ਪੰਨਾ:Alochana Magazine July 1960.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੀ । ਜਦੋਂ ਮੈਂ ਅਲੀਗੜ ਗਇਆ ਤਾਂ ਉੱਤਰ ਪ੍ਰਦੇਸ਼ ਦੇ ਲੜਕੇ ਸਾਡਾ ਮਖੌਲ ਉਡਾਇਆ ਕਰਦੇ ਸਨ | ਪੁਛਦੇ ਸਨ ਕਿ ਤੂੰ ਇਨਸਾਨ ਹੈ ਜਾਂ ਪੰਜਾਬੀ ? ਪਰ ਅੱਜ ਇਹ ਹਾਲਤ ਨਹੀਂ ਹੈ । ਪੰਜਾਬੀਆਂ ਦੀ ਮਿੱਠੀ ਜ਼ਬਾਨ ਅੱਜ ਹਿੰਦੁਸਤਾਨ ਦੇ ਕੋਨੇ ਕੋਨੇ ਵਿਚ ਸੁਣੀ ਜਾ ਸਕਦੀ ਹੈ । ਜ਼ਬਾਨ ਨਾਲ ਇਸ ਦੇ ਬੋਲਣ ਵਾਲਿਆਂ ਦੀ ਪਰਸਪਰ ਮੁਹਬਤ ਬਣੀ ਰਹਿੰਦੀ ਹੈ | ਪੰਜਾਬੀ ਭਾਸ਼ਾ ਦੀ ਪੁਰਾਤਨਤਾ ਦਾ ਜ਼ਿਕਰ ਕਰਦਿਆਂ ਖ਼ਾਜਾ ਸਾਹਿਬ ਨੇ ਕਹਿਆ “ਇਹ ਗਲਤ ਹੈ ਕਿ ਪੰਜਾਬੀ ਇਕ ਨਵੀਂ ਜ਼ਬਾਨ ਹੈ । ਹਿੰਦੀ ਆਪਣੀ ਹੁਣ ਦੀ ਸ਼ਕਲ ਵਿਚ ਪੰਜ ਸੌ ਸਾਲ ਤੋਂ ਪੁਰਾਣੀ ਨਹੀਂ, ਪਰ ਪੰਜਾਬੀ ਨਿਸਚੇ ਹੀ ਇਸ ਤੋਂ ਬਹੁਤ ਪੁਰਾਣੀ ਹੈ । ਭਾਰਤ ਇਕ ਅਜਿਹਾ ਨੰਦਨ ਬਨ ਹੈ ਜਿਸ ਵਿਚ ਤਰਾਂ ਤਰਾਂ ਦੇ ਫੁੱਲ ਖਿੜੇ ਹੋਏ ਹਨ ਤੇ ਪੰਜਾਬੀ ਵੀ ਉਹਨਾਂ ਵਿਚੋਂ ਇਕ ਮਹਿਕਦਾ ਫਲ ਹੈ । ਜਦੋਂ ਅੰਗਰੇਜ਼ ਸਾਮਰਾਜੀ ਹਿੰਦੁਸਤਾਨ ਵਿਚ ਆਏ ਤਾਂ ਉਹਨਾਂ ਨੇ ਦੇ ਭਾਸ਼ਾਵਾਂ ਨੂੰ ਕੇਵਲ ਆਪਣੇ ਹੁਕਮ ਲੋਕਾਂ ਤਕ ਪਹੁੰਚਾਣ ਲਈ ਵਰਤਿਆ | ਇਹਨਾਂ ਦੀ ਉੱਨਤੀ ਲਈ ਹੋਰ ਕੁਝ ਨ ਕੀਤਾ | ਸੂਤੰਤਰਤਾ ਤੋਂ ਪਿਛੋਂ ਭਾਰਤੀ ਭਾਸ਼ਾਵਾਂ, ਵਿਸ਼ੇਸ਼ ਕਰ ਕੇ ਪੰਜਾਬੀ, ਤੇ ਦਖਣ ਵਿਚ ਮਲਿਆਲਮ, ਤੇਲਗੂ, ਕੰਨੜ ਆਦਿ । ਭਾਸ਼ਾਵਾਂ ਆਪਣੇ ਗੁਮੇ ਹੋਏ ਸਥਾਨ ਨੂੰ ਮੁੜ ਪ੍ਰਾਪਤ ਕਰ ਰਹੀਆਂ ਹਨ । ਪੰਜਾਬੀ ਵੀ ਬੜੀ ਤੇਜ਼ੀ ਨਾਲ ਉੱਨਤੀ ਦੇ ਖੇਤਰ ਵਲ ਵਧ ਰਹੀ ਹੈ । ਇਸ ਦਾ ਕਾਰਣ ਇਸ ਅੰਦਰ ਪਾਈ ਜਾਂਦੀ ਮਧੁਰਤਾ, ਤਾਜ਼ਗੀ ਅਤੇ ਜ਼ੋਰ (ਓਜ) ਹੈ । ਸਾਹਿਤ ਦੇ ਖੇਤਰ ਵਲ ਝਾਤੀ ਮਾਰੀਏ ਤਾਂ ਪੰਜਾਬੀ ਨਾਵਲ ਅਤੇ ਕਵਿਤਾ ਵਿਚ ਵਿਸ਼ੇਸ਼ ਵਾਧਾ ਹੋਇਆ ਹੈ । ਪੰਜਾਬੀ ਸਾਹਿਤ ਜੋ ਪੈਦਾ ਹੋ ਰਹਿਆ ਹੈ, ਬੜਾ ਨਰੋਆ ਹੈ, ਕਿਉਂਜੋ ਇਹ ਪੰਜਾਬੀ ਜਨਤਾ ਦੀ ਪ੍ਰਤੀਨਿਧਤਾ ਕਰਦਾ ਹੈ ਇਸ ਲਈ ਪੰਜਾਬ ਦੀ ਅਸਲੀ ਜ਼ਿੰਦਗੀ ਦਾ ਪ੍ਰਤੀਬਿੰਬ ਹੈ । ਪੰਜਾਬ ਦਾ ਜੀਵਨ ਸੁੱਚਾ ਤੇ ਬਹੁਤ ਸਾਰੀਆਂ ਪਛਮੀ ਬਦਿਅਤਾਂ ਤੋਂ ਪਾਕ ਹੈ । ਪੱਛਮ ਵਿਚ ਸਾਹਿੱਤ-ਫਲ ਪੱਕੇ ਰੱਲ ਕੇ ਗਲਣਾ ਸ਼ੁਰੂ ਹੋ ਗਇਆ ਹੈ ; ਇਕ ਅਜਬ ਤਰਾਂ ਦੀ ਸੜਾਂਦ ਦਾ ਸ਼ਿਕਾਰ ! ਹੈ । ਉੱਥੇ ਸਾਹਿੱਤ ਨੂੰ ਪਰਵਾਸਤਵ-ਵਾਦੀਆਂ ਤੇ ਹੋਰ ਉਲਾਰ ਪੁਰਖਾ ਨੇ ਇ। ਗੋਰਖ ਧੰਦਾ ਬਣਾ ਰਖਿਆ ਹੈ । ਪਰ, ਪੰਜਾਬੀਆਂ ਦਾ ਸਾਹਿੱਤ ਅਜੇਹਾ ਨਹੀਂ ਹੈ । ਇਥੇ ਅਵਾਮ ਦੀ ਜ਼ਿੰਦਗੀ ਦੀ ਤਸਵੀਰ ਖਿੱਚੀ ਹੋਈ ਮਿਲਦੀ ਹੈ । | ਭਾਸ਼ਾ ਦਾ ਜ਼ਿਕਰ ਕਰਦਿਆਂ ਪੂਜਾ ਸਾਹਿਬ ਨੇ ਕਹਿਆ ਕਿ “ਅਸਲੀ ਸਾਹਿੱਤ ਆਪਣੇ ਆਪ ਨੂੰ ਜਨ-ਸਾਧਾਰਣ ਦੀ ਬੋਲੀ ਨਾਲ ਜੋੜੀ ਰੱਖਦਾ ਹੈ । ਜਨਸਾਧਾਰਣ ਦੀ ਸਮਝ ਤੋਂ ਦੂਰ ਬੋਲੀ ਸਾਹਿੱਤ ਦੀ ਸਾਖ ਨੂੰ ਵਧਾਂਦੀ ਨਹੀਂ, ਸਗੋਂ ਘਟਾਂਦੀ ਹੈ, ਉਸ ਵਿਚ ਫੋਕਲਾਪਣ ਲੈ ਆਉਂਦੀ ਹੈ, ਜ਼ਬਾਨ ਓਪਰੀ ਓਪਰੀ ਦਿੱਸਣ ਲਗ ਜਾਂਦੀ ਹੈ । ਪੰਜਾਬੀਆਂ ਨੂੰ ਭਾਵੇਂ ਉਹ ਸੰਸਾਰ ਦੇ ਕਿਸੇ ਹਿੱਸੇ ਵਿਚ ਹੋਣ,