ਪੰਨਾ:Alochana Magazine July 1960.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਾਮ ਸ਼ੁਰੂ ਹੋਇਆ। ਇਸ ਦਾ ਉਦਘਾਟਨ ਤੇ ਪ੍ਰਧਾਨਗੀ ਕਰਨਲ ਨਰਿੰਦਰਪਾਲ ਸਿੰਘ ਨੇ ਕੀਤੀ । ਕਲਚਰਲ ਪ੍ਰੋਗ੍ਰਾਮ ਵਿਚ ਸਥਾਨਕ ਕਲਾਕਾਰਾਂ, ਵਿਸ਼ੇਸ਼ ਕਰ ਕੇ ਐਨ. ਡੀ. ਐਸ. ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਭਾਗ ਲਿਆ । ਪੰਡਾਲ ਦਰਸ਼ਕਾਂ ਨਾਲ ਖਚਾ-ਖਚ ਭਰਿਆ ਹੋਣ ਦੇ ਬਾਵਜੂਦ, ਸਾਰਾ ਹੀ ਗਮ ਬੜੀ ਧੀਰਜ ਨਾਲ, ਸੁਣਿਆ ਤੇ ਵੇਖਿਆ ਗਿਆ । ਇੰਨਾ ਚੰਗਾ ਪ੍ਰਗਾਮ ਕਰਨ ਲਈ ਅਸੀਂ ਪ੍ਰਬੰਧਕਾਂ ਤੇ ਕਲਾਕਾਰਾਂ ਨੂੰ ਹਾਰਦਿਕ ਵਧਾਈ ਦਿੰਦੇ ਹਾਂ । (੨੨ ਮਈ ਐਤਵਾਰ ) ਸਵਾਗਤੀ ਭਾਸ਼ਣ : ਭਗਤੇ ਜਸਵੰਤ ਸਿੰਘ - ਕਾਨਫੰਸ ਦੇ ਦੂਜੇ ਦਿਨ ਅਥਵਾ ੨੨ ਮਈ ਐਤਵਾਰ ਦਾ ਸਮਾਗਮ, ਦਿਨ ਦੇ ਗਿਆਰਾਂ ਵਜੇ, ਸਮਾਗਮ ਦੇ ਪ੍ਰਧਾਨ ਡਾਕਟਰ ਸ੍ਰੀਮਾਲੀ ਜੀ ਦੇ ਆਉਣ ਤੇ ਅਰੰਭ ਹੋਇਆ । ਸਭ ਤੋਂ ਪਹਿਲਾਂ ਬੀਬੀਆਂ ਨੇ ਭਾਰਤ ਮਾਤਾ ਲਈ ਪਿਆਰ ਤੇ ਸ਼ਰਧਾ ਭਰਿਆ ਇਕ ਗੀਤ ਗਾਇਆ । ਉਸ ਤੋਂ ਉਪਰੰਤ ਪ੍ਰਧਾਨ ਜੀ ਨੂੰ ਜੀ ਆਇਆ ਕਹਿਣ ਲਈ ਇਕ ਹੋਰ ਗੀਤ ਪੇਸ਼ ਕੀਤਾ ਗਇਆ । ਉਸ ਤੋਂ ਉਪਰੰਤ ਸੁਆਗਤ ਕਮੇਟੀ ਦੇ ਮੀਤ ਪ੍ਰਧਾਨ ਭਗਤ ਜਸਵੰਤ ਸਿੰਘ ਜੀ ਵਲੋਂ ਡਾਕਟਰ ਸੀਮਾਲੀ ਜੀ ਨੂੰ ਸਆਗਤੀ ਭਾਸ਼ਨ ਵਿਚ ਭਗਤ ਜਸਵੰਤ ਸਿੰਘ ਜੀ ਨੇ ਕਿਹਾ ਕਿ ਪੰਜਾਬੀ ਬੋਲੀ ਬਹੁਤ ਪਰਾਣੀ ਹੈ ਤੇ ਇਸ ਦੇ ਸ਼ਬਦ-ਭੰਡਾਰ ਵਿਚ ਅਨੇਕਾਂ ਸੰਸਕ੍ਰਿਤ ਸ਼ਬਦ ਤਤਸਮ ਤੋਂ ਕਵ ਰੂਪਾਂ ਵਿਚ ਸੁਰਖਿਅਤ ਹਨ । ਭਾਵੇਂ ਇਸ ਨੂੰ ‘ਜਟਕੀ ਭਾਸ਼ਾ ਦੇ ਨਾਂ ਨਾਲ mਹ ਕੀਤਾ ਜਾਂਦਾ ਹੈ ਪਰ ਇਹ ਪੁਰਾਤਨ ਹਿੰਦਵੀ ਤੇ ਅਧੁਨਿਕ ਹਿੰਦੀ ਤੇ ਉਰਦੂ ਦੀ ਜਨਣੀ ਹੈ । ਇਸ ਬੋਲੀ ਵਿਚ ਸਰਲਤਾ ਸਾਦਗੀ ਤੇ ਓਜ ਦੇ ਗੁਣ ਹਨ ਤੇ ਆਪਣੇ ਖੜਕੇ ਦੜਕੇ ਦੇ ਕਾਰਨ ਵਿਸ਼ੇਸ਼ ਲਹਿਜਾ ਰਖਦੀ ਹੈ । ਦੂਸਰੀਆਂ ਭਾਸ਼ਾਵਾਂ ਤੋਂ ਸ਼ਬਦ ਬੜੇ ਸੁਖੈਣ ਢੰਗ ਨਾਲ ਅਪਣਾ ਲੈਣੇ ਜਾਂ ਲੋੜ ਅਨੁਸਾਰ ਨਵੇਂ ਸਮਾਜ ਆਤ ਲੈਣ ਇਸ ਦਾ ਵਿਸ਼ੇਸ਼ ਗੁਣ ਹੈ । ਇਸ ਦੇ ਗੀਤ ਸੂਰਮਤਾਈ ਤੇ ਨਿਰਭੈਤਾ ਨਾਲ ਭਰੇ ਹੋਏ ਹਨ । ਬਾਵਜੂਦ ਇੱਨੇ ਗੁਣ ਹੋਣ ਦੇ ਇਹ ਉਸ ਟੀਸੀ ਤਕ ਨਹੀਂ ਪਜੇ ਸਕੀ ਜਿਸ ਤਕ ਕਿ ਇਸ ਨੂੰ ਪੂਜਣਾ ਚਾਹੀਦਾ ਸੀ । ਕਾਰਨ ਇਸ ਵਲ ਅਣਗਹਿਲੀ ਹੈ । ਲੋੜ ਹੈ ਕਿ ਇਸ ਨੂੰ ਛੇਤੀ ਹੀ ਦਫਤਰਾਂ ਤੇ ਕਚਹਿਰੀਆਂ ਦੀ ਸਰਕਾਰੀ ਭਾਸ਼ਾ ਨਿਯਤ ਕਰ ਦਿੱਤਾ ਜਾਵੇ । ਇਸ ਨਾਲ ਇਸ ਦੀ ਉਨਤੀ ਛੇਤੀ ਹੈ ਸਕੇਗੀ । ਮੈਂ ਸਰਕਾਰ ਅੱਗੇ ਬੇਨਤੀ ਕਰਦਾ ਹਾਂ ਕਿ ਭਾਸ਼ਾ ਸਬੰਧੀ ਕੀਤੇ ਫੈਸਲਿਆਂ * ਚਿਤਤਾ ਨਾਲ ਅਮਲ ਵਿਚ ਲਿਆਵੇ ਤੇ ਘਟ-ਗਿਣਤੀਆਂ ਨੂੰ ਆਗਿਆ ਨਾ ਦੇਵ ਹੈ ਕਿ ਪੰਜਾਬੀ ਦੀ ਉਨਤੀ ਦੇ ਰਾਹ ਵਿਚ ਖੜੀਆਂ ਹੋਣ ।