ਪੰਨਾ:Alochana Magazine July 1960.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਦੇ ਨਾਲ ਹੀ ਸਨ । ਪਰ ਦਰਬਾਰੀ ਮਾਹੌਲ ਦੀ ਈਰਖਾ, ਅਰ ਆਪਸੀ ਟਾਕਰਿਆਂ ਦੇ ਕਾਰਨ, ਰਾਜ-ਚਰਬਾਰ ਅੰਦਰ ਉਨ੍ਹਾਂ ਦੀ ਏਕਤਾ ਕਾਇਮ ਨਾ ਰਹਿ ਸਕੀ । ਸਾਮੰਤੀ-ਯੁਗ ਦਾ ਇਤਿਹਾਸ ਸਾਕਸ਼ੀ ਹੈ ਕਿ ਆਪਣੇ ਅਲੱਗ ਅਲੱਗ ਕਰਤਬ ਵਿਖਾ ਕੇ ਇਹ ਸਭ ਰਾਜਾਂ ਨੂੰ ਖੁਸ਼ ਕਰਨ ਦਾ ਜਤਨ ਕਰਦੇ ਜਾਪਦੇ ਹਨ । ਕਲਾ ਦੀ ਉਤਪਤੀ ਦਾ ਕੇਂਦਰ ਹੁਣ ਰਾਜਾ ਦਾ ਮਿਜ਼ਾਜ, ਹੀ ਬਣ ਕੇ ਰਹਿ ਜਾਂਦਾ ਹੈ : ਸਮੂਹਕ ਲੋੜਾਂ ਦੇ ਕਾਰਨ ਹੀ ਨਾਚ, ਸੰਗੀਤ ਅਤੇ ਕਵਿਤਾ ਵਿਚ ਇਕਰੂਪਤਾ ਅਰ ਮੇਲ ਬਣਿਆ ਹੋਇਆ ਸੀ, ਕਿੰਤੂ ਇਸ ਕਾਰਨ ਦੇ ਦੂਰ ਹੋ ਜਾਣ ਨਾਲ ਉਸ ਦਾ ਪ੍ਰਭਾਵ ਵੀ ਦੂਰ ਹੋ ਜਾਂਦਾ ਹੈ । ਅਜੇਹੀ ਸਥਿਤੀ ਅੰਦਰ ਭਲਾ ਉਨ੍ਹਾਂ ਦੀ ਇਕ-ਰੂਪਤਾ ਕਿਵੇਂ ਕਾਇਮ ਰਹਿ ਸਕਦੀ ਹੈ । ਨਤੀਜਾ ਇਹ ਹੋਇਆ ਕਿ ਸੰਗੀਤ ਕਵਿਤਾ ਤੋਂ ਵਿੱਛੜ ਕੇ ਸਿਰਫ਼ ਸਾਜ਼ਾਂ ਤਕ ਸੀਮਿਤ ਰਹਿ ਜਾਂਦਾ ਹੈ ਤੇ ਸੰਗੀਤ ਅਰ ਸਾਮੂਹਿਕ ਪ੍ਰਟਾ ਦੀ ਅਨਹੋਂਦ ਨੂੰ ਕਵਿਤਾ ਪੂਰਾ ਕਰਦੀ ਹੈ ਬਨਾਉਟੀ ਤਰੀਕਿਆਂ ਨਾਲ । ਕਵਿਤਾ ਆਪਣੇ ਰੂਪ ਨੂੰ ਖੂਬ ਸਜ ਬਚ ਕੇ ਸੁਆਰਦੀ ਹੈ । ਨਾਚ ਵੀ ਕਵਿਤਾ ਤੋਂ ਦੂਰ ਹੋ ਕੇ ਚੁਪ ਹੋ ਰਹਿੰਦਾ ਹੈ ਇਕ ਤਰਾਂ ਨਾਲ ਗੰਗਾ ਹੋ ਜਾਂਦਾ ਹੈ । ਕਵਿਤਾ ਦਾ ਸਹਾਰਾ ਤਾਂ ਨਾਂਚ ਛੋੜ ਸਕਦਾ ਹੈ, ਪਰ ਸੰਗੀਤ ਤੋਂ ਬਿਨਾਂ ਤਾਂ ਉਹ ਨਿਰਾ ਅਪਾਹਜ ਹੈ । ਸੰਗੀਤ ਵਿਚ ਤਾਂ ਇਹ ਸ਼ਕਤੀ ਹੈ ਕਿ ਨਾਚ ਤੋਂ ਬਗੈਰ, ਅਕੇਲਾ ਹੀ ਆਪਣੇ ਬਲ ਤੇ ਜ਼ਿੰਦਾ ਰਹਿ ਸਕਦਾ ਹੈ, ਪਰ, ਨਾਚ, ਬਿਨਾਂ ਸੰਗੀਤ ਤੋਂ ਆਪਣੇ ਪੈਰਾਂ ਤੇ ਨਹੀਂ ਖਲੋ ਸਕਦਾ । ਸਾਜ਼ਾਂ ਦਾ ਸੰਗੀਤ: ਕਵਿਤਾ ਦੀ ਅਨਹੋਂਦ ਦਾ ਸਿਖਰ ਹੈ ਤਾਂ, ਆਧੁਨਿਕ-ਗੱਦ-ਗੀਤ, ਸੰਗੀਤ ਦੇ ਅਭਾਵ ਦਾ ਪਰਲਾ ਕੰਢਾ ਹੈ । ਇਹ ਤਿੰਨੇ ਕਲਾਵਾਂ, ਦਰਬਾਰੀ ਮਾਹੌਲ ਵਿਚ ਰਹਿ ਕੇ, ਉਸ ਦੇ ਅਨੁਕੂਲ ਸਹਿਯੋਗ ਮਿਲਣ ਨਾਲ ਆਪਣੀ ਰੂਪ-ਗਤ ਸ਼ੈਲੀ ਦੇ ਰੂਪ ਵਿਚ ਬੜੀ ਤਰੱਕੀ ਕਰਦੀਆਂ ਹਨ । ਪਰ ਲੋਕ-ਜੀਵਨ ਵਿਚ ਅਜ ਵੀ ਸੰਗੀਤ 3. ਨਾਚ ਹੈ, ਇਕ ਧਾਰਮਿਕ ਕਰਮ ਹੈ, ਹਰਸ਼-ਉੱਲਾਸ ਹੈ, ਅਤੇ ਇਕ ਲੋੜ ਹੈ । ਸਤਕਾਲ ਦੇ ਜੀਵਨ ਵਿਚ ਵਿਵਿਧਤਾ ਏਸ ਰੂਪ ਵਿਚ ਪ੍ਰਗਟ ਨਹੀਂ ਹੁੰਦੀ, ਜਿਸ ਨਾਲ ਕਿ ਕਹਾਣੀ ਅਰ ਕਵਿਤਾ ਵਿਚਕਾਰ ਵਿਰੋਧ ਪੈਦਾ ਹੋ ਸਕੇ । ਉਦੋਂ ਕਵਿਤਾ ਅਰ ਕਹਾਣੀ ਦਾ ਆਪਸ ਵਿਚ ਮੇਲ ਸੀ । ਉਸ ਕਾਲ ਦੀਆਂ ਕਵਿਤਾਵਾਂ ਵਿਚ ਆਮ ਤੌਰ ਤੇ ਇਕ ਕਹਾਣੀ ਜ਼ਰੂਰ ਮਿਲਦੀ ਹੈ । ਦਰਅਸਲ ਕਹਾਣੀ ਵਿਸ਼ਯ-ਵਸਤੂ ਦਾ ਨਿਰਮਾਨ ਕਰਦੀ ਹੈ ਅਰ ਕਵਿਤਾ ਉਸ ਦੇ ਰੂਪ-ਤੱਤਵ ਦਾ ਨਿਰਮਾਣ ਕਰਦੀ ਹੈ । ੪੭