ਪੰਨਾ:Alochana Magazine July 1957.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਣ। ਸਮਾਜਵਾਦੀ ਇਨਕਲਾਬ ਵਾਸਤੇ ਫਾਇਦੇਮੰਦੀ ਗਲ ਸਾਬਤ ਹੋਈ ਇਸ ਤਰ੍ਹਾਂ ਹੀ ਸਾਡਾ ਗੁਲਾਮ ਹੋਣ ਤੇ ਪਿਛਾਂਹ ਰਹਿ ਜਾਣ ਦੀ ਦਸ਼ਾ ਇਨਸਾਨੀ ਸ਼ਕਸੀਅਤ ਤੇ ਸਾਹਿਤਕ ਉਸਾਰੀ ਵਾਸਤੇ ਵੱਤਰ ਜ਼ਮੀਨ ਸੀ। ਜਿਨਾਂ ਚਿਰ ਅਸੀਂ ਅੰਗਰੇਜ਼ ਦੀ ਗੁਲਾਮੀ ਵਿਚ ਸੰਤੁਸ਼ਟ ਸਾਂ ਜਾਂ ਗਿਲਾਨੀ ਮਹਿਸੂਸ ਨਹੀਂ ਸਾਂ ਕਰਦੇ। ਸਾਡੇ ਵਾਸਤੇ ਇਨਸਾਨੀਅਤ ਦੇ ਨੁਕਤੇ ਤੋਂ ਕੋਈ ਸਾਰਥਕ ਕਾਰਜ ਮੁਮਕਿਨ ਨਹੀਂ ਅਤੇ ਇਸ ਸੰਭਾਵਨਾਂ ਤੋਂ ਬਗੈਰ ਨਾਂ ਸ਼ਖਸੀਅਤ ਪ੍ਰਫੁਲਤ ਹੋ ਸਕਦੀ ਸੀ ਅਤੇ ਨਾ ਸਾਹਿਤ। ਸਰਮਾਇਦਾਰੀ ਨੇ ਜਨਮ ਲਇਆ ਤੇ ਆਜ਼ਾਦੀ ਦੀ ਲਹਿਰ ਉਠੀ। ਭਾਵੇਂ ਸੰਸਾਰ-ਸਰਮਾਇਦਾਰੀ ਆਪਣਾ ਉਸਾਰੁ ਰੋਲ ਖਤਮ ਕਰ ਚੁਕੀ ਸੀ। ਸਾਡੇ ਮੁਲਕ ਵਿਚ ਸਰਮਾਏਦਾਰੀ ਦੀ ਪਧਰ ਤੇ ਆਜ਼ਾਦੀ ਵਾਸਤੇ ਲੜਨਾ ਇਕ ਮਹਾਨ ਉਸਾਰੂ ਬਾਮਹਿਣੀ ਸੀ। ਇਸ ਦੀ ਸੰਭਾਵਨਾਂ ਦੇ ਪੇਟ ਵਿਚ ਸਾਹਿਤ ਉਸਾਰੀ ਤੇ ਹੋਰ ਸਮਾਜਕ ਜਾਗਰਤ ਵਾਸਤੇ ਮੈਦਾਨ ਖੁਲ੍ਹਾ ਸੀ। ਉਹ ਜਾਗਰਤਾ ਆਈ ਅਤੇ ਆਪੋ ਆਪਣੇ ਹਾਲਾਤ ਅਨੁਸਾਰ ਹਰ ਜ਼ਬਾਨ ਵਿਚ ਸਾਹਿਤਕਾਰੀ ਜਾਗੀ। ਹੁਣ ਅਜ਼ਾਦੀ ਆ ਚੁਕੀ ਹੈ ਅਤੇ ਭਾਵੇਂ ਸਾਡੇ ਬਹੁਤ ਹਦ ਤਕ ਸਰਮਾਇਦਾਰੀ ਕਾਬਜ਼ ਹੈ, ਇਕ ਤਾਂ ਆਰਥਕ ਨੀਂਹ ਵਿਚ ਵੀ ਭਾਵੇਂ ਨਾ ਵਜੋਈ, ਪਬਲਕ ਸੈਕਟਰ ਆ ਚੁਕਾ ਹੈ ਪਰ ਇਸ ਤੋਂ ਉਪਰੰਤ ਸਮਾਜਵਾਦੀ ਲਹਿਰ ਜਨਮ ਲੈ ਚੁਕੀ ਹੈ। ਇਸ ਵਾਸਤੇ ਇਨਸਾਨੀਅਤ ਦੇ ਨੁਕਤੇ ਤੋਂ ਮਹਾਨ ਉਸਾਰੂ ਕਾਰਜ ਕਰਨ ਲਈ ਮੈਦਾਨ ਸਾਫ ਹੈ, ਲੋਕ ਲਹਿਰ ਕਰ ਰਹੀ ਹੈ। ਸੋ ਇਸ ਦੀ ਕੁੱਖ ਵਿਚ ਹੋਣ ਕਰਕੇ ਸਾਡੀ ਸਾਹਿਤਕਾਰੀ ਵਿਚ ਉਹ ਬੀਮਾਰੀਆਂ ਤੇ ਕੰਮਜ਼ੋਰੀਆਂ ਜੋ ਪਛਮੀ ਸਾਹਿਤਾਂ ਵਿਚ ਸਰਮਾਇਦਾਰੀ ਦੇ ਉਸਾਰੂ ਰੋਲ ਖਤਮ ਹੋਣ ਨੇ ਪਾਈਆਂ, ਪੈਣੀਆਂ ਅਵਸ਼ ਨਹੀਂ। ਸਾਡੇ ਹਾਲਾਤ ਨੇ ਸਾਹਿਤਕਾਰ ਨੂੰ ਸਮਾਜਕ ਕਾਰਜ ਤੋਂ ਅਲਗ ਹੋ ਕੇ ਢੋਲਾ ਤੇ ਉਸ ਦੇ ਸਾਥੀਆਂ ਵਾਂਗੂ ਸਮਾਜ ਵਲ ਦੂਰੋਂ ਵੇਖਣ ਵਾਲੇ ਸ਼ਇੰਸਦਾਨ ਹੋਣ ਦੇ ਭੁਲੇਖੇ ਦੀ ਮਜਬੂਰੀ ਵਿਚ ਨਹੀਂ ਪਇਆ। ਸੋ ਆਲੇ ਦੁਆਲੇ ਦੇ ਹਾਲਾਤ ਦੀ ਫਹਿਸਬੰਦੀ ਨੂੰ ਸਾਹਿਤ ਕਹਿਣ ਦੀ ਮਜਬੂਰੀ ਸਾਨੂੰ ਨਹੀਂ। ਪ੍ਰਕਿਰਤੀਵਾਦ ਸਾਡੀ ਬੀਮਾਰੀ ਨਹੀਂ ਹੋਣੀ ਚਾਹੀਦੀ। ਦੂਸਰੇ ਪਾਸੇ ਚੂੰਕਿ ਸਾਡਾ ਧੜ੍ਹਲੇਦਾਰ ਵਾਰਜ਼ ਵਿਚ ਸ਼ਾਮਲ ਹੋਣਾ ਸੰਭਵ ਹੈ ਇਸ ਵਾਸਤੇ ਹਾਲਾਤ ਤੋਂ ਨਿਖੜੇ ਮਰੇ ਹੋਏ ਸੁੰਨ ਅੰਦਰਲੇ ਦੀ ਚੀਰ ਫਾੜ ਨੂੰ ਸਾਹਿਤ ਪ੍ਰਵਾਨ ਕਰਨ ਦੀ ਮਜਬੂਰੀ ਸਾਨੂੰ ਨਹੀਂ ਅਤੇ ਨਾ ਹੀ ਵੈਲਜ਼ ਤੇ ਉਸ ਦੇ ਸਾਥੀਆਂ ਦੀ ਦਿਮਾਗਬਾਜ਼ੀ ਦੇ ਰਾਹ ਪੈਣਾ ਸਾਡੇ ਵਾਸਤੇ ਅਵਸ਼ ਹੈ। ਜੇ ਕੋਈ ਪੰਜਾਬੀ ਸਾਹਿਤਕਾਰ ਐਸੀ ਬੀਮਾਰੀ ਵਿਚ ਮੁਬਤਲਾ ਹੁੰਦਾ ਹੈ ਤਾਂ ਉਸ ਦੀ ਬੇਸਮਝੀ ਹੈ ਜੋ ਆਪਣੇ

[੬੫