ਪੰਨਾ:Alochana Magazine July 1957.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਅਫਰਾ ਤਫਰੀ ਦੇ ਜ਼ਮਾਨੇ ਵਿਚ ਬੋਲੀ ਦੀ ਸੰਭਾਲ ਦਾ ਕਿਸ ਨੂੰ ਧਿਆਨ ਰਹਿੰਦਾ। ਇਸ ਰਾਜ ਸਮੇਂ ਦਰਬਾਰੀ ਬੋਲੀ ਯੂਨਾਨੀ ਪਰ ਆਮ ਜਨਤਾ ਯੂਨਾਨੀ ਤੋਂ ਉੱਕੀ ਕੋਰੀ ਸੀ । ਇਸੇ ਲਈ ਪਿਛਲੇ ਯੂਨਾਨੀ ਸਮੇਂ ਦੇ ਸਿੱਕਿਆਂ ਉਤੇ ਇਕ ਪਾਸੇ ਯੂਨਾਨੀ ਤੇ ਦੂਜੇ ਪਾਸੇ ਬ੍ਰਾਹਮੀ ਲਿਪੀ ਦੇ ਹਰਫ ਉਕਰੇ ਹੋਏ ਮਿਲਦੇ ਹਨ। ਹੇਠ ਲਿਖੇ ਪਰਾਚੀਨ ਸ਼ਬਦ ਯੂਨਾਨੀ ਰੀਕਾਹਡ ਤੋਂ ਲਏ ਗਏ ਹਨ। ਇਹ ਸ਼ਬਦ ਆਰਿਅਨ (Arrain), ਕਟੀਸੀਅਸ (Ctesias) ਹੀਰੋਡੂਟਸ, (Herodotus) ਕਰਟੀਅਸ (Curtius) ਆਦਿ ਯੂਨਾਨੀ ਇਤਿਹਾਸਕਾਰਾਂ ਦੇ ਰੀਕਾਰਡ ਵਿਚੋਂ ਹਨ ਜਿਨਾਂ ਨੇ ਮੈਰਸਬਨੀਜ਼ ਜਾਂ ਸਿਕੰਦਰ ਦੇ ਸਾਥੀਆਂ ਦੀ ਜ਼ਬਾਨੀ ਇਨ੍ਹਾਂ ਨੂੰ ਸੁਣਿਆ ਸੀ ਇਸ ਲਈ ਇਨ੍ਹਾਂ ਸ਼ਬਦਾਂ ਤੋਂ ਅਸੀਂ ਚੌਥੀ ਸਦੀ ਈ: ਪੂ: ਦੇ ਲਾਗੇ ਚਾਗੇ ਜਾਂ ਉਸ ਤੋਂ ਕੁਝ ਚਿਰ ਪਿਛੋਂ ਦੀ ਪੰਜਾਬੀ ਬੋਲੀ ਦਾ ਅੰਦਾਜ਼ਾ ਲਾ ਸਕਦੇ ਹਾਂ। ਇਹ ਸ਼ਬਦ ਪੁਰਾਣੀ ਇੰਡੇਏਰੀਅਨ ਦੀ ਜਾਨਸ਼ੀਨ ਪ੍ਰਾਚੀਨ ਪੰਜਾਬੀ ਦੀ ਉਪ ਭਾਸ਼ਾ, ਜਿਸ ਤੋਂ ਸੰਸਕ੍ਰਿਤ ਦਾ ਨਿਕਾਸ ਕੀਤਾ ਗਇਆ, ਦੇ ਵਧੇਰੇ ਨਜ਼ਦੀਕ ਹਨ।

(ੳ) ਪੰਜਾਬ ਦੇ ਦਰਿਆਵਾਂ ਦੇ ਨਾਂ :- * ਹਾਈਡਸਤੀਜ (Hydaspes, Hudaspis ਜਾਂ Bidastes) [ਸੰਸਕ੍ਰਿਤ : ਪਾਕ੍ਰਿਤ ਕਿਵਲ, ਕਸ਼ਮੀਰੀ ਫਸ, ਫਸਿ, ਆਧੁਨਿਕ ਪੰਜਾਬੀ ਵਿਆਥ, ਵਿਅਤ, ਬਿਹਤ, ਵਿਹਤ; ਆਈਨੇ ਅਕਬਰੀ ] ਜਿਹਲਮ ਨਾਂ ਦੇ ਸ਼ਹਿਰ ਕਾਰਣ ਜੋ ਇਸ ਦੇ ਕੰਢੇ ਵਸਦਾ ਹੈ ਮੁਸਲਮਾਨ ਲਿਖਾਰੀ ਇਸ ਨੂੰ ਦਰਿਆਏ ਜਿਹਲੁਮ ਆਖਣ ਲਗ ਪਏ ਪਰ ਜਿਹਲਮ ਦੇ ਕੰਢੇ ਵਸਣ ਵਾਲੇ ਬੁਢੇ ਬੁਢੇ ਆਦਮੀ ਅੱਜ ਵੀ ਜਿਹਲਮ ਨਦੀ ਨੂੰ ‘ਬਦਸਤਾ ਮਾਤਾ ਆਖਦੇ ਹਨ। ਅਕੇਸਨੀਜ਼ (Akesines, Acesines) [ਸੰਸਕ੍ਰਿਤ ] ਸੰਦਭਾਗੁਸ (Sandraphagos) [ਸੰਸਕ੍ਰਿਤ ਬਫ਼ ਪ੍ਰਾਕ੍ਰਿਤ ਕਰਵ, ਚਿਨਾ, ਚਨਾਹ, ਅਧੁਨਿਕ ਪੰਜਾਬੀ ਉਨਾ ਉਰਦੁ ] * ਹਾਈਡਰੋਜ਼ Hydroates, Hudroates) {ਸੰਸਕ੍ਰਿਤ ਝਦਾਰੀ> ਅਧੁਨਿਕ ਪੰਜਾਬੀ ਰਾਵੀ; ਮਸਉਦੀ ੯੧੬ ਈ. SI ]

  • Major Raverty : The Mihran of Sindh & its Tributaries

Geographical & Historical study J.A.S.B. 1892 Part I Page 52,336. Ibid 52, 336 + Ibid 71,352