ਪੰਨਾ:Alochana Magazine July 1964.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਬਿੰਦਰ ਨਾਥ ਟੈਗੋਰ ਸਾਹਿੱਤ ਦੀ ਸਾਮਗਰੀ ਨਿਰੋਲ ਨਿੱਜੀ ਅਨੰਦ ਵਾਸਤੇ ਲਿਖੀ ਗਈ ਵਸਤ ਸਾਹਿੱਤ ਨਹੀਂ ਕਹੀ ਜਾ ਸਕਦੀ ਬਹੁਤ ਸਾਰੇ ਵਿਅਕਤੀ ਕਾਵਿ-ਮਈ ਰੂਪ ਵਿਚ ਹੁੰਦੇ ਹਨ ਜਿਸ ਤਰਾਂ ਪੰਛੀ ਨਿੱਜੀ ਉਲਾਸ ਲਈ ਹੀ ਗਾਉਂਦੇ ਹਨ, ਲੇਖਕ ਦੀ ਰਚਨਾ ਵਿਚ ਵੀ ਭਾਵ ਦਾ ਵਹਣ ਉਸੇ ਤਰ੍ਹਾਂ ਆਤਮਗਤ ਹੈ ਪਾਠਕ ਮਾਨੋਂ ਉਸ ਨੂੰ ਲੁਕ ਛਿਪ ਕੇ ਸੁਣਨ । ਪੰਛੀਆਂ ਦੇ ਗੀਤ ਵਿਚ ਪੰਛੀ ਸਮਾਜ ਦਾ ਕੋਈ ਲਕਸ਼ ਹੈ ਜਾਂ ਨਹੀਂ ਇਸ ਬਾਰੇ ਕੁਛ ਕਹਿਆ ਨਹੀਂ ਜਾ ਸਕਦਾ, ਜੇ ਨਹੀਂ ਵੀ ਤਾਂ ਇਸ ਸੰਬੰਧੀ ਬਹਸ ਕਤਨੀ ਵਿਅਰਥ ਹੈ । ਕਿਤੁ ਲੇਖਕ ਦਾ ਪ੍ਰਧਾਨ ਲਕਸ਼ ਪਾਠਕ ਸਮਾਜ ਹੈ । ਅਜਿਹੇ ਲਕਸ਼ਗਤ ਰਚਨਾਂ ਉਤੇ ਬਣਵਟੀ ਹੋਣ ਦਾ ਦੋਸ਼ ਨਹੀਂ ਲਗਾਇਆ ਜਾ ਸਕਦਾ । ਮਾਤਾ ਦੇ ਸਤ ਸਿਰਫ਼ ਸੰਤਾਨ ਲਈ ਹੀ ਹੁੰਦੇ ਹਨ, ਇਸ ਦਾ ਭਾਵ ਇਹ ਨਹੀਂ ਕਿ ਉਹਨਾਂ ਵਿਚ ਆਪਣੇ ( spontaneity) ਨਹੀਂ ਹੁੰਦਾ । “ਨੀਰਵ ਕਵਿਤਾ” ਅਤੇ “ਆਤਮਗਤ ਭਾਵ ਉਲਵਾਸ ਅਦਿ ਇਹ ਵਿਚਾਰ ਕਈ ਧੜਿਆਂ ਵਿਚ ਪ੍ਰਚਲਿਤ ਹਨ । ਪਰ ਜੋ ਲਕੜੀ ਜਲਦੀ ਨਹੀਂ, ਉਸ ਨੂੰ ਅੱਗ ਦਾ ਨਾਮ ਦੇਣਾ ਉਸੇ ਤਰਾਂ ਹੀ ਹੈ, ਜਿਵੇਂ ਇਕ ਵਿਅਕਤੀ ਆਕਾਸ਼ ਵੱਲ ਅੱਖਾਂ ਲਾ ਕੇ ਬੈਠਾ, ਆਕਾਸ਼ ਵਾਂਗ ਹੀ ਨੀਰਵ ਹੋਵੇ, ਉਸ ਨੂੰ ਕਵੀ ਦਾ ਨਾਮ ਦੇਣਾ | ਪ੍ਰਕਾਸ਼ ਦੀ ਕਵਿਤਵ ਹੈ, ਮਨ ਦੇ ਹੇਠਾਂ, ਮਨ ਦੇ ਅੰਦਰ ਕੀ ਹੈ ਅਤੇ ਕੀ ਨਹੀਂ ਹੈ, ਉਸਦੀ ਆਲੋਚਨਾ ਕਰਨ ਦਾ ਬਾਹਰਲੇ ਲੋਕਾਂ ਨੂੰ ਕੀ ਲਾਭ । ਜਿਸ ਤਰ੍ਹਾਂ ਕਹਾਵਤ ਹੈ 'ਮਿਸਟਾਨ ਤਰ ਜਨ ਕਿਸ ਜੰਝ ਨਾਲ ਗਏ ਜਾਂਈਆਂ ਨੂੰ ਦਾਜ ਦੇ ਜ਼ਿਆਦਾ ਜਾਂ ਘਟ ਹੋਣ ਨਾਲ ਕੀ ਫ਼ਰਕ ਪੈਂਦਾ ਹੈ, ਉਹਨਾਂ ਦਾ ਸੰਬੰਧ ਤਾਂ ਉਹਨਾਂ ਨੂੰ ਹੱਥਾਂ ਮਿਲੀ ਮਿਠਾਈ ਨਾਲ ਹੈ । ਸਾਹਿੱਤ ਵਿਚ ਆਤਮਗਤ ਭਾਵ-ਵਹਣ ਦਾ ਵੀ ਇਹੀ ਹਿਸਾਬ ਹੈ । ਰਚਨਾ ਰਚਿਤਾ ਦੇ ਆਪਣੇ ਲਈ ਨਹੀਂ, ਇਸ ਗਲ ਨੂੰ ਹੀ ਲੈ ਕੇ ਵਿਚਾਰ ਕਰੀਏ ।