ਪੰਨਾ:Alochana Magazine July 1957.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤਾ। ਕਰਤਾਰ ਸਿੰਘ ਦੁਗਲ, ਅਤੇ ਉਸ ਦੇ ਕੁਝ ਹੋਰ ਸਾਹਿਤਕ ਸਾਥੀ ਇਸ ਪਛਮੀ ਸਾਹਿਤ ਤੋਂ ਪ੍ਰਭਾਵਿਤ ਹੋਏ ਅਤੇ ਇਸ ਅਸਰ ਦੇ ਦੋ ਹਾਨੀਕਾਰਕ ਸਿਟੇ ਨਿਕਲੇ। ਇਸ ਪਛਮੀ ਸਾਹਿਤਕਾਰੀ ਤੇ ਫਰਾਇਡ ਦੇ ਸਿਧਾਂਤ ਨੇ ਇਨ੍ਹਾਂ ਪੰਜਾਬੀ ਸਾਹਿਤਕਾਰਾਂ ਨੂੰ ਆਪਣੇ ਮਨ ਦੀਆਂ ਬੀਮਾਰ ਜਿਨਸੀ ਰੁਚੀਆਂ ਨੂੰ ਪੰਜਾਬੀ ਜ਼ਿੰਦਗੀ ਤੇ ਵਿਛਾ ਕੇ (Project) ਸਾਹਿਤ ਵਿਚ ਪੇਸ਼ ਕਰਕੇ ਨੈਸ਼ਨੇਲਾਈਜ਼ ਕਰਨ ਦਾ ਮੌਕਾ ਦਿਤਾ ਅਤੇ ਬਹੁਤ ਵਾਰੀ ਸਾਹਿਤ ਨੂੰ ਪਥੋਲੋਜੀ ਬਣਾ ਦਿਤਾ ਅਤੇ ਇਹ ਹਾਨੀਕਾਰਕ ਅਸਰ ਅਜੇ ਖਤਮ ਨਹੀਂ ਹੋਇਆ। ਹਾਨੀਕਾਰਕ ਇਸ ਵਾਸਤੇ ਨਹੀਂ ਕਿ ਇਨਸਾਨੀ ਸ਼ਖਸੀਅਤ ਤੇ ਉਸ ਦੀਆਂ ਰੁਚੀਆਂ (ਸਮੇਤ ਜਿਨਸੀ) ਤੇ ਪੈ ਰਹੇ ਨਾਜਾਇਜ਼ ਤੇ ਮਾਰੂ ਦਬਾ ਨੂੰ ਨੰਗਿਆਂ ਕਰਨਾ ਨਹੀਂ ਚਾਹੀਦਾ। ਸਾਹਿਤ ਦਾ ਤਾਂ ਫ਼ਰਜ਼ ਹੀ ਇਹ ਹੈ ਕਿ ਉਹ ਇਨਸਾਨ ਤੇ ਪੈ ਰਹੇ ਹਾਨੀਕਾਰਕ ਦਬਾ ਮਰੋੜੀ ਜਾ ਰਹੀ ਸ਼ਖਸੀਅਤ ਨੂੰ ਨੰਗਿਆਂ ਕਰਕੇ ਪੁਰਨ ਸ਼ਖਸੀਅਤ ਦੀ ਪ੍ਰਫੁਲਤਾ ਵਾਸਤੇ ਮੈਦਾਨ ਸਾਫ ਕਰੇ। ਹਾਨੀਕਾਰਕ ਇਸ ਵਾਸਤੇ ਹੈ ਕਿ ਦੁਗਲ ਵਗੈਰਾ ਦੇ ਹਥ ਵਿਚ ਐਸਾ ਸਾਹਿਤ ਜਿਨਸੀ ਸਵਾਦ ਲੈਣ ਦੇਣ (Sexual) ਦਾ ਵਸੀਲਾ ਬਣ ਗਇਆ ਨਾ ਕਿ ਇਨਸਾਨੀਅਤ ਦੇ ਨੁਕਤੇ ਤੋਂ ਐਸੀ ਦਸ਼ਾ ਦੇ ਖੰਡਨ ਦਾ। ਅਤੇ ਪੰਜਾਬ ਦੇ ਹਾਲਾਤ ਵਿਚ ਐਸਾ ਸਾਹਿਤ ਮਨਘੜਤ ਹੈ ਵਾਸਤਵਿਕ ਨਹੀਂ। ਫਰਾਇਡ ਤੇ ਉਸ ਤੋਂ ਪ੍ਰਭਾਵਿਤ ਹੋਏ ਸਾਹਿਤਕਾਰਾਂ ਜੋ ਦਸ਼ਾ ਨੰਗੀ ਕੀਤੀ ਹੈ, ਉਹ ਅਜਿਹੀ ਬੰਦ ਗਲੀ ਹੋਈ ਸਰਮਾਇਦਾਰੀ ਦਾ ਮਿੱਟਾ ਹੈ। ਪੰਜਾਬ ਵਿਚ ਨਾ ਤਾਂ ਉਦਿਓਗਕ ਸਰਮਾਇਦਾਰੀ ਉਸ ਪੱਧਰ ਤੇ ਪਹੁੰਚੀ ਹੈ ਅਤੇ ਨਾ ਹੀ ਸਰਮਾਇਦਾਰੀ ਇਥੇ ਕਦੀ ਪਛਮੀ ਮੁਲਕਾਂ ਵਾਂਗ ਬੰਦ ਗਲੀ ਬਣ ਸਕਦੀ ਹੈ। ਇਕ ਤਾਂ ਸਾਡੇ ਮੁਲਕ ਵਿਚ ਸਰਮਾਇਦਾਰੀ ਦਾ ਅਜੇ ਉਸਾਰੁ ਰੋਲ ਹੈ ਅਤੇ ਇਸ ਤੋਂ ਵੀ ਜ਼ਿਆਦਾ ਸਮਾਜਵਾਦੀ ਚੇਤੰਨਾ ਲਹਿਰ ਜੜਾਂ ਪਕੜ ਚੁਕੀਆਂ ਹਨ। ਜਿਨਾਂ ਚਿਰ ਇਨਸਾਨ ਵਾਸਤੇ ਧੜਲੇਦਾਰ, ਸਾਰਥਕ ਕਾਰਜ ਕਰਨ ਵਾਸਤੇ ਸਮਾਜਕ ਹਾਲਾਤ ਅਵਸਰ ਦੇਂਦੇ ਹਨ ਐਸੀ ਦਸ਼ਾ ਪ੍ਰਤੀਨਿਧ ਦਸ਼ਾ ਕਿਸ ਤਰ੍ਹਾਂ ਹੋ ਸਕਦੀ ਹੈ। ਸਾਡੇ ਸਾਹਿਤਕਾਰਾਂ ਦੀ ਬੇਸਮਝੀ ਇਸ ਗਲ ਵਿਚ ਹੈ ਕਿ ਜਦੋਂ ਇਹ ਕਿਸੇ ਬਾਹਰਲੇ ਤਜਰਬੇ ਤੋਂ ਪ੍ਰਭਾਵਿਤ ਹੁੰਦੇ ਹਨ, ਉਸ ਦੇ ਪਿਛਲੱਗ ਹੀ ਬਣ ਜਾਂਦੇ ਹਨ। ਇਹ ਦੇਖਣ ਦੀ ਰੁਚੀ ਤੇ ਕੁੱਵਤ ਹੀ ਨਹੀਂ ਰਖਦੇ ਕਿ ਬਾਹਰਲਾ ਤਜਰਬਾ ਸਾਡੀ ਸਮਾਜਕ ਦਸ਼ਾ ਤੇ ਕਿਸ ਹਦ ਤਕ ਲਾਗੂ ਹੈ। ਨਤੀਜੇ ਗੈਰ ਕੁਦਰਤੀ ਨਿਕਲਨੇ ਹੀ ਹੋਏ।

ਜਿਸ ਤਰ੍ਹਾਂ ਰੂਸ, ਚੀਨ ਉਦਿਓਗਕ ਸਰਮਾਏਦਾਰੀ ਵਿਚ ਪਿੱਛੇ ਰਹਿ ਗਏ

੬੪]