ਪੰਨਾ:Alochana Magazine July 1960.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਕਾਸ਼ਕਾਂ ਦਾ ਇਕਠ ਅਨੁਭਵ ਕਰਦਾ ਹੈ ਕਿ ਪੁਸਤਕਾਂ ਪਾਠਕਾਂ ਤਕ ਪਹੁੰਚਾਣ ਲਈ ਮੌਜੂਦਾ ਡਾਕ ਖਰਚ ਬਹੁਤ ਜ਼ਿਆਦਾ ਹੈ । ਇਸ ਲਈ ਇਹ ਕਾਨਫ਼ਰੰਸ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੁਸਤਕਾਂ ਉਤੇ ਡਾਕ ਖਰਚ ਇਸ ਹੱਦ ਤੱਕ ਘਟ ਕੀਤਾ ਜਾਵੇ ਤਾਂ ਜੋ ਇਕ ਇਕ ਪੁਸਤਕ ਵੀ ਦੂਰ ਦੁਰਾਡੇ ਬੈਠੇ ਪਾਠਕਾਂ ਤੱਕ ਸੌਖਿਆਂ ਤੇ, ਘੱਟ ਮੁਲ ਵਿਚ ਪਹੁੰਚਾਈ ਜਾਵੇ । ਪੇਸ਼ ਕਰਨ ਵਾਲਾ : ਪ੍ਰੋ: ਸ. ਸ. ਪਦਮ । ਪ੍ਰੋੜਤਾ ਕਰਨ ਵਾਲਾ : ਸ: ਇੰਦਰਜੀਤ ਸਿੰਘ ॥ (੪) ਪ੍ਰਕਾਸ਼ਕ ਕਾਨਫ਼ਰੰਸ ਦਾ ਅਜ ਦਾ ਇਹ ਸਮਾਗਮ ਪੰਜਾਬ ਸਰਕਾਰ ਦੇ ਪੰਜਾਬੀ ਪ੍ਰਕਾਸ਼ਕ ਵਿਭਾਗ ਨੂੰ ਜ਼ੋਰਦਾਰ ਸ਼ਬਦਾਂ ਵਿਚ ਆਖਦਾ ਹੈ ਕਿ ਉਹ ਵਿਭਾਗ ਵਲੋਂ ਅਤੇ ਛੋਟੀਆਂ ਕਲਾਸਾਂ ਲਈ ਪੁਸਤਕਾਂ ਛਾਪਣ ਵਾਲੇ ਵਿਭਾਗ ਵਲੋਂ ਐਸੀਆਂ ਪੁਸਤਕਾਂ ਛਾਪੇ ਛਪਵਾਏ ਜਿਨ੍ਹਾਂ ਦੀ ਛਪਾਈ ਸਾਫ਼ ਹੋਵੇ ਕਾਗਜ਼ ਵੀ ਚੰਗਾ ਹੋਵੇ ਜਾਂ ਹੁਣ ਤਕ ਛਪੀਆਂ ਵਿਭਾਗ ਦੀਆਂ ਪੁਸਤਕਾਂ ਇਸ ਪੱਖ ਤੋਂ ਨਿਰਾਸ਼ਾ ਭਰੀਆਂ ਹਨ | ਅਗੇ ਲਈ ਵਧੇਰੇ ਸਾਵਧਾਨੀ ਵਰਤੀ ਜਾਵੇ । - -


- () ਪੱਤਰਕਾਰ ਕਾਨਫ਼ਰੰਸ (੧) ਪੰਜਾਬੀ ਪੱਤਰਕਾਰਾਂ ਦੀ ਕਾਨਫ਼ਰੰਸ ਸਮੂਹ ਪੰਜਾਬ} ਪ੍ਰੇਮੀਆਂ ਨੂੰ ਅਪੀਲ ਕਰਦੀ ਹੈ ਕਿ ਉਹ ਪੰਜਾਬੀ ਪੱਤਰਾਂ ਦਾ ਪਿੜ ਚੌੜਾ ਕਰਨ ਲਈ ਇਹ ਪਰਣ ਕਰਨ ਕਿ ਹਰ ਪੰਜਾਬੀ ਪਰਵਾਰ ਘਟੋ ਘਟ ਇਕ ਪੰਜਾਬੀ ਦੇਨਿਕ, ਸਪਤਾਹਿਕ ਤੇ ਮਾਸਕ ਪੱਤਰ ਖਰੀਦਣ । (੨) ਇਹ ਕਾਨਫ਼ਰੰਸ ਸਭ ਪੰਜਾਬੀ ਪ੍ਰੇਮੀਆਂ ਦਾ ਧਿਆਨ ਆਪਣੇ ਪਿਛਲੇ ਮਤੇ ਵਲ ਦਿਵਾਉਂਦੀ ਹੈ ਜਿਸ ਵਿਚ ਵਿਸਾਖੀ ਤੇ ਦੀਵਾਲੀ ਦੇ ਕੌਮੀ ਤਿਉਹਾਰਾਂ ਨੂੰ ਪੰਜਾਬੀ ਸਾਹਿਤ ਦੇ ਪਰਚਾਰ ਦੇ ਤਿਉਹਾਰ ਬਨਾਉਣ ਉਤੇ ਜ਼ੋਰ ਦਿਤਾ ਗਇਆ ਸੀ । (੩) ਇਹ ਕਾਨਫ਼ਰੰਸ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਆਪਣੀ ਇਸ਼ਤਿਹਾਰ ਦੇਣ ਦੀ ਪਾਲਸੀ ਨੂੰ ਇਹਨਾਂ ਦੇ ਪੱਖਾਂ ਤੋਂ ਬਦਲੇ : ਉ. ਇਸ਼ਤਿਹਾਰਾਂ ਵਿਚ ਪੰਜਾਬੀ ਦਾ ਹਿੱਸਾ ਵਧਾਇਆ ਜਾਏ ਅਤੇ ਅੰਗਰੇਜ਼ੀ ਉਰਦੂ ਦਾ ਘਟਾਇਆ ਜਾਏ । ਅ. ਇਸ਼ਤਿਹਾਰ ਦੇਣ ਸਮੇਂ ਅਖਬਾਰਾਂ ਦੀ ਛਪਣ-ਗਿਣਤੀ ਤੇ ਅਸਰ