜਾਵੇ ਜ਼ਿੰਦਗੀ ਦੇ ਹਰ ਜੋੜ ਨੂੰ ਚਿਮਟੇ, ਹਰ ਅਹਿਮ ਮਸਲੇ ਦੇ ਦਵਾਲੇ ਹੋਵੇ। ਜ਼ਿੰਦਗੀ ਦੇ ਹਰ ਪਹਿਲੂ ਨੂੰ ਆਪਣੀ ਨੀਝ ਹੇਠ ਲਿਆਵੇ; ਸ਼ਖਸੀਅਤ ਦੇ ਗੌਰਵ ਨੂੰ ਚਿਤਰੇ, ਇਸ ਦੇ ਵਿਰੋਧੀ ਮਨੋਰਥਾਂ ਦੀ ਬੇਇਤਹਾਈ ਨੂੰ ਉਘਾੜੇ ਅਤੇ ਜ਼ਿੰਦਗੀ ਦੇ ਵੇਗ ਤੇ ਰੋੜ ਚੋਂ ਸਾਰਥਕ ਤੇ ਸਮਝੇ ਜਾ ਸਕਣ ਵਾਲੇ ਪੈਟਰਨ ਦਾ ਅਹਿਸਾਸ ਕਰਾਵੇ। ਪਰ ਪੰਜਾਬੀ ਨਾਵਲ ਨੇ ਤਾਂ ਗਿਲ ਹੀ ਗਾਲ ਛਡੀ ਹੈ। ਜ਼ਿੰਦਗੀ ਨੂੰ ਸਾਹਿਤਕ ਪਧਰ ਤੇ ਪੇਸ਼ ਕਰਨਾ ਤਾਂ ਇਕ ਪਾਸੇ ਰਹਿਆ ਪਤਾ ਨਹੀਂ ਪੰਜਾਬੀ ਨਾਵਲਕਾਰ ਕਿਹੜੀ ਮਨ ਘੜਤ ਦੁਨੀਆਂ ਵਿਚ ਵਸਦੇ ਹਨ। ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਕਿ ਸਮਾਜਕ ਸਰੀਰ ਕਿਹੜੇ ਅੰਗਾਂ ਪੀੜ ਮਨਾਉਂਦਾ ਹੈ, ਕਿਹੜੇ ਮਸਲੇ ਚੁਲੀ ਹਨ ਕੇਹੜੀਆਂ ਚੀਜ਼ਾਂ ਜ਼ਿੰਦਗੀ ਦਾ ਰਾਹ ਮਲ ਕੇ ਬੈਠੀਆਂ ਹੋਈਆਂ ਹਨ ਹਾਲਾਂਕਿ ਲੋਕਾਂ ਨੂੰ ਜ਼ਬਾਨ ਲੱਗੀ ਹੋਈ ਹੈ। ਅਪਣੀ ਤਬਖੀਸ ਉਹ ਆਪ ਕਰੀ ਜਾਂਦੇ ਹਨ। ਨਾਨਕ ਸਿੰਘ ਨੇ ਬਾਤਾਂ ਸੁਣਦਿਆਂ ਲੋਕਾਂ ਨੂੰ ਵਰਕੇ ਫੋਲਣ ਤਾਂ ਲਾ ਦਿੱਤਾ ਹੈ ਅਤੇ ਇਹ ਪੰਜਾਬੀ ਸਾਹਿਤ ਦੀ ਸੇਵਾ ਹੈ। ਇਸ ਨੂੰ ਰਜਵਾਂ ਜ਼ਿੰਦਗੀ ਦੇ ਤਜਰਬੇ ਤੇ ਭਰਵੀਂ ਸਮਾਜਕ ਚੇਤੰਤਾ ਦੀ ਗੰਭੀਰਤਾ ਤਾਂ ਭਲਾ ਨਾਵਲਕਾਰ ਵਿਚ ਨਾ ਸਹੀ ਪਰ ਇਹ ਤਾਂ ਤਵੱਕੋ ਤਾਂ ਹੋ ਹੀ ਸਕਦੀ ਹੈ ਕਿ ਪਕੜ ਭਾਵੇਂ ਸਤਹੀ, ਸੁਧਾਰਾਤਮਕ ਜਾਂ ਓਪਰੀ ਹੀ ਹੋਵੇ ਜੋ ਨਾਵਲ ਦਾ ਵਿਸ਼ਾ ਹੈ ਉਹ ਮਸਲਾ ਜ਼ਿੰਦਗੀ ਵਿਚ ਹੋਵੇ ਤਾਂ ਸਹੀ। 'ਪਵਿਤਰ ਪਾਪੀ' ਨਾਂ ਪਵਿਤਰ ਹੈ ਨਾਂ ਪਾਪੀ; ਨਾਨਕ ਸਿੰਘ ਦਾ ਨਿਰੋਲ ਸਮਾਜਕ ਅਗਿਆਨ ਹੈ। ਨਾਵਲ ਦਾ ਵਿਸ਼ਾ ਪੰਜਾਬ ਦਾ ਕਿਹੜੀ ਗੂਠੇ ਮਸਲਾ ਹੈ। ਪੰਜਾਬੀ ਸਮਾਜ ਵਿਚ ਵਿਆਹ ਤੋਂ ਪਹਿਲਾਂ ਹਰ ਇਕ ਲੜਕੀ ਧੀ ਭੈਣ ਹੀ ਹੁੰਦੀ ਹੈ। ਚੰਦ ਰਿਸ਼ਤੇ ਛਡ ਕੇ ਜਿਸ ਲੜਕੀ ਨਾਲ ਪਿਆਰ ਪੈ ਜਾਵੇ ਜਾਂ ਰਿਸ਼ਤਾ ਹੋ ਜਾਵੇ ਉਸ ਨਾਲ ਪਤੀ ਪਤਨੀ ਦਾ ਰਿਸ਼ਤਾ ਹੋਣਾ ਸੰਭਵ ਹੈ। ਸਿਵਾਏ ਲਿਖਾਰੀ ਦੀਆਂ ਮਣਘੜਤ ਰੁਕਾਵਟਾਂ ਦੇ, ਕਮਾਲ ਦੇ ਪਿਆਰ ਦੀ ਪ੍ਰਫੁਲਤਾ ਦੇ ਰਾਹ ਵਿਚ ਹੀ ਰੋੜਾ ਹੈ? ਉਸ ਦਾ ਪਿਆਰ ਮਾਂ ਦੇ ਦੁਧ ਨਾਲ ਪੈਂਦਾ ਹੈ? ਹੋਰ ਕਿਹੜੀ ਸਮਾਜਕ ਅੜਚਨ ਹੈ। ਕੀ ਗਲ ਬਣਦੀ ਫਬਦੀ ਹੈ। ਹਾਲਾਤ ਵੀ ਸਾਜ਼ਗਾਰ ਹਨ। ਕਮਾਲ ਹੈ ਵੀ ਲਾਇਕ ਕਮਾਊ ਤੇ ਮਾਂ ਦੇ ਐਨਾਂ ਪਸੰਦ ਕਿ ਬਗੈਰ ਰਿਸ਼ਤੇ ਤੋਂ ਵੀ ਉਸ ਨੂੰ ਉਹ ਆਪਣਾ ਪੁਤ ਬਨਾਉਣ ਤਕ ਜਾਂਦੀ ਹੈ। ਉਹ ਉਸ ਨੂੰ ਧੀ ਦੇ ਕੇ ਪੁਤ ਕਿਉਂ ਨਾ ਬਣਾ ਲੈਂਦੀ। ਉਨ੍ਹਾਂ ਹਾਲਤਾਂ ਵਿਚ ਕਮਾਲ ਤੋਂ ਅਛਾ

੫੦]