ਪੰਨਾ:Alochana Magazine July 1964.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੌਜਵੇਂ ਗਿਆਨ ਵਿਗਿਆਨ ਸੰਬੰਧੀ ਲਿਖੀਆਂ ਪੁਸਤਕਾਂ ਦਾ ਜਦੋਂ ਪ੍ਰਚਾਰ ਹੋ ਜਾਂਦਾ ਹੈ ਤਾਂ ਉਹਨਾਂ ਦਾ ਉਦੇਸ਼ ਸਫ਼ਲ ਹੋ ਜਾਂਦਾ ਹੈ । ਪਰ ਨਵੇਂ ਗਿਆਨ ਦੇ ਅਵਿਸ਼ਕਾਰ ਨਾਲ ਪੁਰਾਣੇ ਗਿਆਨ ਦੀ ਕੋਈ ਕੀਮਤ ਨਹੀਂ ਹੁੰਦੀ । ਕਲ ਜੋ ਰਲਾਂ ਪੰਡਿਤਾਂ ਨੂੰ ਵੀ ਅਗੰਮੀ ਪ੍ਰਤੀਤ ਹੁੰਦੀਆਂ ਸਨ, ਅੱਜ ਉਹ ਬਚਿਆਂ ਦੇ ਲਈ ਵੀ ਨਵੀਆਂ ਨਹੀਂ ਰਹੀਆਂ ਜੋ ਸਾਧਾਰਨ ਪ੍ਰਤੀਤ ਹੁੰਦੀਆਂ ਹਨ । ਪਰ ਹਿਰਦੇ ਭਾਵਾਂ ਦੀ ਕਥਾ ਪ੍ਰਚਾਰ ਦੁਆਰਾ ਪੁਰਾਤਨ ਨਹੀਂ ਹੁੰਦੀ। | ਗਿਆਨ ਦੇ ਤੱਤ ਇਕ ਵਾਰੀ ਜਾਣ ਲਏ ਜਾਣ, ਦੂਜੀ ਵਾਰੀ ਉਹਨਾਂ ਨੂੰ ਜਾਣਨ ਦੀ ਲੋੜ ਨਹੀਂ ਹੁੰਦੀ । ਸੂਰਜ ਗੋਲ ਹੈ, ਅੱਗ ਗਰਮ ਹੈ, ਪਾਣੀ ਤਰਲ ਹੈ, ਇਹ ਸਭ ਕੁਛ ਇਕੋ ਵਾਰੀ ਜਾਣ ਲਇਆ ਹੀ ਕਾਫ਼ੀ ਹੈ । ਜੋ ਇਹਨਾਂ ਨੂੰ ਕੋਈ ਮੁੜ ਮੁੜ ਕੇ ਦੁਹਰਾਏ ਤਾਂ ਅਸੀਂ ਆਪਣੇ ਧੀਰਜ ਦੀ ਰਖਿਆ ਨਹੀਂ ਕਰ ਸਕਦੇ । ਲੇਕਿਨ ਭਾਵਾਂ ਦੀ ਕਥਾ ਅ ਬਾਰ ਬਾਰ ਅਨੁਭਵ ਕਰਨ ਤੋਂ ਬਾਦ ਵੀ ਅੱਕਦੇ ਨਹੀਂ । ਸੂਰਜ ਪੂਰਬ ਵਲੋਂ ਨਿਕਲਦਾ ਹੈ, ਇਹ ਗੱਲ ਸਾਡੇ ਲਈ ਨਵੀਂ ਨਹੀਂ, ਪਰ ਸੂਰਜ ਉਦੈ ਦੀ ਸੁੰਦਰਤਾ ਦਾ ਆਨੰਦ ਸਦੀਆਂ ਪਹਿਲਾਂ ਤੋਂ ਲੈ ਕੇ ਸਾਨੂੰ ਆਪਣੇ ਵਲ ਖਿਚਦਾ ਰਹਿਆ ਹੈ । ਅਨੁਭੁਤੀ ਜਿਤਨੀ ਪ੍ਰਾਚੀਨ ਅਤੇ ਲੋਕ ਪਰੰਪਰਾ ਨਾਲ ਜੁੜੀ ਹੋਵੇ ਉਹ ਉਤਨੀ ਆਸਾਨੀ ਨਾਲ ਹੀ ਸਾਨੂੰ ਆਕਰਖਤ ਕਰ ਸਕਦੀ ਹੈ : ਇਸ ਲਈ ਜੇ ਕੋਈ ਮਨੁੱਖ ਆਪਣੀ ਕੋਈ ਜਿਣਸ ਚਿਰਕਾਲ ਲਈ ਮਨੁਖਾਂ ਦੇ ਕੋਲ ਉਜਵਲ ਅਤੇ ਨਵੀਨ ਰੂਪ ਵਿਚ ਹੀ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਭਾਵਾਂ ਦੀ ਕਥਾ ਦਾ ਹੀ ਆਸਰਾ ਲੈਣਾ ਚਾਹੀਦਾ ਹੈ । ਇਸੇ ਲਈ ਸਾਹਿੱਤ ਦਾ ਮੁਖ ਆਧਾਰ ਗਿਆਨ ਦਾ ਵਿਸ਼ੇ ਨਹੀਂ, ਭਾਵਾਂ ਦਾ ਵਿਸ਼ੈ ਹੈ । | ਇਸ ਤੋਂ ਇਲਾਵਾ ਗਿਆਨ ਦੇ ਵਿਸ਼ੇ ਨੂੰ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਸਹਜੇ ਹੀ ਪਰਤਾਇਆ ਜਾ ਸਕਦਾ ਹੈ, ਮੂਲ ਰਚਨਾ ਵਿਚ ਅਦਲਾ ਬਦਲੀ ਕਰ ਕੇ, ਉਸ ਵਿਚ ਵਾਧਾ ਘਾਟਾ ਕੀਤਾ ਜਾ ਸਕਦਾ ਹੈ । ਉਹਨਾਂ ਤੱਤਾਂ ਨੂੰ ਲੈ ਕੇ ਹੋਰ ਕਈ ਵਿਗਿਆਨੀ ਕਈ ਹੋਰ ਭਾਸ਼ਾਵਾਂ ਵਿਚ ਉਹਨਾਂ ਨੂੰ ਹੋਰ ਕਈ ਰੂਪਾਂ ਵਿਚ ਪ੍ਰਗਟ ਕਰ ਸਕਦੇ ਹਨ ਤੇ ਉਹਨਾਂ ਦਾ ਉਦੇਸ਼ ਵੀ ਇਸੇ ਤਰ੍ਹਾਂ ਸਫਲ ਹੁੰਦਾ ਹੈ । ਤੂ ਭਾਵਾਂ ਦੀ ਰਚਨਾ ਸੰਬੰਧੀ ਅਜਿਹਾ ਨਹੀਂ ਹੋ ਸਕਦਾ ਜਿਸ ਵਿਚਾਰ ਨੂੰ ਲੈ ਕੇ ਰਚਨਾ ਮੂਰਤੀਮਾਨ ਹੋਈ ਹੈ, ਉਸ ਨੂੰ ਖੰਡਿਤ ਨਹੀਂ ਕੀਤਾ ਜਾ ਸਕਦਾ । ਗਿਆਨ ਨੂੰ ਪ੍ਰਮਾਣਿਤ ਕਰਨਾ ਪੈਂਦਾ ਹੈ ਅਤੇ ਭਾਵਾਂ ਦਾ ਸੰਚਾਰ; ਤੇ ਇਹਦੇ ਲਈ ਕਈ ਪ੍ਰਕਾਰ ਦੇ ਅਲੰਕਾਰਾਂ, ਸੰਤਾਂ ਆਦਿ ਦੀ ਲੋੜ ਹੈ । ਉਸ ਨੂੰ ਕੇਵਲ ਵਰਨਣ ਕਰਨ ਨਾਲ ਹੀ ਕੰਮ ਨਹੀਂ ਚਲ ਸਕਦਾ, ਉਸ ਦੀ ਸਿਰਜਣਾ ਕਰਨੀ ਪੈਂਦੀ ਹੈ । | ਕਲਾ-ਕੌਸ਼ਲ-ਪੂਰਨ ਰਚਨਾਵਾਂ ਭਾਵਾਂ ਦੇ ਸਰੀਰਾਂ ਦੀ ਤਰਾਂ ਹੁੰਦੀਆਂ ਮਨ । ਇਸ ਸਰੀਰ ਵਿਚ ਭਾਵਾਂ ਦਾ ਪ੍ਰਕਾਸ਼ ਹੀ ਸਾਹਿੱਤਕਾਰ ਦੀ ਪਰਿਚਯ ਹੈ । ਇਸ ਸਰੀਰ ਦੀ ੧੩