ਪੰਨਾ:Alochana Magazine July 1960.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪਨਿਆਸਾਤਮਕ ਭਾਡਾ ਜਾਂ ਕਹਾਣੀ ਆਦਿ ਦਾ ਭਾਂਡਾ ਜਾਂ ਵਿਸ਼ਯ ਵਸਤੂ। ਕਮ ਕਲਾਕਾਰ ਨੇ ਆਪਣੇ ਵਿਸ਼ਯ ਲਈ ਚੰਗਾ ਰੂਪ ਚੁਣ ਕੇ ਕਿੰਨੀ ਕੁ ਕਲਾ-ਪ੍ਰਵੀਣਤਾ ਦਾ ਸਬੂਤ ਦਿਤਾ ਹੈ- ਇਹ ਪਰਖਣਾ ਸਮਾਲੋਚਕ ਦਾ ਕੰਮ ਹੈ । ਆਧੁਨਿਕ ਵਿਦਵਾਨਾਂ ਦੀ ਰਾਇ ਅਨੁਸਾਰ ਵਿਸ਼ਯ ਦੇ ਪੱਖ ਤੋਂ ਆਲੋਚਨਾ ਦੀਆਂ ਪ੍ਰਚਲਿਤ ਛੇ ਪ੍ਰਕਾਰਾਂ ਦਰਸਾਈਆਂ ਗਈਆਂ ਹਨ : ੧) ਵਿਸ਼ਲੇਸ਼ਣਾਤਮਕ ਸਮਾਲੋਚਨਾ (Inductive Criticism) ੨) ਆਤਮ ਪ੍ਰਧਾਨ ਜਾਂ ਪ੍ਰਭਾਵਵਾਦੀ ਸਮਾਲੋਚਨਾ (Subjective | Criticism) ੩) ਸਿਧਾਂਤਕ ਸਮਾਲੋਚਨਾ (Speculative Criticism) ੪) ਨਿਰਣਯਾਤਮਕ ਸਮਾਲੋਚਨਾ ([udicial Criticism ) ੫) ਤੁਲਨਾਤਮਕ ਸਮਾਲੋਚਨਾ (Comparative Criticism) ੬) ਮਨੋਵਿਗਿਆਨਕ ਸਮਾਲੋਚਨਾ (Psychological Criticis02) | ੧. ਵਿਸ਼ਲੇਸ਼ਣਾਤਮਕ ਸਮਾਲੋਚਨਾ (Inductive Criticism):- ਇਸ ਵਿਚ ਆਲੋਚਕ ਮੂਲ ਲੇਖਕ ਦੇ ਨਾਲ ਸੁਹਾਨਭੂਤੀ (sympthy) ਰਖਦਾ ਹੋਇਆ ਉਸ ਦੀ ਰਚਨਾ ਦੀ ਵਿਆਖਿਆ ਕਰਦਾ ਹੈ ਅਤੇ ਉਸ ਦੇ ਆਦਰਸ਼ਾਂ ਅਤੇ ਉਦੇਸ਼ਾਂ ਦਾ ਵਿਸ਼ਲੇਸ਼ਣ ਕਰਦਾ ਹੈ । ਅੱਜ ਕੱਲ੍ਹ ਇਸ ਇਸ ਪ੍ਰਕਾਰ ਦੀ ਆਲੋਚਨਾ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ ਅਤੇ ਬਹੁਤੇ ਕੇ ਲਚਕ ਇਸ ਨੂੰ ਸਰਬਸਰੇਸ਼ਟ ਆਲੋਚਨਾ ਸਮਝਦੇ ਹਨ । ਇਸ ਨੂੰ , ਅੰਤਰਮੁਖੀ ਪੜਚੋਲ ਵੀ ਕਹਿਆ ਜਾਂਦਾ ਹੈ । ਇਹ ਇਕ ਬਹੁਤ ਪੁਰਾਣੀ ਵਿਧੀ ਹੈ, ਜਿਸ ਨੂੰ ਮੁਢਲੇ ਪੜਾਵਾਂ ਦੀ ਸਮਾਲੋਚਨਾ ਹੀ ਮੰਨਿਆ ਜਾ ਸਕਦਾ ਹੈ । ੨. ਸਿਧਾਂਤਕ ਆਲੋਚਨਾ (Speculative Criticism) :- ਇਸ ਪ੍ਰਕਾਰ ਦੀ ਸਮਾਲੋਚਨਾ ਵਿਚ ਆਲੋਚਨ ਸ਼ਾਸਤਰ ਦੇ ਸਿਧਾਂਤਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਅਤੇ ਕਵਿਤਾ, ਨਾਟਕ, ਉਪਨਿਆਸ ਆਦਿ ਸਾਹਿਤ ਦੇ ਭਿੰਨ ਭਿੰਨ ਅੰਗਾਂ ਦਾ ਤਾਤਵਿਕ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਕਿ ਆਲੋਚਨਾ ਸ਼ਾਸਤਰ ਵਿਚ ਕਿਨ੍ਹਾਂ ਸਿਧਾਂਤਾਂ ਦਾ ਅਨੁਸਰਣ ਕਰਨਾ ਚਾਹੀਦਾ ਹੈ, ਕਵੀ ਅਤੇ ਆਲੋਚਕ ਵਿਚ ਕਿਹੜੇ ਕਿਹੜੇ ਵਿਸ਼ੇਸ਼ ਗੁਣ ਵਿਰਤ ਰਹਿਣੇ ਚਾਹੀਦੇ ਹਨ । ਇਸ ਵਿਚ ਲੇਖਕ ਦੀ ਵਿਅਕਤਿਗਤ ਰੁਚੀ ਵਲ ਵਿਸ਼ੇਸ਼ ਧਿਆਨ ਕੀਤਾ ਜਾਂਦਾ ਹੈ । ਪੰਜਾਬੀ ਸਾਹਿਤ ਵਿਚ ਸ.ਸ. ਅਮੋਲ ਦੀ ‘ਪੁਰਾਤਨ ਪੰਜਾਬੀ ਕਾਵਿ ਦਾ ਵਿਕਾਸ • ਗੁਰਚਰਨ ਸਿੰਘ ਰਚਿਤ ‘ਵਰਤਮਾਨ ਪੰਜਾਬੀ ਵਾਰਤਕ ਲਿਖਾਰੀ, ਖੋ ਹਰਬ" ਸਿੰਘ ਦੀ ਪੁਸਤਕ “ਭਾਈ ਵੀਰ ਸਿੰਘ ਤੇ ਉਨਾਂ ਦੀ ਰਚਨਾ’ ਅਤੇ ‘ਸਾਹਿਤ ਦਰਪਠ 30