ਪੰਨਾ:Alochana Magazine July 1964.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਟਕੀ ਗੁਣਾਂ ਦੀ ਵੀ ਕੋਈ ਘਾਟ ਨਹੀਂ । ਇਨ੍ਹਾਂ ਨਾਟਕੀ ਗੁਣਾਂ ਦੇ ਆਧਾਰ ਉਤੇ ਹੀ ਯੂਨਾਨ ਦੇ fਸਧ ਕਲਾਕਾਰਾਂ ਨੇ ਇਨ੍ਹਾਂ ਮਹਾਂ ਕਾਵਾਂ ਉਤੇ ਆਧਾਰਿਤ ਨਾਟਕ ਰਚੇ । ਐਸਕਾਈਲਸ ਯੂਰੀਪਡੀਜ਼ ਅਰਿਸਟੋਫੇਨ ਅਤੇ ਸਫਕਲਜ਼ ਦੇ ਨਾਟਕ ਕਾਵਿਕ ਗੁਣਾਂ ਨਾਲ ਭਰਪੂਰ ਹਨ, ਪਰ ਇਨ੍ਹਾਂ ਨੂੰ ਨਾਟਕ ਪਹਲਾਂ ਅਤੇ ਕਵਿਤਾ ਬਾਅਦ ਵਿਚ ਸਮਝਿਆ ਜਾਂਦਾ ਹੈ । ਇਸੇ ਤਰ੍ਹਾਂ ਸ਼ੈਕਸਪੀਅਰ ਦੇ ਸਾਰੇ ਨਾਟਕ ਕਾਵਿ ਰੂਪ ਵਿਚ ਹਨ ਪਰ ਉਨ੍ਹਾਂ ਦੀ ਵਿਸ਼ੇਸ਼ਤਾ ਨਾਟਕਾਂ ਦੇ ਤੌਰ ਤੇ ਹੈ ਨਾ ਕਿ ਕਵਿਤਾ ਦੇ ਤੌਰ ਤੇ । ਭਾਰਤ ਦੇ ਮੁਢਲੇ ਨਾਟਕ - ਕਾਰ, ਭਵਭਤੀ, ਵਿਸਾਖਾਦਤ, ਸ਼ੁਦਕ ਅਤੇ ਕਾਲੀ ਦਾਸ ਆਦਿ ਦੇ ਨਾਟਕ ਕਾਵਿ-ਮਈ ਹਨ ਪਰ ਅਸੀਂ ਉਨ੍ਹਾਂ ਨੂੰ ਜ਼ਿਆਦਾ ਨਾਟਕ ਦੇ ਤੌਰ ਤੇ ਹੀ ਸਤਿਕਾਰਦੇ ਹਾਂ । | ਕਹਣ ਦਾ ਭਾਵ ਇਹ ਹੈ ਕਿ ਭਾਵੇਂ ਸਾਹਿੱਤ ਵਿਚ ਮੁਢਲਾ ਰੂਪ ਕਵਿਤਾ ਦਾ ਹੀ ਮੰਨਿਆਂ ਜਾਂਦਾ ਹੈ ਪਰ ਮੁਢਲੀ ਕਵਤਾ ਨ ਟਕ ਪਹਲੋਂ ਅਤੇ ਕਵਿਤਾ ਬਾਅਦ ਵਿਚ ਕਿਹਾ ਜਾ ਸਕਦੀ ਹੈ । ਕਵਿਤਾ ਦੀ ਉਤਪਤੀ ਮਨੁਖ ਦੇ ਨਾਟਕੀ ਭਾਵ ਵਿਚੋਂ ਹੀ ਹੋਈ ਜਾਪਦ ਹੈ । ਸੋ ਕਿਹਾ ਜਾ ਸਕਦਾ ਹੈ ਕਿ ਕਵਿਤਾ ਨਾਲੋਂ ਨਾਟਕ ਮਨੁਖੀ ਮਨ ਦੀ ਸੁਹਜ ਤ੍ਰਿਪਤੀ ਦਾ ਪਹਲੇਰਾ ਸਾਧਨ ਹੈ । | ਨਾਟਕ ਇਕ ਸੂਖਮ ਕਲਾ ਹੈ । ਇਸ ਦੀ ਉਤਪਤੀ ਮਨੁਖ ਦੀ ਅਸੰਤੁਸ਼ਟ ਰੂਚੀ ਨੂੰ ਸੰਤੁਸ਼ਟ ਕਰਨ ਦੀ ਲੋਚਾ ਵਿਚੋਂ ਹੋਈ । ਮੁਢ ਵਿਚ ਜਦੋਂ ਮਨੁਖ ਕਿਤੀ ਨਾਲ ਇਕ ਮਿਕ ਸੀ ਤਾਂ ਉਸ ਨੂੰ ਆਪਣੀ ਸ਼ੇ· ਹੱਦ ਦਾ ਕੋਈ ਚੇਤੰਨ ਤੌਰ ਤੇ ਅਨੁਭਵ ਨਹੀਂ ਸੀ ਉਹ (State of nature) ਕ੍ਰਿਤਕ ਅਵੱਸਥ ਵਿਚ ਵਿਚਰਦਾ ਸੀ ਅਤੇ ਉਸ ਨੇ ਆਪਣੇ ਆਪ ਨੂੰ ਪ੍ਰਕ੍ਰਿਤੀ ਦੇ ਨੇਮਾਂ ਅਨੁਸਾਰ ਢਾਲਿਆ ਹੋਇਆ ਸੀ । ਉਦੋਂ ਮਨੁੱਖ ਆਪਣੇ ਆਪ ਵਿਚ ਸੰਤੁਸ਼ਟ ਸੀ । ਕ੍ਰਿਤਕ ਸ਼ਕਤੀਆਂ ਉਸ ਉਪਰ ਹਾਵੀ ਸਨ । ਉਸ ਦੇ ਸਾਰੇ ਕਾਰਜ ਕ੍ਰਿਤਿਕ ਨੇਮਾਂ ਅਨੁਸਾਰ ਪੂਰਨ ਹੁੰਦੇ ਸਨ । ਉਸ ਨੂੰ ਇਸ ਬਾਰੇ ਕੋਈ ਚਿੰਤਾ ਨਹੀਂ ਸੀ ਉਸ ਸਮੇਂ ਉਹ ਆਪਣੀ ਸੈ-ਹੱਦ ਬਾਰੇ ਚੇਤੰਨ ਨਹੀਂ ਸੀ ਜਿਸ ਕਰਕੇ ਉਸ ਨੂੰ ਕਲਾ ਦੀ ਵੀ ਕੋਈ ਖਾਸ ਲੋੜ ਨਹੀਂ ਸੀ । ਪਰ ਸਮਾਂ ਬੀਤਣ ਨਾਲ ਜਦ ਮਨੁਖ ਦੀ ਚੇਤਨਾ ਵਿਕਸਤ ਹੋਣ ਲਗੀ ਤਾਂ ਉਸ ਨੂੰ ਆਪਣੀ ਸੁੰ-ਹੋਂਦ ਬਾਰੇ ਇਹ ਸ ਸ ਹੋਣ ਲਗਾ ਅਤੇ ਇਸ ਇਹਸਾਸ ਦੇ ਜਾਗਣ ਨਾਲ ਹੀ ਉਸ ਨੂੰ ਆਪਣੇ ਆਪ ਅਤੇ ਪ੍ਰਕ੍ਰਿਤੀ ਵਿਚਾਲੇ ਫ਼ਰਕ ਜਾfਪਿਆ । ਹੁਣ ਮਨੁਖ ਨੇ ਆਪਣੇ ਆਪ ਨੂੰ ਪ੍ਰਕ੍ਰਿਤੀ ਨਾਲੋਂ ਨਿਖੇੜਨਾ ਸ਼ੁਰੂ ਕਰ ਦਿਤਾ ਅਤੇ ਇਸ ਤਰਾ ਕਿਤਿਕ ਸ਼ਕਤੀਆਂ ਉਤੇ ਵਸੀਕਾਰ ਪ੍ਰਾਪਤ ਕਰਨ ਲਈ ਜਤਨਸ਼ੀਲ ਹੋਣ ਲਗਾ । ਜਿਥੇ ਪਹਲਾਂ ਮਨਖ ਪ੍ਰਕ੍ਰਿਤੀ ਦੇ ਨੇਮਾਂ ਅਨੁਸਾਰ ਢਲਿਆ ਹੋਇਆ ਸੀ ਉਥੇ ਹੁਣ ਮਨੁਖ ਨੇ ਕਿ ਨੂੰ ਆਪਣੇ ਮੁਤਾਬਕ ਢਾਲਣਾ ਸ਼ੁਰੂ ਕਰ ਦਿਤਾ। ਜਿਉਂ ਜਿਉਂ ਉਹ ਕ੍ਰਿਤਿਕ ਸ਼ਕਤੀਆਂ ਨੂੰ ਆਪਣੇ ਵੱਸ ਵਿਚ ਕਰਨ ਵਿਚ ਸਫਲ ਹੁੰਦਾ ਗਇਆ, ਉਸ ਦੀ ਆਤਮਕ ਅਸੰਤੁਸ਼ਟਤਾ ਵਧਦੀ ਗਈ । ਇਸ ਅਸੰਤੁਸ਼ਟ ਅਵੱਸਥਾ ਨੂੰ ਸੰਤੁਸ਼ਟ ਕਰਨ ਲਈ ਮਨੁਖ ਨੇ ਕਲਾ ਦਾ ਸਹਾਰਾ ਲਇਆ । ਸੋ ਕਲਾ (ਨਾਟਕ) ਮਨੁਖ ਦੀ ਅਸੰਤੁਸ਼ਟ ਰੁਚੀ ਵਿਚੋਂ ਉਗਮੀ ਜੋ 20