ਪੰਨਾ:Alochana Magazine July 1957.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੀ ਸਰਮਾਇਦਾਰੀ ਦੇ ਦੌਰ ਵਿਚ ਬਹੁਤ ਸਾਹਿੱਤਕਾਰ ਹਨ, ਜਿਨ੍ਹਾਂ ਦਾ ਤਜਰਬਾ ਤਾਂ ਬਹੁਤ ਪਤਲਾ ਹੈ, ਪਰ ਬੋਲੀ ਤੇ ਤਕਨੀਕ ਦੇ ਮਾਹਿਰ ਹਨ। ਵੀਹਵੀਂ ਸਦੀ ਦੇ ਨਾਵਲ ਵਿਚ ਤਕਨੀਕ ਦੇ ਤਜਰਬੇ ਹੀ ਸਗੋਂ ਉਨ੍ਹਾਂ ਜ਼ਿਆਦਾ ਕੀਤੇ ਹਨ, ਜਿਨ੍ਹਾਂ ਦੇ ਪਾਸ ਕਹਿਣ ਨੂੰ ਬੋਹੜਾ ਸੀ। ਨਰੂਲੇ ਦੀ ਕਿਰਤ ਦੇ ਸਫਿਆਂ ਦੇ ਸਫੇ ਪੜ੍ਹ ਜਾਵੋ, ਮਜਾਲ ਹੈ ਕੋਈ ਪਾਠਕ ਦੇ ਕੰਨੇ ਖੜੇ ਕਰਨ ਜੋਗਾ ਭੁਲਾ ਚੁਕਾ ਫਿਕਰਾ ਹਾਂ ਆ ਜਾਵੇ। ਪਰ ਜੇ ਬੋਲੀ ਸਵਾਰਨ ਦਾ ਮਾਹਿਰ ਨਹੀਂ ਤੇ ਵਿਗੜਨ ਦਾ ਜ਼ਰੂਰ ਉਸਤਾਦ ਹੈ। ਵਿਹੜੇ ਵਿਚ ਗਾਂ ਆ ਵੜੇ ਇਹ ਤੱਤਾ ਤੱਤਾ ਕਰ ਕੇ ਬਾਹਰ ਕਢਦਾ ਹੈ ਅਤੇ ਚੌਂਤਰੇ ਬਰਾਂਡੇ ਦੇ ਪਾਰ ਲੰਘ ਕੇ ਜਾਣਾ ਹੋਵੇ ਤਾਂ ਇਹ ਉਸ ਨੂੰ ਉਲੰਘਣਾਂ ਕਹਿਣ ਦੀ ਸਫਾਰਸ਼ ਕਰਦਾ ਹੈ। ਪੰਜਾਬੀ ਸਾਹਿੱਤਕਾਰਾਂ ਨੂੰ ਪਤਾ ਨਹੀਂ ਹੋ ਗਇਆ ਹੈ, ਲਫਜ਼ਾਂ ਵਲ ਜਵਾਹਰੀਆਂ ਵਾਲੀ ਪਰਖ ਹੀ ਨਹੀਂ। ਸਿਧਾ ਹੀ ਗਲਤ ਲਫਜ਼ ਵਰਤਣ ਲਗੇ ਸੰਗਦੇ ਹੀ ਨਹੀਂ। ਸ਼ਾਇਦ ਸਮਝਦੇ ਹਨ ਕਿ ਪੰਜਾਬੀ ਐਨੀ, ਨਿਤਾਣੀ ਹੈ ਕਿ ਇਸ ਦੇ ਮੁਹਾਵਰੇ ਇਸ ਦੇ ਪਿੰਡੇ ਨੂੰ ਜੋ ਮਰਜ਼ੀ ਹੈ ਕਰੇ, ਇਹਨੇ ਕਿਹੜਾ ਪਾਸਾ ਪਰਤਨਾ ਹੈ। ਗੁਰਬਖਸ਼ ਸਿੰਘ ਵਰਗੇ ਲੇਖਕ ਨੇ ਵੀ ਆਪਣੇ ਕੋਹਰੂ ਦਸ ਨੰਬਰੀਏ ਦੇ ਗੋਰੇ ਤੇ ਚੀਨੇ ਦੀ ਹਮਾੜੀ ਨੂੰ ਹੰਡਾਲੀ ਹੀ ਲਿਖਿਆ ਹੈ।

ਪੰਜਾਬੀ ਵਿਚ ਕਹਾਵਤ ਹੈ ਕਿ ਜੈ ਕੁਛ ਨਾ ਜਾਣਦੇ ਹੋਈਏ ਤਾਂ ਮੰਡੀ ਵਿਚੋਂ ਦੋਂਦਾ ਚੋਗਾ ਖਰੀਦੀਏ। ਸੋ, ਜੇ ਨਾਵਲਕਾਰਾਂ ਨੂੰ ਜ਼ਿੰਦਗੀ ਦਾ ਤਜਰਬਾ ਨਹੀਂ, ਪੱਲੇ ਪ੍ਰਤਿਭਾ ਤੇ ਆਪਣੇ ਕਿਸਬ ਵਿਚ ਵੀਣਤਾ ਨਹੀਂ ਤਾਂ ਘਟ ਤੋਂ ਘਟ ਲਿਖਣ ਲਗੇ ਜਿਹੀ ਤਕਲੀਫ ਕਰ ਕੇ ਦਿਮਾਗੀ ਤੌਰ ਤੇ ਹੀ ਇਹ ਤਾਂ ਵੇਖ ਲਿਆ ਕਰਨ ਕਿ ਨਵੇਂ ਪੁਰਾਣੇ ਦੀਆਂ ਸਮਾਜ ਵਿਚ ਚਲ ਰਹੀਆਂ ਕਿੰਨਾਂ ਟੱਕਰਾਂ, ਕਿੰਨੇ ਵਿਰੋਧ ਮੇਰੀ ਕਹਾਣੀ ਵਿਚ ਆਉਣਗੇ, ਮੇਰੀ ਕਹਾਣੀ ਕਿੰਨਾਂ ਕੁ ਸੰਘਣਾਂ ਹਬ ਜਿੰਦਗੀ ਨੂੰ ਪਾਇਗੀ ਅਤੇ ਜਿਨ੍ਹਾਂ ਨੂੰ ਮੈਂ ਬੁਨਿਆਦੀ ਸਮਾਜਕ ਟੱਕਰਾ ਸਮਝਦਾ ਹਾਂ ਉਸ ਦੀ ਘੁਮਣ ਘੇਰ ਵਿਚ ਇਨਸਾਨਾਂ ਦੀ ਕੁਛ ਤਹਿਦਾਦ ਆਈ ਹੋਈ ਵੀ ਹੈ ਜਾਂ ਮੇਰੇ ਦਿਮਾਗ ਦਾ ਐਵੇਂ ਭੁਲੇਖਾ ਹੀ ਹੈ ਅਤੇ ਜੋ ਐਸੀ ਘੁੰਮਣ ਘੇਰ ਵਿਚ ਪਏ ਹੋਏ ਹਨ, ਉਹ ਵਾਸਤਵਿਕ ਵਿਚ ਕਿਸ ਤਰ੍ਹਾਂ ਬਰਤਉ ਕਰ ਰਹੇ ਹਨ। ਕੀ ਕਹਿੰਦੇ ਹੀ ਕਰਦੇ ਹੀ ਸੋਚਦੇ ਹਨ, ਕਿਥੋਂ ਉਹ ਪੀੜ ਮਨਾਉਂਦੇ ਹਨ ਅਤੇ ਉਨ੍ਹਾਂ ਦੇ ਮੰਹ ਤੇ ਰੋਕਣ ਕਦੋਂ ਆਉਂਦੀ ਹੈ। ਅਕਸਰ ਸਾਹਿੱਤ ਲਿਖਣ ਤੋਂ ਪਹਿਲਾਂ ਜ਼ਿੰਦਗੀ ਵਲ ਵੇਖਣਾ ਗੁਨਾਹ ਤਾਂ ਨਹੀਂ, ਰੋਟੀ ਤਾਂ ਅਕਸਰ ਚੁਲ੍ਹੇ ਤੇ ਜਾਇਆਂ ਬਗੈਰ ਨਹੀਂ ਪੱਕਣੀ। ਅਸੀਂ ਕੋਈ ਜ਼ਿੰਦਗੀ ਨੂੰ ਲੋਕਾਂ ਨਾਲੋਂ ਨਵੇਕਲੇ ਨਹੀਂ ਨਜਿੱਠ ਰਹੇ। ਸਾਡੇ ਵਰਗੇ ਹਾਲਾਤ ਵਿਚੋਂ ਹੋਰ ਵੀ ਲੋਕੀਂ ਲੰਘ ਚੁਕੇ ਹਨ। ਉਨ੍ਹਾਂ ਦੇ ਮਸਲੇ

੬੦]