ਪੰਨਾ:Alochana Magazine July 1960.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਸੂਖ ਦੇ ਘੇਰੇ ਨੂੰ ਹੀ ਮੁਖ ਰਖਿਆ ਜਾਏ, ਸਿਆਸੀ ਵਿਤਕਰੇ ਤੋਂ ਕੰਮ ਨਾ ਲਇਆ ਜਾਏ ॥ (੪) ਇਹ ਕਾਨਫ਼ਰੰਸ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਪਾਸੋਂ ਮੰਗ ਕਰਦੀ ਹੈ ਕਿ ਉਹ ਪੰਜਾਬੀ ਵਿਚ ਲਾਇਨੋ ਤੇ ਮੋਨੋ ਟਾਈਪ ਮਸ਼ੀਨਾਂ ਲਗਵਾਉਣ ਲਈ ਨਿੱਗਰ ਕਦਮ ਪੁਟੇ । (੫) ਇਹ ਕਾਨਫ਼ਰੰਸ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਉਹ ਪੰਜਾਬੀ ਦੇ ਦੈਨਿਕ ਪੱਤਰਾਂ ਨੂੰ ਖ਼ਬਰ-ਪੁਚਾਉ ਏਜੰਸੀਆਂ ਤੋਂ ਸਸਤੇ ਨਿਰ ਉਤੇ ਖਬਰਾਂ ਲੈ ਕੇ ਦੇਣ ਦਾ ਪ੍ਰਬੰਧ ਕਰੇ ਤਾਂ ਜੁ ਪੰਜਾਬੀ ਪੱਤਰਕਾਰੀ ਦੀ ਪੱਧਰ ਪਿਆਰੀ ਹੋ ਸਕੇ । ੬) ਇਹ ਕਾਨਫ਼ਰੰਸ ਦੇਸ ਦੇ ਵਡੇ ਸ਼ਹਿਰਾਂ ਵਿਚ ਚੋਖੀ ਗਿਣਤੀ ਵਿਚ ਵਸਣ ਵਾਲੇ ਪੰਜਾਬੀ ਵੀਰਾਂ ਨੂੰ ਖਾਸ ਕਰ ਦਿੱਲੀ, ਕਲਕਤਾ ਤੇ ਬੰਬਈ ਦੇ ਪੰਜਾਬੀ ਵੀਰਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਪੰਜਾਬੀ ਸਾਹਿੱਤ ਦੇ ਪਰਚਾਰ ਖਾਤਰ ਪੰਜਾਬੀ ਸਾਹਿਤਕ ਮੇਲੇ ਲਾਉਣ ਦਾ ਰਵਾਜ ਤੋਰਨ ਜਿਨ੍ਹਾਂ ਸਮੇਂ ਪੰਜਾਬੀ ਸਭਿਆਚਾਰ ਤੇ ਸਾਹਿਤ ਦੀਆਂ ਵਧੀਆਂ ਕਿਰਤਾਂ ਗੈਰ-ਪੰਜਾਬੀਆਂ ਸਾਹਮਣੇ ਆਉਣ । ਕਵੀ ਦਰਬਾਰ, ਨਾਟਕ ਦਰਬਾਰ, ਸਾਹਿਤ ਸੰਮੇਲਨ, ਉਤਮ ਸਾਹਿਤਕ ਲੇਖਕਾਂ ਤੇ ਪੁਸਤਕਾਂ ਦਾ ਸਨਮਾਨ ਆਦਿ ਇਹਨਾਂ ਪੰਜਾਬੀ ਮੇਲਿਆਂ ਦਾ ਭਾਗ ਹੋਵੇ । (ਸ) ਵਿਦਿਆਰਥੀ ਵਿਭਾਗੀ ਕਾਨਫ਼ਰੰਸ ਪੰਜਾਬੀ ਸਾਹਿਤ ਅਕਾਡਮੀ ਦੀ ਛੱਤਰ ਛਾਇਆ ਹੇਠ ਹੋਇਆ ਵਿਦਿਆਰਥੀਆਂ ਦਾ ਇਹ ਸਮਾਗਮ ਪੰਜਾਬ ਯੂਨੀਵਰਸਟੀ ਤੇ ਸਰਕਾਰ ਪਾਸੋਂ ਮੰਗ ਕਰਦਾ ਹੈ ਕਿ (੧) ਵਿਸ਼ਵ ਦੀਆਂ ਮਹਾਨ ਰਚਨਾਵਾਂ ਦੇ ਅਨੁਵਾਦ ਵੀ ਐਮ. ਏ, ਵਿਸ਼ੇਸ਼ ਕਰ ਕੇ ਪੰਜਾਬੀ ਐਮ. ਏ. ਦੀ ਪ੍ਰੀਖਿਆ ਵਿਚ ਲਾਇਆ ਕਰੇ ਤਾਂ ਜੋ ਵਿਦਿਆਰਥੀਆਂ ਨੂੰ ਅਨਯ ਮਹਾਨ ਰਚਨਾਵਾਂ ਦਾ ਬੋਧ ਹੋ ਸਕੇ । (੨) ਯੂਨੀਵਰਸਟੀ ਤੇ ਪੰਜਾਬ ਸਰਕਾਰ ਵੀ ਖਿਆਲ ਰਖੇ ਕਿ ਕਿਸੇ ਵੀ ਜਮਾਤ ਵਿਚ ਵਿਦਿਆਰਥੀਆਂ ਦੀ ਗਿਣਤੀ ੪੦ ਤੋਂ ਨਾ ਵਧੇ ਤਾਂ ਜੋ ਵਿਦਿਆਰਥੀ ਨੂੰ ਅਧਿਆਪਕ ਦਾ ਨਿਕਟ-ਧਿਆਨ ਪ੍ਰਾਪਤ ਹੋ ਸਕੇ । (੩) ਸਕੂਲਾਂ ਤੇ ਯੂਨੀਵਰਸਟੀ ਦੇ ਪੰਜਾਬੀ ਕੋਰਸਾਂ ਦੇ ਸਿਲੇਬਸ ਵਿਦਿਆਰਥੀਆਂ ਦੀ ਆਯੂ ਨੂੰ ਮੁਖ ਰਖ ਕੇ ਧੀਰੇ ਧੀਰੇ ਔਖੋ ਕੀਤੇ ਜਾਣ, ਇਕ ਦਮ ਨਹੀਂ। (੪) ਚੂੰਕਿ ਨਵੀਨ ਹਾਇਰ ਸਕੈਕੰਡਰੀ ਸਿਲੇਬਸ ਵਿਚ ਪੰਜਾਬੀ ਪੂਧਾਨ ર૧