ਪੰਨਾ:Alochana Magazine July 1960.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਦਿ ਪੁਸਤਕਾਂ ਏਸੇ ਪ੍ਰਕਾਰ ਦੇ ਆਲੋਚਨਾ ਦਾ ਨਮੂਨਾ ਹਨ | ਪਛਮੀ ਸਾਹਿਤ ਵਿਚ ਅਰਸਤੂ ਦੇ (poetics) ਵਿਚਲੇ ਕਾਵਿ-ਸਿਧਾਂਤਾਂ ਤੋਂ ਲੈ ਕੇ ਕਾਲਰਿਜ, ਐਡੀਸਨ, ਵਾਲਟਰ, ਪੇਟਰ, ਰਿਚਰਡ, ਇਲੀਅਟ ਅਤੇ ਸਕਾਟ ਜੇਮਜ਼ ਆਦਿ ਦੇ ਆਲੋਚਨਾਤਮਕ ਗੰਥ ਇਸੇ ਪ੍ਰਣਾਲੀ ਦੇ ਲਖਾਇਕ ਹਨ । ਭਰਤ ਮੁਨੀ, ਦੰਡੀ, ਰਾਜਸ਼ੇਖਰ, ਵਿਸ਼ਵ ਨਾਬ ਸਾਹਿਤ ਦਰਪਣ) ਬਾਬੂ ਸ਼ਾਮ ਸੁੰਦਰ ਦਾਸ ਦਾ ਸਾਹਿਤਾਲੋਚਕ, ਰਾਮ ਦਹਿਨ ਦਾ ‘ਕਾਵਿ ਦਰਪਨ’, ਬਾਬੂ ਗੁਲਾਬ ਰਾਏ ਦੇ ਸਿਧਾਂਤ ਔਰ ਅਧਿਐਨ” ਅਤੇ “ਕਾਵਿ ਕੇ ਰੂਪ, ਰਾਮ ਚੰਦਰ ਸ਼ੁਕਲ ਦੇ “ਆਲੋਚਨ ਕੇ ਸਿਧਾਂਤ’ ਅਤੇ ‘ਹਿੰਦੀ ਸਾਹਿਤ ਕਾ ਇਤਿਹਾਸ' ਵਿਚ ਅਜਿਹੇ ਪ੍ਰਕਾਰ ਦੀ ਆਲੋਚਨਾ ਕੀਤੀ ਗਈ ਹੈ । ੩. ਆਤਮ-ਧਾਨ ਜਾਂ ਪ੍ਰਭਾਵ-ਵਾਦੀ ਆਲੋਚਨਾ (Subjective Criticism):- ਇਸ ਪ੍ਰਕਾਰ ਦੀ ਆਲੋਚਨਾ ਸਮਾਲੋਚਕ ਦੇ ਮਾਨਸਿਕ ਹੁਲਾਸ ਨੂੰ ਪ੍ਰਕਾਸ਼ਦੀ ਹੈ । ਕਵੀ ਜਾਂ ਕਲਾਕਾਰ ਦੀ ਰਚਨਾ ਨੂੰ ਪੜ ਕੇ ਸਮਾਲੋਚਕ ਦੇ ਮਨ ਤੇ ਜਿਹੜਾ ਪ੍ਰਭਾਵ ਪੈਂਦਾ ਹੈ, ਉਹ ਉਸੇ ਨੂੰ ਹੀ ਦਰਸਾ ਦਿੰਦਾ ਹੈ । ਇਹ ਪੱਖਪਾਤੀ ਆਲੋਚਨਾ ਹੁੰਦੀ ਹੈ ਅਤੇ ਇਸ ਵਿਚ ਸਮਾਲੋਚਕ ਕਿਸੇ ਵਿਸ਼ੇਸ਼ ਆਲੋਚਨਾਤਮਕ ਕਸਵੱਟੀ ਨੂੰ ਨਹੀਂ ਅਪਨਾਉਂਦਾ । ਉਸ ਦਾ ਕੀਤਾ ਹੋਇਆ ਨਿਰਣਾ ਸਰਬਮਾਨੀ ਨਹ ਹੁੰਦਾ ਅਤੇ ਇਸੇ ਲਈ ਬਹੁਤ ਸਾਰੇ ਸਮਾਲੋਚਕ ਇਸ ਪ੍ਰਕਾਰ ਦੀ ਸਮਾਲੋਚਨ। ਨੂੰ ਤੁੱਛ ਮੰਨਦੇ ਹਨ । ਭਾਈ ਵੀਰ ਸਿੰਘ ਦਾ ਲਿਖਿਆ ਹੋਇਆ ਸਰਦਾਰ ਹਰੀ ਸਿੰਘ ਨਲਵਾ ਕਿਰਤ ਬਾਬਾ ਪਰੇਮ ਸਿੰਘ ਹੋਤੀ ਦਾ ਮੁਖ-ਬੰਧ ਵੀ ਇਸੇ ਸਿਧਾਂਤ ਪ੍ਰਣਾਲੀ ਵਿਚ ਰਖਿਆ ਜਾ ਸਕਦਾ ਹੈ । ਪੰ: ਤੇਜਾ ਸਿੰਘ ਦੇ ਲਿਖੇ ਹੋਏ ਆਮ ਮੁਖਖਧੀ-ਆਲੋਚਨਾਤਮਕ-ਨਿਰਯ ਏਸੇ ਪ੍ਰਕਾਰ ਦੇ ਹਨ । ਹਿੰਦੀ ਸਾਹਿਤ ਵਿਚ ਬਿਹਾਰੀ ਦੇ ਸਬੰਧ ਵਿਚ ਕੀਤੀ ਗਈ ‘ਪਦਮ ਸਿੰਘ ਸ਼ਰਮਾ ਦੀ ਆਲੋਚਨਾ ਵੀ ਇਸੇ ਪ੍ਰਣਾਲੀ ਵਿਚ ਆਉਂਦੀ ਹੈ । ਅਜਿਹੀ ਪਰਖ ਵਿਚ ਕਿਰਤ ਪਾਰਖੂ ਦੇ ਰਹਿਮ ਤੇ ਹੁੰਦੀ ਹੈ, ਜੇ ਉਹ ਚਾਹਵੇ ਤਾਂ ਕਿਸੇ ਸਾਹਿਤਕਾਰ ਦੀ ਰਚਨਾ ਨੂੰ ਨਿੰਦ ਦੇ ਵੇ, ਜੋ ਕਰ ਚਾਹਵੇ ਤਾਂ ਉਚਿਆ ਦੇਵੇ । ਇਸ ਧਾਰਾ ਦੇ ਆਲੋਚਕ ਸਾਹਿਤਕ ਵਿਵੇਕ (Literary conscience) ਵਿਚ ਵਿਸ਼ਵਾਸ ਰੱਖਦੇ ਹਨ । ਇਕ ਹੋਰ ਮਤ J-Literany Criticism is nothing and should be nothing but the recital of one's personal adventures with a book. ਇਸ ਵਿਚਾਰ ਨੂੰ ਆਲੋਚਨਾ ਦਾ ਅਰੰਭਕ ਰੂਪ ਮੰਨਣਾ ਚਾਹੀਦਾ ਹੈ । ਇਸ ਵਿਚ ਬਧੀ ਤੱਤ ਦੀ ਅਵਹੇਲਨਾ ਹੁੰਦੀ ਹੈ ਅਤੇ ਭਾਵ ਤੱਤ ਦੀ ਬਹੁਲਤਾ । ਇਸ ਨੂੰ ਆਲੋਚਨਾ ਦੀ ਰੁਮਾਂਸਵਾਦੀ ਧਾਰਾ ਵੀ ਕਹਿਆਂ ਜਾਂਦਾ ਰਹਿਆ ਹੈ । ਐਂਡਰਿਊਲਿੰਗ ਅਗੇਜ਼ੀ ਵਿਚ ਅਤੇ ਅਨਾਤੋਲੇ ਫ਼ਰਾਂਸਸ ਵਿਚ ਇਸ ਪ੍ਰਣਾਲੀ ੩੧