ਪੰਨਾ:Alochana Magazine July 1964.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿ ਪੁਰਾਤਨ ਸਮੇਂ ਵਿਚ ਯੂਨਾਨ ਅਤੇ ਭਾਰਤ ਦੀ ਨਾਟਕ ਕਲਾ ਰੰਗ ਮੰਚ ਨਾਲ ਕਿੰਨੀ ਇਕ ਮਿਕ ਸੀ । ਅਜ ਤੋਂ ਤਕਰੀਬਨ ਢਾਈ ਜਾਂ ਤਿੰਨ ਹਜ਼ਾਰ ਸਾਲ ਪਹਿਲਾਂ ਯੂਨਾਨ ਦੇ ਸ਼ਹਰ ਏਥਨਜ਼ ਵਿਚ ਨਾਟਕ ਰੰਗ ਮੰਚ ਦੇ ਪੱਖੋਂ ਬਹੁਤ ਹੀ ਵਿਕਸਤ ਸੀ । ਏਥਨਜ਼ ਵਿਚ ਇਕ ਗੋਲ ਆਕਾਰ ਦੀ ਵੱਡੀ ਸਾਰੀ ਸਟੇਜ ਸੀ ਜਿਸ ਦੇ ਇਰਦ ਗਿਰਦ ਹਜ਼ਾਰਾਂ ਆਦਮੀ ਬੈਠ ਕੇ ਨਾਟਕ ਦੇਖ ਸਕਦੇ ਸਨ । ਭਾਰਤ ਵਿਚ ਵੀ ਨਾਟਕ ਅਤੇ ਰੰਗ ਮੰਚ ਦੀ ਪਰੰਪਰਾ ਬਹੁਤ ਪੁਰਾਣੀ ਹੈ । ਇਸ ਦਾ Pਬੂਤ ਭਰਤ ਮੁਨੀ ਦੇ ਨਾਟਯ ਸ਼ਾਸਤ' ਵਿਚ ਮਿਲਦਾ ਹੈ । ਅਜ ਤੋਂ ਕੋਈ ਢਾਈ ਹਜ਼ਾਰ ਸਾਲ ਪਹਿਲਾਂ ਭਰਤ ਮੁਨੀ ਨੇ ‘ਨਾਟਯ ਸ਼ਾਸ਼ਤ' ਵਿਚ ਨਾਟਕ ਅਤੇ ਰੰਗ ਮੰਚ ਬਾਰੇ ਵਿਸਤਾਰ ਨਾਲ ਚਰਚਾ ਕੀਤੀ । 'ਨਾਟਯ ਸ਼ਾਤ' ਵਿਚ ਜਿਥੇ ਨਾਟਕ ਦੀਆਂ ਵੱਖ ਵੱਖ ਕਿਸਮਾਂ ਦਾ ਜ਼ਿਕਰ ਹੈ ਉਥੇ ਸਟੇਜ ਦੇ ਪੱਖ ਉਤੇ ਵੀ ਕਾਫੀ ਰੋਸ਼ਨੀ ਪਾਈ ਗਈ ਹੈ । ਭਰਤ ਮੁਨੀ ਨੇ ਤਿੰਨ ਪ੍ਰਕਾਰ ਦੀ ਰੰਗ ਮੰਚ ਦਾ ਜ਼ਿਕਰ ਕੀਤਾ ਹੈ । ਇਹ ਰੰਗ ਮੰਚ ਜਾਤੀਆਂ ਦੇ ਆਧਾਰ ਉਤੇ ਵੰਡੀ ਹੋਈ ਸੀ । ਪਹਲੀ ਪ੍ਰਕਾਰ ਦੀ ਰੰਗ ਮੰਚ ਦੇ ਕੇਵਲ ਦੇਵੀ ਦੇਵਤਿਆਂ ਲਈ ਹੀ ਹੁੰਦੀ ਸੀ ਉਸ ਨੂੰ 'ਬਰਸਤ' ਕਿਹਾ ਜਾਂਦਾ ਸੀ । ਦੂਜੀ ਪ੍ਰਕਾਰ ਦੀ ਰੰਗ ਮੰਚ ਜੋ ਰਾਜਿਆਂ ਮਹਾਰਾਜਿਆਂ ਅਤੇ ਉਚ ਵਰਗ ਦੇ ਲੋਕਾਂ ਲਈ ਸੀ ‘ਚਤਰਾਸਰਾ' ਅਖਵਾਉਂਦੀ ਸੀ ਅਤੇ ਤੀਜੀ ਪ੍ਰਕਾਰ ਦੀ ਰੰਗ ਮੰਚ ਦੇ ਆਮ ਸਾਧਾਰਣ ਲੋਕਾਂ ਲਈ ਸੀ ‘ਤਰਆਸਰਾ' ਨਾਂ ਨਾਲ ਸਿਧ ਸੀ । ਭਰਤ ਮੁਨੀ ਨੇ ਦਰਸ਼ਕਾਂ ਦੀ ਬੈਠਣ ਦੀ ਥਾਂ ਨੂੰ ਪੇਖਿਆ ਨ੍ਹ’ ਅਤੇ ਪਾਤਰਾਂ ਦੀ ਖੇਡਣ ਦੀ ਥਾਂ ਨੂੰ ‘ਮੰਚ ਗਹ ਆਖਿਆ ਹੈ । ‘ਨਾਟਯ ਸ਼ਾਸ' ਵਿਚ ਨਾਟਕ ਅਤੇ ਰੰਗ ਮੰਚ ਬਾਰੇ ਇੰਨੀ ਵਿਸਤਾਰ ਭਰਪੂਰ ਚਰਚਾ ਤੋਂ ਸਿੱਧ ਹੁੰਦਾ ਹੈ ਕਿ ਨਾਟਕ ਅਤੇ ਰੰਗ ਮੰਚ ਦਾ ਸੰਬੰਧ ਕਈ ਅਜ ਦਾ ਨਹੀਂ ਸਗੋਂ ਅਜ਼ਲਾਂ ਤੋਂ ਚਲਿਆ ਆ ਰਹਿਆ ਹੈ । ਕਵਿਤਾਂ ਨੂੰ ਮਨੁਖੀ ਮਨ ਦੀ ਸੁਹਜ ਤ੍ਰਿਪਤੀ ਦਾ ਸਭ ਤੋਂ ਮੁਢਲਾ ਸਾਹਿੱਤਕ ਸਾਧਨ ਮੰਨਿਆ ਗਿਆ ਹੈ । ਆਦਿ ਕਾਲ ਵਿਚ ਮਨੁਖ ਜਜ਼ਬਾਤੀ ਅਤੇ ਭਾਵਕ ਵਧੇਰੇ ਸੀ ਅਤੇ ਬੌਧਿਕ ਘਟ ਆਪਣੇ ਮਨ ਦੇ ਭਾਵਾਂ, ਉਦਗਾਰਾਂ ਅਤੇ ਜਜ਼ਬਿਆਂ ਵਿਚ ਵਹ ਕੇ ਉਹ ਕਈ ਪ੍ਰਕਾਰ ਦੇ ਕਾਵਿਕ ਸ਼ਬਦ ਵਰਤ ਜਾਂਦਾ ਸੀ । ਮੁਢਲੇ ਮਨੁਖ ਦੀ ਜਜ਼ਬਿਆਂ ਗੱਧੀ ਇਹ ਬਲੀ ਇਕ ਪ੍ਰਕਾਰ ਦੀ ਮੁਢਲੀ ਕਵਿਤਾ ਹੀ ਸੀ ਅਤੇ ਮਨੁਖ ਇਸੇ ਵਿਚੋਂ ਹੀ ਆਪਣੀ ਹਜ ਤ੍ਰਿਪਤੀ ਮਾਣਦਾ ਸੀ । ਪਰ ਮੁਢਲੀ ਕਵਿਤਾ ਅਜ ਕਲ ਦੀ ਕਵਿਤਾ ਵਾਂਗ ਆਪਣੇ ਆਪ ਵਿਚ ਕਈ ਵੱਖਰੀ ਅਤੇ ਨਵੇਕਲੀ ਵਸਤ ਨਹੀਂ ਸੀ, ਸਗੋਂ ਉਸ ਵਿਚ ਕਈ ਹੋਰ ਸੂਖਮ ਕਲਾਵਾਂ ਦੇ ਅੰਸ਼ ਵੀ ਸਮਿਲਤ ਸਨ ਅਤੇ ਨਾਟਕੀ ਅੰਸ਼ ਉਨ੍ਹਾਂ ਵਿਚੋਂ ਇਕ ਸੀ । ਅਸੀਂ ਮੁਢਲੀ ਕਵਿਤਾ ਨੂੰ ਨਾਟਕ ਨਾਲੋਂ ਵੱਖ ਨਹੀਂ ਕਰ ਸਕਦੇ । ਜੇਕਰ ਅਸੀਂ ਸੰਸਾਰ ਭਰ ਦੇ ਮੁਢਲੇ ਸਾਹਿੱਤ ਦਾ ਰੂਪ ਵੇਖੀਏ ਤਾਂ ਉਹ ਸਾਨੂੰ ਨਾਟਕੀ ਕਵਿਤਾ ਦੇ ਰੂਪ ਵਿਚ ਹੀ ਮਿਲੇਗਾ। ਪ੍ਰਾਚੀਨ ਯੂਨਾਨੀ ਜਗਤ ਪ੍ਰਸਿੱਧ ਕਲਾਕਾਰ ਹੈਮਰ ਦੇ ਮਹਾਂ ਕਾਵਿ ਇਲੀਅਡ' ਅਤੇ 'ਓਡੀਸੀ' ਜਿਥੇ ਕਾਵਿਕ ਗੁਣਾਂ ਦੇ ਧਾਰਨੀ ਹਨ ਉਥੇ ਉਨ੍ਹਾਂ ਵਿਚ