ਪੰਨਾ:Alochana Magazine July 1964.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਤੇ ਮੁਸਲਮਾਨਾਂ ਨੇ ਹਮਲੇ ਸ਼ੁਰੂ ਕਰ ਦਿੱਤੇ ਤਾਂ ਦੇਸ਼ ਵਿਚ ਆਪੋ ਧਾਪੀ ਮੱਚ ਗਈ । ਅਮਨ ਅਤੇ ਸੁਤੰਤਰਤਾ ਦੇ ਖੁਸ ਜਾਣ ਨਾਲ ਦੇਸ਼ ਵਿਚ ਕਲਾ ਦਾ ਵੀ ਗਲਾ ਘੁੱਟਿਆ ਗਇਆ ਅਤੇ ਇਸ ਤਰ੍ਹਾਂ ਭਾਰਤ ਵਿਚ ਨਾਟਕ ਤੇ ਰੰਗ ਮੰਚ ਵੀ ਨਾਲ ਹੀ ਖ਼ੁਰਦ ਬੁਰਦ ਹੋ ਗਏ । ਪੰਜਾਬ ਵਿਚ ਨਾਟਕ ਅਤੇ ਰੰਗ ਮੰਚ ਦੀ ਅਣਹੋਂਦ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਇਸ ਦੇਸ਼ ਵਿਚ ਸ਼ੁਰੂ ਤੋਂ ਹੀ ਕਦੇ ਪੂਰੀ ਤਰ੍ਹਾਂ ਨਾਲ ਅਮਨ ਅਤੇ ਸੁਤੰਤਰਤਾ ਸਥਾਪਿਤ ਨਹੀਂ ਹੋਈ । ਸੋ ਅਜੇਹੀ ਹਾਲਤ ਵਿਚ ਨਾਟਕ ਅਤੇ ਰੰਗ ਮੰਚ ਦੀ ਉੱਨਤੀ ਦਾ ਸਵਾਲ ਹੀ ਨਹੀਂ ਪੈਦਾ ਹੋ ਸਚਦਾ । ਉਪਰੋਕਤ ਚਰਚਾ ਤੋਂ ਭਾਵ ਇਹ ਹੈ ਕਿ ਜੇਕਰ ਦੇਸ਼ ਵਿਚ ਆਪ ਪੀ ਅਤੇ ਮਚੀ ਹੋਵੇਗੀ ਤਾਂ ਰੰਗ ਮੰਚ ਦੀ ਉੱਨਤੀ ਅਸੰਭਵ ਹੈ । ਨਾਟਕ ਤਾ ਰੰਗ ਮੰਚ ਉਤੇ ਸਮੁੱਚੀ ਮਨੁੱਖਤਾ ਨੂੰ ਇਕ ਸਾਂਝੀ ਲੜੀ ਵਿਚ ਪਰੋਣ ਦੇ ਹੱਕ ਵਿਚ ਹੈ । ਜੇਕਰ ਮਨੁਖਾਂ ਦਾ ਸਮੂਹ ਹੀ ਆਪਸ ਵਿਚ ਲੜਦਾ ਛਿੜਦਾ ਹੋਵੇਗਾ ਅਤੇ ਜਾਨ, ਮਾਲ ਸੁਰਖਿਅਤ ਨਹੀਂ ਹੋਣਗੇ ਤਾਂ ਨਾਟਕ ਕਲਾ ਵਿਕਸਤ ਨਹੀਂ ਹੋ ਸਕੇਗt, ਮੌਲ ਨਹੀਂ ਸਕੇਗੀ । ਸਾਹਿੱਤ ਦੇ ਬਾਕੀ ਸਾਰੇ ਰੂਪਾਂ ਨਾਲੋਂ ਨਾਟਕ ਦੀ ਪਰੰਪਰਾ ਵਧੇਰੇ ਗੌਰਵਮਈ ਹੈ । ਅਜ ਸੰਸਾਰ ਸਾਹਿਤ ਵਿਚ ਜਿਨਾ ਨਾਟਕ ਕਲਾ ਦਾ ਖੇਤਰ ਵਿਸ਼ਾਲ ਅਤੇ ਪ੍ਰਫੁਲਤ ਹੈ ਓਨਾ ਗਲਪ ਜਾਂ ਕਵਿਤਾ ਦਾ ਨਹੀਂ । ਇਸ ਦਾ ਸਭ ਤੋਂ ਵੱਡਾ ਕਾਰਨ ਨਾਟਕ ਦਾ ਮਨੁ ਜੀਵਨ ਦੇ ਵਧੇਰੇ ਨੇੜੇ ਹੋਣਾ ਹੈ ! ਭਾਰਤ ਮੁਨੀ ਨੇ ਨਾਟਕ ਦੀ ਵਿਸ਼ਾਲਤਾ ਨੂੰ ਦਰਸਾਇਆ ਹੋਇਆਂ ਲਿਖਿਆ ਹੈ ਕਿ ਅਜਿਹਾ ਕੋਈ ਗਿਆਨ ਨਹੀਂ, ਕੋਈ ਸ਼ਿਲਪ ਨਹੀਂ, ਕੋਈ ਵਿਦਿਆ ਨਹੀਂ, ਕੋਈ ਕਰਮ ਨਹੀਂ ਜੋ ਨਾਟਕ ਵਿਚ ਨਾ ਹੋਵੇ । ਸ਼ੈਕਸਪੀਅਰ ਵੀ ਸਾਰੇ ਜਗਤ ਨੂੰ ਇਕ ਸਟੇਜ ਕਹ ਕੇ ਨਾਟਕ ਦੀ ਵਿਸ਼ਾਲਤਾ ਵਲ ਸੰਕੇਤ ਕਰਦਾ ਹੈ ! ਕਈ ਵਿਚਾਰਵਾਨ ਇਸ ਵਿਚਾਰ ਦੇ ਧਾਰਨੀ ਹਨ ਕਿ ਨਾਟਕ ਦਾ ਖ਼ਤਰ ਮਾਰ ਦੀਆਂ ਹੱਦਾਂ ਤਕ ਹੀ ਸੀਮਤ ਰਹਿੰਦਾ ਹੈ ਅਤੇ ਇਸ ਵਿਚ ਕੇਵਲ ਉਹੋ ਹੀ ਦਿਸ਼ ਦਰਸਾਏ ਜਾ ਸਕਦੇ ਹਨ ਜੋ ਪੂਰੀ ਤਰਾਂ ਆਸਾਨੀ ਨਾਲ ਮੰਚ ਉਤੇ ਪੇਸ਼ ਕੀਤੇ ਜਾ ਸਕਣ । ਇਸ ਲਈ ਰੰਗ ਮੰਚ ਉਪਰ ਹਰ ਪ੍ਰਕਾਰ ਦਾ ਸੀਨ ਨਹੀਂ ਦਿਖਾਇਆ ਜਾ ਸਕਦਾ | ਪਰ ਅ: ਚਣ ਵਾਲਿਆਂ ਦੇ ਮਨ ਵਿਚ ਸਟੇਜ ਦਾ ਸੰਕਲਪ ਬੜੇ ਸੀਮਤ ਜਿਹੇ ਅਰਥਾਂ ਵਾਲਾ ਹੈ Pਰ ਨਾਟਕ ਨੂੰ ਛੋਟੀ ਜਿਹੀ ਸਕੂਲਾਂ ਕਾਲਜਾਂ ਦੀ ਸਟੇਜ ਦੇ ਮਾਪਾਂ ਅਨੁਸਾਰ ਮਾਪਦੇ ਪਰ ਨਾਟਕ ਦਾ ਘੇਰਾ ਤਾਂ ਜੀਵਨ ਜਿਨ੍ਹਾਂ ਵਿਸ਼ਾਲ ਅਤੇ ਵਿਸਤ ਹੈ । : ਮਤਾ " ਸੇਖੋਂ ਨੇ ' ਦਸ ਚੋਣਵੇਂ ਇਕਾਂਗੀ ਸੰਗਹ' ਦੇ ਮੁਖ ਬੰਦ ਵਿਚ ਇਸ ਗਲ ਬਾਰੇ ਚਰਚ ਕੀਤੀ ਹੈ ਕਿ ਨਾਟਕ ਅਤੇ ਮੰਚ ਨੂੰ ਜੀਵਨ ਦੇ ਮਾਪਾਂ ਅਨੁਸਾਰ ਪਰਖਣਾ ਚਾਹੀਦਾ ਹੈ। ਉਨਾਂ ਅਨੁਸਾਰ “ਨਾਟਕ ਤੇ ਮੰਚ ਦੇ ਮਾਪ ਜੀਵਨ ਦੇ ਮਾਪਾਂ ਵਿਚੋਂ ਨਿਕਲਣੇ ਚਾਚਾ