ਪੰਨਾ:Alochana Magazine July 1964.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਡੇ ਮਨ ਦੀ ਇਕ ਸੁਭਾਵਿਕ ਪ੍ਰਕ੍ਰਿਤੀ ਇਹ ਹੈ ਕਿ ਇਹ ਹੋਰ ਹਿਰਦਿਆਂ ਵਿਚ ਆਪਣੇ ਆਪ ਨੂੰ ਅਨੁਭੂਤ ਕਰਵਾਨਾ ਚਾਹੁੰਦਾ ਹੈ । ਪ੍ਰਕ੍ਰਿਤੀ ਵਲ ਧਿਆਨ ਮਾਰੀਏ ਤਾਂ ਪਾਣੀਆਂ ਵਿਚ ਵਿਆਪਕ ਹੋਣ ਲਈ, ਸਥਾਪਿਤ ਰਹਣ ਲਈ ਸਦਾ ਇਕ ਚੇਸ਼ਟਾ ਹੁੰਦੀ ਹੈ . ਜੋ ਜੀਵ ਸੰਤਾਨ ਦੁਆਰਾ ਆਪਣੇ ਆਪ ਨੂੰ ਵਧਾ ਕੇ ਜਿਤਨੀ ਵਧੇਰੇ ਜਗਾ ਮੱਲ ਸਕਦੇ ਹਨ ਉਹਨਾਂ ਦੇ ਜੀਵਨ ਦਾ ਅਧਿਕਾਰ’ ਉਤਨਾ ਹੀ ਵਧੇਰੇ ਵਧ ਜਾਂਦਾ ਹੈ, ਮਾਨੋਂ ਆਪਣੀ ਵਿਅਕਤੀਗਤ ਹੋਂਦ ਨੂੰ ਉਹ ਇਸੇ ਤਰ੍ਹਾਂ ਵਧੇਰੇ ਸੱਚਾ ਬਣਾ ਲੈਂਦੇ ਹਨ । | ਮਨੁਖੀ ਮਨੋ-ਭਾਵਾਂ ਵਿਚ ਵੀ ਇਕ ਅਜਿਹੀ ਚੇਸ਼ਟਾ ਹੈ । ਫ਼ਰਕ ਸਿਰਫ਼ ਇਹ ਹੈ ਕਿ ਪਾਣੀ ਦਾ ਅਧਿਕਾਰ ਸਮੇਂ ਤੇ ਸਥਾਨ ਨਾਲ ਹੈ । ਮਨੋਭਾਵਾਂ ਦਾ ਮਨ ਤੇ ਸਮੇਂ ਨਾਲ । ਮਨੋਭਾਵਾਂ ਦੀ ਚੇਸ਼ਟਾ ਬਹੁਤੇ ਸਮੇਂ ਲਈ ਬਹੁਤੇ ਮਨਾਂ ਨੂੰ ਆਪਣੇ ਵੱਲ ਖਿੱਚ ਸਕਣ ਵਿਚ ਹੈ । | ਇਹ ਇਕ ਅਕਾਂਖਿਆ ਕਿਤਨੀ ਪ੍ਰਾਚੀਨ ਹੈ, ਕਿੰਨੀਆਂ ਭਾਸ਼ਾਵਾਂ, ਕਿੰਨੀਆਂ ਲਿਪੀਆਂ, ਪੱਥਰਾਂ ਦੀ ਖੁਦਾਈ, ਧਾਤਾਂ ਦੀ ਚਲਾਈ, ਚਮੜੇ ਦੀ ਸਿਲਾਈ, ਦਰੱਖਤਾਂ ਦੀਆਂ ਛਿੰਨਾਂ ਉਪਰ, ਪੱਤਿਆਂ ਉਪਰ, ਜੋ ਲਿਖਿਆ ਹੋਇਆ ਮਿਲਦਾ ਹੈ, ਜਿਉ ਖੱਬੇ , ਖੱਬਿਉਂ ਸੱਜੇ ਉਪਰੋਂ ਥਲੇ ਲਿਖਣ ਦੇ ਇਹ ਭਿੰਨ ਭਿੰਨ ਸਾਰੇ ਜਤਨ ਕਾਹਦੇ ਲਈ ਹਨ ? ਇਸ ਲਈ ਕਿ ਮੈਂ ਜੋ ਕੁਛ ਸੋਚਿਆ ਸੀ, ਅਨੁਭਵ ਕੀਤਾ ਸੀ, ਉਹ ਮਿੱਟੇ ਨਾ, ਵਕਤ ਬੀਤਣ ਨਾਲ ਵੀ ਉਹ ਲੋਕਾਂ ਦੇ ਮਨਾਂ ਵਿਚ ਰਹੇ, ਅਨੁਭੂਤ ਹੋਇਆ ਉਸ ਦਾ ਪ੍ਰਵਾਹ ਚਲਦਾ ਰਹੇ । ਮੇਰਾ ਘਰ, ਮੇਰਾ ਸਮਾਨ, ਸਰੀਰ ਮਨ ਸਭ ਕੁਝ ਖਤਮ ਹੋ ਜਾਏ ਪਰ ਮੈਂ ਜੋ ਸੋਚਿਆ ਸੀ, ਜੋ ਬੋਧ ਕੀਤਾ ਸੀ, ਉਹ ਹਮੇਸ਼ਾ ਲਈ ਮਨੁਖੀ ਭਾਵਨਾਵਾਂ ਮਨੁਖੀ ਬੁੱਧੀ ਦਾ ਆਸਰਾ ਹੁਣ ਕਰੀ, ਸਜੀਵ ਸੰਸਾਰ ਵਿਚ ਬਚਿਆ ਰਹੇ । ਮਧ ਏਸ਼ੀਆ ਦੇ ਮਾਰੂਥਲਾਂ ਵਿਚੋਂ ਲੁਪਤ ਹੋ ਗਏ ਮਾਨਵ ਸ਼ਮਾਜ ਦੇ ਭਲੇ ਵਿਸਰੇ ਸਮੇਂ ਦੀਆਂ ਯਾਦਾਂ ਨੂੰ ਦੁਹਰਾਂਦੀ ਜੇ ਕੋਈ ਪੋਥੀ ਬਾਹਰ ਨਿਕਲੇ ਤਾਂ ਉਸ ਦੀ ਅਣਜਾਣ ਭਾਸ਼ਾ ਅਣਜਾਣੇ ਅੱਖਰਾਂ ਵਿਚ ਕੀ ਵੇਦਨਾ ਪ੍ਰਕਾਸ਼ਿਤ ਕਰੇ । ਕਿਸ ਸਮੇਂ ਦੀ ਕਿਸ ਜੀਵ-ਚਿਤ ਦੀ ਚੇਸ਼ਟਾ ਅਜ ਸਾਡੇ ਮਨ ਵਿਚ ਪ੍ਰਵੇਸ਼ ਹੋਣ ਲਈ ਛਟਪਟਾ ਰਹੀ ਹੈ ਜਿਸ ਨੇ ਪੁਸਤਕ ਲਿਖੀ ਸੀ, ਉਹ ਨਹੀਂ, ਜਿੰਨ੍ਹਾਂ ਜਿਨ੍ਹਾਂ ਵਾਸਤੇ ਲਿਖੀ ਗਈ ਸੀ ਉਹ ਵੀ ਨਹੀਂ ਹਨ, ਕਿੰਤੂ ਮਨੁਖ ਦੇ ਮਨ ਦੇ ਭਾਵ ਮਨੁਖ ਦੇ ਦੁਖ ਸੁਖ ਵਿਚ ਲਾਲਿਤ ਹੋਣ ਲਈ ਗਾਂ ਯੁਗਾਂਤਰਾਂ ਤੋਂ ਬਾਦ ਆ ਕੇ ਅਜ ਆਪਣਾ ਪਰਿਚਯ ਨਹੀਂ ਦੇ ਸਕਦੇ, ਦੋਵੇਂ ਬਾਹਵਾਂ ਅੱਡੀ ਮਾਨੇ ਮੂੰਹ ਵਲ ਤਕ ਰਹੇ ਹਨ । ਜਗਤ ਵਿਚ ਸਰਵ ਸ੍ਰੇਸ਼ਟ ਸਮਰਾਟ ਅਸ਼ੋਕ ਆਪਣੀਆਂ ਜਿਨ੍ਹਾਂ ਗੱਲਾਂ ਨੂੰ ਦੂਸਰਿਆਂ ਤਕ ਪੁਚਾਣਾ ਚਾਹੁੰਦਾ ਸੀ, ਉਹ ਉਸ ਨੇ ਪਹਾੜਾਂ ਵਿਚ ਖੁਦਵਾ ਦਿਤੀਆਂ, ਉਸ ਨੇ ਸੋਚਿਆ ਕਿ ਪਹਾੜ ਕਿਸੇ ਸਮੇਂ ਵਿਚ ਵੀ ਨਸ਼ਟ ਨਹੀਂ ਹੋ ਸਕਦੇ, ਅਨੰਤ ਕਾਲ ਲਈ ਇਹ ਅਚਲ ਪੱਥਰ ਰਾਹੀਆਂ ਨੂੰ ਉਸਦਾ ਸੁਨੇਹਾ ਦਿੰਦੇ ਰਹਿਣਗੇ । ਪਹਾੜ ਨੂੰ ਉਸ ਨੇ ਇਹ ੧੧