ਪੰਨਾ:Alochana Magazine July 1964.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰਮੁਖ ਸਿੰਘ ਸਹਿਗਲ ਐਮ.ਏ.- ਨਾਟਕ ਅਤੇ ਰੰਗ ਮੰਚ J.B. Priestley ਆਪਣੀ ਪੁਸਤਕ ‘‘The Art of the Dramatist` ਦੇ ਸ਼ੁਰੂ ਵਿਚ ਹੀ ਲਿਖਦਾ ਹੈ ਕਿ ਨਾਟਕਕਾਰ ਰੰਗ-ਮੰਚ ਲਈ ਹੀ ਲਿਖਦਾ ਹੈ, ਜੋ ਵਿਅਕਤੀ ਕੇਵਲ ਪੜ੍ਹਨ ਲਈ ਹੀ ਲਿਖਦਾ ਹੈ ਅਤੇ ਸਟੇਜ ਦੀ ਪੇਸ਼ਕਾਰੀ ਲਈ ਨਹੀਂ ਲਿਖਦਾ ਉਹ ਨਾਟਕਕਾਰ ਨਹੀਂ ਹੈ।' Paiestley ਦੇ ਇਸ ਵਿਚਾਰ ਤੋਂ ਸਪਸ਼ਟ ਹੈ ਕਿ ਨਾਟਕ ਅਤੇ ਰੰਗ ਮੰਚ ਦਾ ਆਪਸ ਵਿਚ ਕਿੰਨਾਂ ਗੂੜਾ ਅਤੇ ਰੰਗ ਅਨਿੱਖੜਵਾਂ ਸੰਬੰਧ ਹੈ । ਰੰਗ ਮੰਚ ਤੋਂ ਬਨਾਂ ਨਾਟਕ ਦੀ ਕਲਪਨਾ ਕਰਨੀ ਹੀ ਅਨੁਚਿਤ ਗਲ ਜਾਪਦੀ ਹੈ । ਕਿਉਂ ਜੋ ਨਾਟਕ ਤਾਂ ਹੈ ਹੀ ਰੰਗ ਮੰਚ-ਕਲਾ, ਰੰਗ ਮੰਚ ਉਤੇ ਆ ਕੇ ਹੀ ਨਾਟਕ ਦੀ ਪਰਖ ਹੁੰਦੀ ਹੈ । ਰੰਗ ਮੰਚ ਤਾਂ ਨਾਟਕ ਦੀ ਇਕ ਪ੍ਰਕਾਰ ਕਸੌਟੀ ਹੈ ਜਿਸ ਤੋਂ ਕਿਸੇ ਲਿਖਤ ਦੇ ਨਾਟਕ ਹੋਣ ਜਾਂ ਨਾ ਹੋਣ ਦਾ ਪੂਰਾ ਸਬੂਤ ਮਿਲ ਜਾਂਦਾ ਹੈ । | ਨਾਟਕ ਕਵਿਤਾ ਵਾਂਗ ਧਰਨਾ ਮਾਰ ਕੇ ਪੜ੍ਹਨ ਜਾਂ ਸੁਣਨ ਦੀ ਚੀਜ਼ ਨਹੀਂ ਅਤੇ ਨਾ ਹੀ ਗਲਪ ਵਾਂਗ ਪਾਠ ਕਰਨ ਦੀ ਚੀਜ਼ ਹੈ, ਸਗੋਂ ਨਾਟਕ ਤਾਂ ਮਨੁਖੀ ਸਰੀਰਕ ਕਾਰਜ ਨੂੰ ਸਟੇਜ਼ ਉਤੇ ਪੇਸ਼ ਕਰਨ ਦੀ ਕਲਾ ਹੈ । ਜਿਥੇ ਕਵਿਤਾ ਅਤੇ ਗਲਪ ਦਾ ਮਾਧਿਅਮ ਸ਼ਬਦ ਹੈ ਉਥੇ ਨਾਟਕ ਦਾ ਮਾਧਿਅਮ ਸਰੀਰਕ ਕਾਰਜ ਹੈ । ਨਾਟਕ ਦੇ ਲਿਖਤੀ ਰੂਪ ਨੂੰ ਅਭਿਨੈਕਾਰ ਰੰਗ ਮੰਚ ਉਤੇ ਆਪਣੇ ਸਰੀਰਕ ਕਾਰਜ ਰਾਹੀਂ ਸਾਕਾਰ ਕਰਦੇ ਹਨ । ਅਰੱਸਤੂ ਦਾ ਟਰੈਜਡੀ ਨੂੰ ਮਨਖੀ ਕਸਰ ਦੀ ਨਕਲ ਕਹਣਾ ਵੀ ਨਾਟਕ ਅਤੇ ਰੰਗ ਮੰਚ ਦੇ ਅਨਿੱਖੜਵੇਂ ਸੰਬੰਧ ਵਲ ਇਕ ਪ੍ਰਕਾਰ 1. A dramatirt writes for theatre. A man ho writes to be read and not to be performed is not a dramatist." (The Art of the Dramatist by J.B. Priestley) ੬