ਪੰਨਾ:Alochana Magazine July 1964.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੰਚ ਉਤੇ ਸਰੀਰਕ ਕਾਰਜ (action) ਰਾਹੀਂ ਸਾਕਾਰ ਕਰਨਾ ਹੈ । ਨਿਕੌਲ ਦੇ ਇਹ ਸ਼ਬਦ ਕਿ, “ਪਾਤਰਾਂ ਦੀ ਕਲਾ ਇਕ ਪ੍ਰਕਾਰ ਨਾਲ ਲਿਖਤੀ ਸ਼ਬਦਾਂ ਨੂੰ ਸਜੀਵ ਕਰ ਕੇ ਉਸ ਵਿਚ ਇਕ ਨਵਾਂ ਜਾਦੂ ਭਰ ਦਿੰਦੀ ਹੈ, ਇਸੇ ਤੱਥ ਦੀ ਪ੍ਰੋੜਤਾ ਕਰਦੇ ਹਨ । ਨਾਟਕ ਉਹ ਹੀ ਸਫ਼ਲ ਮੰਨਿਆ ਜਾ ਸਕਦਾ ਹੈ ਜਿਸ ਵਿੱਚ ਵਾਰਤਾਲਾਪ ਰਾਹੀਂ ਪਾਤਰਾਂ ਦਾ ਚਰਿਤ ਰੰਗਮੰਚ ਉਤੇ ਨਿਖਰ ਕੇ ਸਮੁੱਚੇ ਜੀਵਨ ਦੀ ਵਾਸਤਵਿਕ ਝਾਕੀ ਪੇਸ਼ ਕਰੇ । ਜੇਕਰ ਰੰਗਮੰਚ ਉਤੇ ਵਾਰਤਾਲਾਪ ਸੁਭਾਵਿਕ ਅਤੇ ਨਾਟਕੀ ਗੁਣਾਂ ਦੀ ਧਾਰਨੀ ਨਹੀਂ ਹੋਵੇਗੀ ਤਾਂ ਨਾਟਕ ਇਕ ਹਾਸੋਹੀਣੀ ਅਤੇ ਥੰਬੀ ਜਿਹੀ ਚੀਜ਼ ਬਣਕੇ ਰਹ ਜਾਵੇਗਾ | ਅਭਿਨੇਤਾ ਜਿਨ੍ਹਾਂ ਚਿਰ ਤਕ ਰੰਗ ਮੰਚ ਉਤੇ ਆਪਣੇ ਆਪ ਨੂੰ ਨਾਟਕ ਦੀ ਰੂਹ ਵਿਚ ਅਭੇਦ ਨਹੀਂ ਕਰ ਲੈਂਦੇ ਅਤੇ ਆਪਣੇ ਵਿਸ਼ੇਸ਼ ਵਿਅਕਤਿਤ ਨੂੰ ਮਿਟਾ ਕੇ ਨਾਟਕ ਦੀ ਸਮੁਚੀ ਆਤਮਾ ਵਿਚ ਸਮਾਂ ਨਹੀਂ ਜਾਂਦੇ ਤਦ ਤਕ ਉਹ ਸਫਲ ਹੋਏ ਨਹੀਂ ਕਹੇ ਜਾ ਸਕਦੇ । ਨਾਟਕ ਕਲਾ ਤਾਂ ਮਨੁਖ ਦੇ ਭਿੰਨ ਭਿੰਨ ਰੂਪਾਂ ਨੂੰ ਸਟੇਜ ਉਤੇ ਸਫਲਤਾ ਨਾਲ ਪੇਸ਼ ਕਰਨਾ ਲੋਚਦੀ ਹੈ । ਸੋ ਇਸ ਗਲ ਦੀ ਆਵਸ਼ਕਤਾ ਹੈ ਕਿ ਅਦਾਕਾਰ ਆਪਣੀ ਸ਼ਖਸੀਅਤ ਨੂੰ ਮਿਟਾ ਦੇਣ ਅਤੇ ਨਾਟਕ ਦੇ ਪਾਤਰਾਂ ਵਿਚ ਢਲ ਜਾਣ । ਨਾਟਕ ਇਕ ਪ੍ਰਕਾਰ ਨਾਲ ਰੰਗ ਮੰਚ ਉਤੇ ਆਪਣੇ ਆਪ ਨੂੰ ਮਿਟਾ ਦੇਣ ਦੀ ਹੀ ਕਲਾ ਹੈ । ਨਾਟਕਕਾਰ ਦੇ ਪਾਤਰਾਂ ਦੀ ਹੱਦ ਰੰਗ ਮੰਚ ਉਤੇ ਹੀ ਹੈ, ਉਹ ਰੰਗ ਮੰਚ ਤੋਂ ਬਾਹਰ ਹੋਰ ਕਿਤੇ ਵੀ ਨਹੀਂ ਵਿਚਰਦੇ । ਨਾਟਕ ਦੀਆਂ ਵੱਖ ਵੱਖ ਝਾਕੀਆਂ ਵਿਚ ਜੋ ਉਨ੍ਹਾਂ ਦਾ ਰੋਲ ਹੁੰਦਾ ਹੈ ਉਸ ਨੂੰ ਉਹ ਪੂਰੀ ਤਰ੍ਹਾਂ ਸਫਲਤਾ ਨਾਲ ਨਿਭਾਉਂਦੇ ਹਨ । ਇਸ ਵਿਚਾਰ ਨੂੰ j.B. Priestley ਨੇ ਵੀ ਆਪਣੀ ਪੁਸਤਕ The Art of the Dramatist ਵਿਚ ਅੰਕਿਤ ਕੀਤਾ ਹੈ । | ਉਪਰੋਕਤ ਸਾਰੀ ਚਰਚਾ ਦਾ ਭਾਵ ਇਹ ਹੈ ਕਿ ਨਾਟਕ ਅਤੇ ਰੰਗ ਮੰਚ ਦਾ ਬਹੁਤ ਹੀ ਡੂੰਘਾ ਪਰਸਪਰ ਸੰਬੰਧ ਹੈ । ਸਮੁੱਚੇ ਸੰਸਾਰ ਦੇ ਨਾਟਕ ਖੇਤਰ ਵਿਚ ਯੂਨਾਨ ਦੀ ਨਾਟਕ ਪਰੰਪਰਾ ਨੂੰ ਸਭ ਤੋਂ ਪੁਰਾਤਨ ਮੰਨਿਆ ਗਇਆ ਹੈ । ਕਈ ਵਿਚਾਰਵਾਨ ਭਾਰਤ ਵਿਚ ਨਾਟਕ ਦੀ ਪਰੰਪਰਾ ਨੂੰ ਯੂਨਾਨ ਨਾਲੋਂ ਵੀ ਪੁਰਾਣੀ ਦਸਦੇ ਹਨ । ਜੇਕਰ ਅਸੀਂ ਯੂਨਾਨੀ ਅਤੇ ਭਾਰਤੀ ਨਾਟਕ ਪਰੰਪਰਾ ਨੂੰ ਵਾਚੀਏ ਤਾਂ ਇਹ ਗਲ ਸਹਜੇ ਹੀ ਸਪਸ਼ਟ ਹੋ ਜਾਵੇਗੀ। “The actor's art may in a sense vitalize. The written words and give it a new magre. (rhe Theatre and Dramatic Theory) by Allardyce Nicoll. 2. !! The dramatist's characters exist in their scenes and now wherelse when they are not oo the stage, the are bo anywhere." (The Art of the Dramatist.)