ਪੰਨਾ:Alochana Magazine July 1960.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਆਲੋਚਕ ਦੇ ਕਹਿਣ ਅਨੁਸਾਰ ਸਮਾਲੋਚਨਾ ਵਿਗਿਆਨਕ ਢੰਗ · ਨਾਲ ਹੋਣੀ ਚਾਹੀਦੀ ਹੈ, ਉਨ੍ਹਾਂ ਤੋਂ ਪ੍ਰਾਪਤ ਹੋਏ ਸਿੱਟਿਆਂ ਬਾਰੇ ਚਰਚਾ ਕਰਨੀ ਚਾਹੀਦੀ ਹੈ। ਲਿਖਤ ਨੂੰ ਪੜ੍ਹ ਕੇ ਜਿਹੜੇ ਵੀ ਸੰਭਵ ਸਿੱਟੇ ਨਿਕਲਣ ਉਨਾਂ ਦਾ ਚਿਤਰ ਪੇਸ਼ ਕਰਨਾ ਚਾਹੀਦਾ ਹੈ । ਇਸ ਸਿਧਾਂਤ ਨੂੰ ਦੋਸ਼ ਰਹਿਤ ਨਹੀਂ ਕਹਿਆ ਜਾ ਸਕਦਾ ਕਿਉਂ ਕਿ ਇਸ ਵਿਚ ਆਲੋਚਕ ਮੂਲ ਲੇਖਕ ਦੇ ਨਾਲ ਸਹਾਨਭੂਤੀ ਬਖਦੇ ਹੋਏ ਉਸ ਦੀ ਰਚਨਾ ਦੀ ਵਿਆਖਿਆ ਕਰਦਾ ਹੈ ਅਤੇ ਉਸ ਦੇ ਆਦਰਸ਼ਾਂ ਅਤੇ ਉਦੇਸ਼ਾਂ ਦਾ ਵਿਸ਼ਲੇਸ਼ਣ ਕਰਦਾ ਹੈ । ਕਈ ਸਮਾਲੋਚਕ ਇਸੇ ਸਿਧਾਂਤ ਨੂੰ ਹੀ ਪ੍ਰਮਾਣਿਕ ਮੰਨ ਕੇ ਵਰਤੀ ਜਾਂਦੇ ਹਨ, ਇਸ ਵਿਚ ਸਚਾਈ ਦੇ ਕਿਣਕੇ ਤਾਂ ਇਸ ਵਿਚ ਮਿਲ ਸਕਦੇ ਹਨ ਪਰ ਸਚਾਈ ਸਿਧਾਂਤ ਦੇ ਹੀਰੇ ਨਹੀਂ। “ਸਮਾਲੋਚਨਾ ਜਿਵੇਂ ਕਿ ਅਰਸਤੂ ਨੇ ਆਰੰਭ ਕੀਤੀ ਸੀ, ਕੇਵਲ ਚੰਗੀ ਤਰ੍ਹਾਂ ਨਿਰਣਯ ਤੇ ਨਿਆਇ ਕਰਨ ਦਾ ਇਕ ਪੱਧਰ ਥਾਂ ਡਾਕਟਰ ਜਾਨਸਨ ਦਾ ਇਹ ਵਿਚਾਰ ਵੀ ਕੁਝ ਸਚਾਈ ਦਾ ਪਾਤਰ ਜਾਪਦਾ ਹੈ । ਇਸੇ ਤਰਾਂ ਪ’ ਨਿਰਣਜਨਕ ਟੂਕ ਸਹਿਤ ਆਪਣੇ ਵਿਚਾਰ-ਪ੍ਰਵਾਹ ਨੂੰ ਦਰਸਾਉਂਦਾ ਹੈ ਆਪਣੇ ਵਿਰੋਧੀਆਂ ਨੂੰ ਆਪਣੀਆਂ ਰਚਨਾਵਾਂ ਪੜ੍ਹਨ ਲਈ ਕਹੋ ਤਾਂ ਜੋ ਉਹ ਸੋਧੀਆਂ ਜਾ ਸਕਣ, ਕਿਉਂਕਿ ਤੁਹਾਡਾ ਮਿਤਰ ਤੁਹਾਡੇ ਵਰਗਾ ਹੀ ਨਿਰਣਯ ਕਰੇਗਾ, ਆਲੋਚਨਾ ਨਹੀਂ ਕਰ ਸਕੇਗਾ | ਉਂਝ ਇਹ ਆਮ ਭਾਂਪਿਆ ਗਇਆ ਹੈ ਕਿ ਇਕ ਮਿਤਰ ਦੂਜੇ ਮਿਤਰ ਦੀ ਸਾਹਿਤਕ ਕ੍ਰਿਤ ਦਾ ਮੁਲਿਆਕਣ ਕਰਦਾ ਹੈ, ਤਦੇ ਪ੍ਰਗਤਿਵਾਦੀ ਸਾਹਿਤ ਦੀ ਉਤਪਤ ਘਟਣ ਵਿਚ ਵਾਧਾ ਹੋਇਆ ਹੈ, ਜੇ ਕਰ ਤੀਰ ਨੇ 'ਸਾਹਿਬ' ਦੀ ਊਮਰ (Humour) ਤੇ ਨਿਬੰਧ ਲਿਖ ਕੇ ਜੱਬ ਖਟ ਲਇਆ ਤਾਂ ਸਾਹਿਬ ਨੇ ‘ਤੀਰ’ ਦੀ ਕਾਵਿ-ਕਲਾ ਦੀ ਮਹਾਨਤਾ ਦਰਸਾ ਕੇ । ਇਸੇ ਤਰ੍ਹਾਂ ਕਈ ਮਿਸਾਲਾਂ : ਮਨ ਤੁਰਾ ਮੁਲਾਂ ਬਗਇਮ ਤੇ ਮਰਾ ਹਾਜੀ ਬਗੋ, ਨਿਤ ਹੀ ਸਾਡੇ ਜੀਵਨ ਵਿਚ ਘਟਦੀਆਂ ਰਹਿੰਦੀਆਂ ਹਨ । ਇਸ ਪੱਖਪਾਤ ਸਦਕੇ ਅਰੋਗ ਆਲੋਚਨਾ ਦੀ ਸੰਭਾਵਨਾ ਘਟਦੀ ਜਾ ਰਹੀ ਹੈ । ਇਸ ਨਾਲ ਜਿਥੇ ਆਲੋਚਨਾ ਦੇ ਸਰੂਪ ਤੇ ਹਮਲਾ ਹੋਵੇਗਾ, ਉਥੇ ਕ੍ਰਿਤਾਂ ਦੇ ਮੁੱਲ ਪੈਣ ਵਿਚ ਵੀ ਹੇਰਾ ਫੇਰੀ ਜ਼ਰੂਰੀ ਹੁੰਦੀ ਰਹੇਗੀ । 'ਨਾ ਕਾਹੂ ਤੈ ਦੋਸਤੀ, ਨਾ ਕਹੂ ਸੇ ਵੈਰ” ਨਾਮੀ ਸਿਧਾਂਤ ਜੇਕਰ ਆਲੋਚਕ ਅਪਨਾ ਲੈਣ ਤਾਂ ਸ਼ਾਇਦ ਆਲੋਚਨਾ-ਪਿੰਡੇ ਨਾਲ ਨਿਆਂ ਹੋ ਸਕਦਾ ਹੈ । ਨਿਰਣਾ ਤੇ ਨਿਆਇ ਆਲੋਚਕਾਂ ਦੇ ਮੁਲ ਪ੍ਰਕਾਸ਼-ਮਈ ਪੰਧ ਹਨ, ਜਿਨ੍ਹਾਂ ਦੇ ਚਾਨਣ-ਪ੍ਰਛਾਵੇਂ ਹੇਠ ਸਾਹਿਤ ਉਸਰੱਈਆਂ ਨੂੰ ਅਗਵਾਈ ਦਾ ਵਰ ਮਿਲ ਸਕਦਾ ਹੈ । “ਨੇਸ਼ਨ ਦੇ ਕਥਨ ਅਨੁਸਾਰ ਕਿਸੇ ਜੁਗ ਦਾ ਸਾਹਿਤ ਉਸ ਦੇ ਪ੍ਰਚਲਿਤ ਝੁਕਾਵਾਂ ਦਾ ਦਰਪਣ ਹੁੰਦਾ ਹੈ ਸਮਾਲੋਚਨਾ ਦੇ ਖੇਤਰ ਵਿਚ ਕਾਫੀ ਸਹਾਇਕ ੨੮