ਪੰਨਾ:Alochana Magazine July 1957.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਪਤਲਿਆਂ ਕਹੀ ਤੁਰੀ ਜਾਂਦੀ ਹੈ। ਮਸਲਨ ਇਹ ਇਕ ਐਂਜੀਨੀਅਰ 'ਜਹਦੇ ਜਜ਼ਬਿਆਂ ਦਾ ਹੜ ਨਾ ਇਮਾਰਤਾਂ ਵਿਚ ਸਮਾ ਸਕਿਆ ਤੇ ਨਾ ਪੁਲਾਂ ਹੇਠੇ ਦੀ ਲੰਘ ਸਕਿਆ ... ... ... ... ਜਿਸ ਨੂੰ ਹਰ ਰੋਜ਼ ਹਰ ਕੋਈ ਉਸ ਦੇ ਬਾਗ ਵਿਚ ਮਿਲ ਸਕਦਾ ਹੈ, ਮਹੀਨੇ ਦੇ ਅਖੀਰ ਵਿਚ ਜਿਹੜਾ ਚਾਹੇ ਉਸ ਨਾਲ ਖਾਣਾ ਖਾ ਸਕਦਾ ਹੈ, ਉਸ ਕੋਲੋਂ ਕਹਾਣੀ ਸੁਣ ਤੇ ਆਪਣੀ ਸੁਣਾ ਸਕਦਾ ਹੈ, ਦੇ ਸ਼ਹਿਰ ਦੀ ਛੋਹ ਦੀ ਕਰਾਮਾਤ ਤੋਂ ਐਨਾ ਪ੍ਰਭਾਵਿਤ ਹੋਇਆ ਹੈ ਕਿ ਕਈ ਵੇਰ ਇਹ ਜ਼ਿੰਦਗੀ ਦੀ ਅਸਲੀਅਤ ਤੇ ਸਾਹਿਤ ਵਿਚ ਪ੍ਰਤੀਨਿਧਤਾ ਤੋਂ ਅਖਾਂ ਮੀਟ ਕੇ ਮਨਮਰਜ਼ੀ ਤੇ ਨਿਰੋਲ ਖਾਹਸ਼ ਨੂੰ ਮੂਰਤੀਮਾਨ ਕਰਨ ਦੀ ਪਧਰ ਤੇ ਹੀ ਨਹੀਂ ਚਲਿਆ ਜਾਂਦਾ ਸਗੋਂ ਉਪਭਾਵਕਤਾ ਤੇ ਸਦਾਚਾਰਕ ਹਉਮੈ ਤੇ ਤਕਰੀਬਨ ਸਨੋਬਤੀ’ ਤੇ ਅਸਲੀਅਤ ਤੇ ਇਨਸਾਨੀਅਤ ਦਾ ਫੱਟਾ ਲਾ ਦੇਂਦਾ ਹੈ। ਹਾਲਾਤ ਦੇ ਪ੍ਰਸੰਗ ਦੇ ਉਲਟ ਜੋ ਜੀ ਚਾਹੇ ਗੈਰ-ਕੁਦਰਤੀ ਸਿੱਟੇ ਕਢ ਲੈਂਦਾ ਹੈ। ਜੇ ਐਸੇ ਐਂਜੀਨੀਅਰ ਦੀ ਸੁਹਿਰਦਤਾ ਦੀ ਛੋਹ ਐਨੀ ਪਰਬਲ ਹੈ ਕਿ ਚਾਰ ਘੰਟੇ ਦੀ ਮਿਲਨੀ ਨਾਲ ਸ਼ਬਨਮ ਦੀ ਕਾਇਆਂ ਪਲਟ ਸਕਦੀ ਹੈ ਅਤੇ ਦੂਸਰੇ ਪਾਸੇ ਹਾਲਾਤ ਤੇ ਐਨੀਂ ਹਾਵੀ ਹੈ ਕਿ ਨਾ ਸਿਰਫ ਸਾਗਤ ਚਿਤਰਕਾਰ ਵਰਗੇ ਸੁਹਿਰਦ ਲਭ ਸਕਦੀ ਹੈ, ਬਲਕਿ ਉਨ੍ਹਾਂ ਦੀਆਂ ਪਤਨੀਆਂ ਨੂੰ ਐਨ ਵਕਤ ਸਿਰ ਸੁਰਗਵਾਸ ਕਰਵਾ ਕੇ ਆਪਣੀ ਸ਼ਬਨਮ ਵਾਸਤੇ ਥਾਂ ਬਣਾ ਸਕਦੀ ਹੈ। ਫਿਰ ਤਾਂ ਮਸਲਾ ਐਸੇ ਐਂਜੀਨੀਅਰ ਦੇ ਚਕਲਿਆਂ ਵਿਚ ਜਾ ਕੇ ਵਕਤ ਦੇਣ ਦਾ ਹੀ ਰਹਿ ਗਇਆ| ਗੁਰਬਖਸ਼ ਸਿੰਘ ਦੇ ਇਸ ਅੰਗ ਨੇ ਪੰਜਾਬ ਵਿਚ ਮੁਦਤਾਂ ਤੋਂ ਪਰਚਲਿਤ ਇਸ਼ਕ ਦੀਆਂ ਮਹਾਨ ਕਹਾਣੀਆਂ ਨੂੰ ਕਾਫੀ ਹਦ ਤਕ ਬੂਰਜਵਾ ਪ੍ਰੀਤ ਕਹਾਣੀਆਂ ਬਣਾ ਕੇ ਛੁਟਿਆ ਦਿਤਾ ਹੈ।

ਉਨ੍ਹੀਵੀਂ ਸਦੀ ਦੇ ਅਖੀਰ ਤਕ ਪਛਮੀ ਸਰਮਾਇਦਾਰੀ ਨੇ ਆਪਣਾ ਉਸਾਰੂ ਰੋਲ ਬਿਲਕੁਲ ਖੁਸ਼ਕ ਕਰ ਲਇਆ ਸੀ ਅਤੇ ਇਨਸਾਨੀ ਰੁਚੀਆਂ ਨੂੰ ਪ੍ਰਫੁੁਲਤਾ ਵਾਸਤੇ ਵਸੀਲੇ ਦੇਣ ਦੀ ਥਾਂ ਇਹ ਉਨ੍ਹਾਂ ਨੂੰ ਮਿਧਣ ਤੇ ਮਧੋਲਣ ਤੇ ਹੀ ਮਜਬੂਰ ਸੀ। ਇਸ ਦਬਾ ਨੂੰ ਫਰਾਇਡ ਤੇ ਹੋਰ ਮਨੋਵਿਗਿਆਨਕ ਸਾਇੰਸਦਾਨਾਂਂ ਨੇ ਫੋਲਿਆ ਅਤੇ ਫੋਲਦਿਆਂ ਮਨੋਵਿਗਿਆਨ ਵਿਚ ਬਹੁਤ ਵਾਧਾ ਕੀਤਾ। ਠੋਸ ਗਿਆਨ ਤੋਂ ਇਲਾਵਾ ਫਰਾਇਡ ਨੇ ਜ਼ਿੰਦਗੀ ਤੇ ਇਨਸਾਨੀ ਬਣਤਰ ਬਾਬਤ ਸਿਧਾਂਤ ਪੇਸ਼ ਕੀਤਾ ਜਿਸ ਵਿਚ ਠੋਸ ਗਿਆਨ ਦੇ ਨਾਲ ਢਹਿ ਰਹੀ ਬੂੂੂੂਰਜਵਾ ਚੇਤੰਨਤਾ ਦੀ ਵੀ ਮਿਲਾਵਟ ਸੀ। ਫਰਾਇਡ ਦੇ ਗਿਆਨ ਤੇ ਇਸ ਦੀਆਂ ਥਊਰੀਆਂ ਤੋਂ ਪ੍ਰਭਾਵਤ ਹੋ ਕੇ ਕਾਫੀ ਪਛਮੀ ਸਾਹਿਤਕਾਰਾਂ ਆਪਣੀ ਸਮਾਜਕ ਦਸ਼ਾ ਅਪਣੀ ਚੇਤੰਨਾ, ਸਮਾਜਕ ਪੋਜ਼ੀਸ਼ਨ ਮੁਤਾਬਕ ਸਹੀ ਗਲਤ ਤਰੀਕੇ ਨਾਲ ਪੇਸ਼

[੬੩