ਪੰਨਾ:Alochana Magazine July 1960.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਰਗੁਜ਼ਾਰੀ ਛੇਵੀਂ ਸਰਬ-ਹਿੰਦ ਪੰਜਾਬੀ ਕਾਨਫ਼ਰੰਸ, ਅੰਬਾਲਾ ਸ਼ਹਿਰ (੨੧ ਮਈ, ੧੯੬੦ ਸ਼ਨਿਚਰਵਾਰ -ਸਵੇਰ ਦਾ ਸਮਾਗਮ) ਵਿਭਾਗੀ ਕਾਨਫ਼ਰੰਸਾਂ ਦਾ ਪਾਰੰਭ- ਪੰਜਾਬੀ ਸਾਹਿੱਤ ਅਕਾਡਮੀ ਦੀ ਛੇਵੀਂ ਸਰਬ ਹਿੰਦ ਪੰਜਾਬੀ ਕਾਨਫ਼ਰੰਸ ਇਸ ਵਾਰ ਅੰਬਾਲਾ ਸ਼ਹਿਰ ਵਿਚ, ਸੋਹਨ ਲਾਲ ਟੇਨਿੰਗ ਕਾਲਿਜ ਦੇ ਵਿਸ਼ਾਲ ਇਹਾਤੇ ਵਿਚ ੨੧ ਤੇ ੨੨ ਮਈ ਨੂੰ ਹੋਈ। ਕਾਨਫ਼ਰੰਸ ਦਾ ਆਰੰਭ ਵਿਭਾਗੀ ਕਾਨਫ਼ਰੰਸਾਂ ਦੇ ਸਮਾਗਮਾਂ ਨਾਲ ਸ਼ੁਰੂ ਹੋਇਆ । ੨੧ ਮਈ ਸ਼ਨਿਚਰਵਾਰ ਨੂੰ ਸਵੇਰੇ ੯-੦੦ ਤੋਂ ੧੧-੦੦ ਵਜੇ ਤਕ ਵਿਦਿਆਰਥੀ ਤੇ ਪ੍ਰਕਾਸ਼ਕ ਕਾਨਫ਼ਰੰਸਾਂ ਹੋਈਆਂ । ਪਹਿਲੀ ਦੀ ਪ੍ਰਧਾਨਗੀ ਪ੍ਰਸਿਧ ਵਿਦਵਾਨ ਪੋ: ਗੁਪਾਲ ਦਾਸ ਕਪੂਰ ਨੇ ਕੀਤੀ ਤੇ ਦੂਜੀ ਦੀ ਪ੍ਰਧਾਨਗੀ ਸ: ਨਵਤੇਜ ਸਿੰਘ ਜੀ (ਪ੍ਰੀਤ ਨਗਰ) ਦੇ ਹਿੱਸੇ ਆਈ । ਪ੍ਰਕਾਸ਼ਕ ਕਾਨਫ਼ਰੰਸ ਦਾ ਉਦਘਾਟਣ ਸ: ਹੀਰਾ ਸਿੰਘ ‘ਦਰਦ’ ਨੇ ਕੀਤਾ। ਦੋਹਾਂ ਕਾਨਫ਼ਰੰਸਾਂ ਵਿਚ ਸ਼ਾਮਲ ਹੋਏ ਪ੍ਰਤੀਨਿਧਾਂ ਨੇ ਆਪਣੇ ਆਪਣੇ ਖੇਤਰ ਦੀਆਂ ਸਮਸਿਆਵਾਂ ਤੇ ਚਾਨਣਾ ਪਾਇਆ ਅਤੇ ਇਕ ਲੰਬੀ ਵਿਚਾਰ ਤੋਂ ਉਪਰੰਤ ਕਈ ਮਤੇ ਪਾਸ ਕੀਤੇ ਜਿਨ੍ਹਾਂ ਦਾ ਵੇਰਵਾ ਅੱਗੇ ਇਸ ਅੰਕ ਵਿਚ ਦਿੱਤਾ ਗਇਆ ਹੈ । | ਸਾਹਿਤ ਸਮਾਰੋਹ (ਪਹਿਲੀ ਬੈਠਕ)-ਉਪਰੋਕਤ ਵਿਭਾਗੀ ਕਾਨਫ਼ਰੰਸਾਂ ਤੋਂ ਉਪਰੰਤ ਪੰਜਾਬੀ ਲਿਖਾਰੀਆਂ ਦਾ ਸਮਾਗਮ ਦਿਨ ਦੇ ੧੧ ਵਜੇ ਦੇ ਕਰੀਬ ਸ਼ੁਰੂ ਹੋਇਆ। ਇਸ ਦਾ ਉਦਘਾਟਣ ਸਿਪ ਲਿਖਾਰੀ ਖੂਜਾ ਅਹਿਮਦ ਅਬਾਸ ਨੇ ਕੀਤਾ ਤੇ ਪਰਧਾਨਗੀ ਭਾਈ ਸਾਹਿਬ ਭਾਈ ਜੋਧ ਸਿੰਘ ਜੀ ਨੇ । ਉਦਘਾਟਣੀ ਭਾਸ਼ਣ : ਖਾਜਾ ਅਹਿਮਦ ਅਬਾਸ - ਖੂਜਾ ਅਹਿਮਦ ਅਬਾਸ ਨੇ ਆਪਣੇ ਉਦਘਾਟਣੀ ਭਾਸ਼ਣ ਨੂੰ ਆਰੰਭ ਕਰਦਿਆਂ ਕਹਿਆ- ਮੇਰਾ ਜਨਮ ਪਾਣੀਪਤ ਦਾ ਹੈ । ਅੰਗ੍ਰੇਜ਼ ਰਾਜ ਦੇ ਸਮੇਂ ਸਾਨੂੰ, ਭਾਰਤੀਆਂ ਨੂੰ ਰਾਸ਼ਟਰੀ-ਚੇਤਨਤਾ ਬਹੁਤ ਘਟ ਸੀ । ਮੈਨੂੰ ਪੰਜਾਬੀ ਹੋਣ ਦਾ ਇਹ ਸਾਸ ਤਾਂ ਇਕ ਪਾਸੇ ਰਹਿਆ, ਹਿੰਦੁਸਤਾਨੀ ਹੋਣ ਦਾ ਇਹਸਾਸ ਵੀ ਨਹੀਂ