ਪੰਨਾ:Alochana Magazine July 1960.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਰ ਮੇਹਨਤ ਦੇ ਪਸੀਨੇ ਕੋਲੋਂ ਉਸ ਨੂੰ ਬ ਆਉਣ ਲਗ ਪਈ । ਲੋਕਾਂ ਦੇ ਹਿਸੇ ਵਿਚ ਆਈ ਥਲਾਂ ਦੀ ਰੇਤ, ਰਾਹਾਂ ਦੇ ਕੰਢੇ ਅਰ ਕੜਕਦੀ ਧੁਪ ਕੋਲੋਂ ਕਵਿਤਾ ਦੂਰ ਨੱਸਣ ਲੱਗ ਪਈ ਤੇ ਆਰਾਮ, ਐਸ਼-ਇਸ਼ਰਤ ਅਰ ਸਨਮਾਨ · ਦੀ ਖਾਤਰ ਉਹ ਰਾਜ ਮਹਿਲਾਂ ਵਿਚ ਆ ਕੇ ਡੇਰੇ ਲਾਉਣ ਲਗ ਪਈ । ਕਵਿਤਾ ਜੇ ਹੁਣ ਰਾਜਦਰਬਾਰਾਂ ਦੇ ਆਸਰੇ ਪਲਦੀ-ਵਧਦੀ-ਫੁਲਦੀ ਸੀ, ਉਸ ਨੂੰ ਆਮ ਲੋਕਾਂ (ਜਨਸਾਧਾਰਣ) ਮੂਰਖ ਤੇ ਗੁਆਰ ਲੱਗਣ ਲਗੇ । ਇਕ ਉਦਾਹਰਣ ਐਥੇ ਅਨੁਚਿਤ ਨਹੀਂ ਹੋਵੇਗਾ । ਪਿੰਡ ਦੇ ਉਨਤ ਤੇ ਗੁਆਰ ਲੋਕਾਂ ਕੋਲੇ ਕਿਧਰੇ ਕੋਈ ਅਤਰ ਵੇਚਣ ਵਾਲਾ ‘ਗੰਧੀ' ਅਤਰ ਲੈ ਕੇ ਵੇਚਣ ਆ ਜਾਂਦਾ ਹੈ ਅਤਰ ਜੇਹੀ ਵੱਡ-ਲੀ ਤੇ ਉਚੇ ਤਬਕੇ ਅਰ ਵਡੇ ਲੋਕਾਂ ਦੇ ਇਸਤੇਮਾਲ ਦੀ ਚੀਜ਼ ਦਾ ਪੇਂਡੂ ਗੁਆਰਾਂ ਕੋਲ ਕੇ ਕੰਮ । ਵੇਖ ਕੇ ਸੜ ਜਾਂਦਾ ਹੈ ਰਾਜ-ਦਰਬਾਰ ਦੇ ਆਸਰੇ ਐਸ਼ ਆਰਾਮ ਦਾ ਅਦੀ ਕਵੀ “ਬਿਹਾਰੀ” । ਲੋਕ-ਰੁਚੀ ਦਾ ਮਜ਼ਾਕ ਉੜਾਂਦਾ ਹੋਇਆ ਉਹ ਰੱਜ ਕੇ ਲੋਕਾਂ ਨੂੰ ਵੀ ਅਤੇ ਉਸ ਅਤਰ ਵੇਚਣ ਵਾਲੇ ਨੂੰ ਕੱਸਦਾ ਹੈ-ਸਾਰੀ ਉਮਰ ਮੁਕੇ ਅਰ ਮਿਟੀ ਦੀ ਬਦਬ ਵਿਚ ਜੰਮੇ ਪਲੇ ਪਿੰਡ ਦੇ ਗੁਆਰ ਅਤਰ ਦੀ ਖੁਸ਼ਬੋ ਨੂੰ ਕੀ ਸਮਝ ਸਕਦੇ ਹਨ । ਇਹ ਮੂਰਖ ਤਾਂ ਅਤਰ ਨੂੰ ਹਥੇਲੀ ਤੇ ਪਾ ਕੇ ਚੱਟਦੇ ਨੇ । ਤੇ ਮਿੱਠਾ-ਮਿੱਠਾ' ਕਹਿ ਕੇ ਉਸ ਦੀ ਸਲਾਹਨਾ ਕਰਦੇ ਹਨ ਕਿਹੋ ਜੇਹੀ ਅਜੀਬ ਹੈ ਇਨ੍ਹਾਂ ਦੀ ਅਕਲ ਤੇ ਇਨ੍ਹਾਂ ਦੀ ਰੁਚੀ । ਜਿਸ ਤਰ੍ਹਾਂ ਦੇ ਗੁਆਰ ਇਹ ਆਪ ਹਨ; ਉਸੇ ਤਰ੍ਹਾਂ ਦੇ ਜਾਹਿਲ ਇਹ ਅਤਰ ਵੇਚਣ ਵਾਲਾ ਹੈ । ਪਤਾ ਨਹੀਂ ਕੀ ਸੋਚ ਕੇ, ਤੇ ਕਿਸ ਉਮੀਦ ਨਾਲ ਇਹ ਪਿੰਡ ਵਿਚ ਅਤਰ ਵੇਚਣ ਨਿਕਲਿਆ ਹੈ । ਬਿਹਾਰੀ ਦੀ ਕਵਿਤਾ ਦੀਆਂ ਇਹ ਕੁਝ ਪੰਕਤੀਆਂ ਵੇਖਣ ਯੋਗ ਹਨ :- ਕਰਿ ਫ਼ਲੈ ਕੇ ਆਚਮਨ, ਮੀਠੇ ਕਹਿਤ ਸਰਾਹਿ ॥ ਗੰਧੀ, ਗੰਧ ਗੁਲਾਬ ਕੋ, ਅਤਰ ਦਿਖਾਵਤ ਚਾਹਿ ? ਕਰ ਲੈ ਸੂਧਿ ਸਰਾਹਿਕੇ, ਸਭੈ ਰਹੇ ਗਹਿ ਮੌਨ । ਗੰਧੀ ਗੰਧ ਗੁਲਾਬ ਕੇ, ਗੰਵਈ ਗਾਹਕ ਕੌਣ ? ਰਾਜ-ਦਰਬਾਰਾਂ ਦੇ ਟੁਕੜਿਆਂ ਤੇ ਪਲਣ ਵਾਲੇ, ਦਰਬਾਰੀ ਹਵਾ ਵਿਚ ਸਾਹ ਲੈਣ ਵਾਲੇ ਮਹਾਂਕਵੀ’ ਨੂੰ ਕੀ ਪਤੈ ਕਿ ਪਿੰਡ ਦੀ ਗੁਆਰ ਜਨਤਾ ਤਾਂ ਟਹਿਣੀ ਤੇ ਲੱਗੇ ਹੋਏ ਫੁਲਾਂ ਦੇ ਵਿਚਕਾਰ ਰਹਿੰਦੀ ਹੈ । ਉਹ ਤਾਂ ਸਿਰਫ ਫੁੱਲਾਂ ਦੀ ਖੁਸ਼ਬੋ ਨੂੰ ਹੀ ਸਮਝਦੀ ਹੈ । ਉਹ ਤਾਂ ਆਪ ਆਪਣੀ ਮੇਹਨਤ ਨਾਲ, ਆਪਣੇ ਹਥੀਂ ਫੁਲਾਂ ਨੂੰ ਜ਼ਿੰਦਗੀ ਦੇਂਦੀ ਹੈ । ਪਰ ਵੇਚਣ ਲਈ ਨਹੀਂ। ਜਿਨੂੰ ਫੁੱਲਾਂ ਦੀ ਖੁਸ਼ਬੋ ਚਾਹੀਦੀ ਰ ਉਹ ਆਪ ਟੂਰ ਉੱਥੇ ਆ ਜਾਏ, ਫਲ ਆਪਣੀ ਥਾਂ ਨਹੀਂ ਛੱਡ ਕੇ ਜਾਂਦੇ । ਜੇ ਕਰ ਛੱਡ ਵੀ ਦੇਣ ਤਾਂ ਉਨ੍ਹਾਂ ਵਿਚ ਉਹ ਤਾਜ਼ਗੀ ਨਹੀਂ ਰਹਿੰਦੀ । ਜਨਤਾ ਅਤਰ (ਅਰਥਾਤ ਕਲਾ) ਨੂੰ ਵੇਚ ਕੇ ਰੋਟੀ ਕਮਾਉਣਾ ਨਹੀਂ ਜਾਣਦੀ । ਅਤਰ ੪੩