ਪੰਨਾ:Alochana Magazine July 1957.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾ ਸਕਦਾ ਹੈ । ਇਸ ਅਵਾਜ਼ ਦੀ ਬੜੀ ਲੋੜ ਹੈ। ਜਿਸ ਤਰ੍ਹਾਂ ਅਸੀਂ ਵਿਅੰਜਨ ‘ਖ਼ ਫ਼ ਜ਼ ਗ਼ ਅਪਣਾ ਚੁਕੇ ਹਾਂ ਇਸ ਤਰਾਂ ਇਸ ਦੇ ਸੰਕੇਤ ਤੇ ਕਾਢ ਦੀ ਵੀ ਲੋੜ ਹੈ । | ਪੰਜ ਸਾਲਾ ਯੋਜਨਾ ਪੰਜਾਬੀ ਭਾਸ਼ਾ ਦੀ ਸਹਿਮਤੀ, ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਾਧੇ ਦੇ ਇਲਾਵਾ ਪੰਜਾਬੀ ਭਾਸ਼ਾ ਦੇ ਇਕ ਹੋਰ ਅੰਗ ਵਲ ਵੀ ਧਿਆਨ ਦਵੇ । ਉਹ ਹੈ ਦੇਵਨਾਗਰੀ ਲਿਪੀ ਦੀ ਵਰਤੋਂ । ਇਹ ਪੰਜਾਬੀ ਪ੍ਰੇਮੀਆਂ ਦੀ ਹੈ ਵੇਰੀਆਂ ਦੀ ਨਹੀਂ। ਸਾਡੇ ਇਕ ਪਾਸੇ ਪਾਕਿਸਤਾਨ ਹੈ ਇਸ ਲਈ ਅਸੀਂ ਪੰਜਾਬੀ ਲਈ ਫਾਰਸੀ ਲਿਪੀ ਗਹਿਣ ਕਰ ਲਈ ਗਈ ਹੈ । ਸਾਡੇ ਤਿੰਨ ਪਾਸੇ ਭਾਰਤ ਹੈ । ਤਿੰਨ ਪਾਸੇ ਦੇਵਨਾਗਰੀ ਲਿਪੀ ਦੀ ਹੋਂਦ ਹੈ । ਡੋਗਰੀ ਤੇ ਸੰਧੀ ਨੇ ਵੀ ਦੇਵਨਾਗਰੀ ਲਿਪੀ ਅਪਣਾ ਲਈ ਹੈ । ਸਾਨੂੰ ਇਸ ਗਲ ਵਿਚ ਸੰਕੋਚ ਜਾਂ ਭੈ ਨਹੀਂ ਹੋਣਾ ਚਾਹੀਦਾ | ਇਸ ਗਲ ਤੋਂ ਇਨਕਾਰ ਨਹੀਂ ਹੋ ਸਕਦਾ ਕਿ ਸਾਡੇ ਲਿਖਾਰੀਆਂ ਵਿਚ ਇਸ ਲਿਪੀ ਨਾਲ ਅਸੰਤੁਸ਼ਟਤਾ ਹੋ ਰਹੀ ਹੈ । ਅੰਮ੍ਰਿਤਾ ਪ੍ਰੀਤਮ, ਗਾਰਗੀ, ਨੰਦਾ ਹੋਰ ਤੇ ਹੋਰ ਗੁਰਦਿਆਲ ਸਿੰਘ ਫੁਲ ਨੇ ਆਪਣੇ ਏਕਾਂਗੀ ਦੇਵਨਾਗਰੀ ਵਿਚ ਕਰਾ ਲਏ ਹਨ । ਪੰਜਾਬੀ ਨੂੰ ਛਡ ਕੇ ਹਿੰਦੀ ਦਾ ਆਸਰਾ ਲੈ ਰਹੇ ਹਨ। ਦੇਵਨਗਰੀ ਲਿਪੀ ਵਿਚ ਜੇ ਪੰਜਾਬੀ ਲਿਖੀ ਜਾਵੇ ਤਾਂ ਕੋਈ ਉਪਦਰ ਨਹੀਂ ਹੋ ਸਕਦਾ ਜੇ ਆਦਿ ਗ੍ਰੰਥ ਤੇ ਦਸਮ ਗੰਥ ਨਾਲ ਨਹੀਂ ਹੋਇਆ ਤੇ ਸਾਡੀ ਤੁਛ ਲਿਖਤ ਨਾਲ ਕੀ ਹੋ ਸਕਦਾ ਹੈ । (ਤੀਜੀ ਸਰਬ ਹਿੰਦ ਪੰਜਾਬੀ ਕਾਨਫਰੰਸ ਪਟਿਆਲਾ ਤੇ ਪੰਜਾਬੀ ਲਿਖਾਰੀ ਸਮਾਗਮ ਵਿਚ ਪੜਿਆ ਗਇਆ) । ਸੂਚਨਾ ਸਾਨੂੰ ਪਾਠਕਾਂ ਵਲੋਂ ਆਲੋਚਨਾ ਦੇ ਪੁਰਾਣੇ ਅੰਕਾਂ ਸੰਬੰਧੀ ਪੁੱਛਾਂ ਆਉਂਦੀਆਂ ਹਨ । ਇਸ ਸੰਬੰਧੀ ਬੇਨਤੀ ਹੈ ਕਿ ਸਾਡੇ ਪਾਸੋਂ ਪੁਰਾਣੇ ਅੰਕਾਂ ਦੀਆਂ ਕਾਪੀਆਂ ਪ੍ਰਾਪਤ ਹੋ ਸਕਦੀਆਂ ਹਨ | ਲੋੜਵੰਦ ਸੱਜਨ ਅਕਾਡਮੀ ਦੇ ਦਫ਼ਤਰ ਨੂੰ ਲਿਖਣ | ਕੀਮਤ ਇਕ ਕਾਪੀ ਇਕ ਰੁਪਿਆ ਤੇ ਕਿਸੇ ਚਾਰ ਅੰਕਾਂ ਦੀ ਤਿੰਨ ਰੁਪਏ । | ਜਨਰਲ ਸਕੱੜ : , ਪੰਜਾਬੀ ਸਾਹਿੱਤ ਅਕਾਡਮੀ ੫੫੫ ਐਲ., ਮਾਡਲ ਟਾਊਨ, ਲੁਧਿਆਣਾ।