ਪੰਨਾ:Alochana Magazine July 1964.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

Northern India. | ਇਸੀ ਤਰ੍ਹਾਂ ਮਹਿਮੂਦ ਸ਼ੈਰਾਨੀ ਰੇਖਤਾਂ ਦੀ ਅਸਲੀਅਤ ਇਸ ਤਰਾਂ ਦਸਦੇ ਹਨ:- ‘ਖਤੇ ਸੇ ਮੁਰਾਦ ਅਗਰਚੇ ਵਲੀ ਔਰ ਸਰਾਜ ਕੇ ਹਾਂ ਨਜ਼ਮ ਉਰਦੁ ਕੇ ਹੈਂ ਲੇਕਿਨ ਦਹਿਲਵੀਉਂ ਨੇ ਬਿਲਾਖਰ ਇਸ ਕੋ ਜਬਾਨ ਉਰਦੁ ਕੇ ਮਾਇਨੇ ਦੇ ਦੋ ਏ, ਔਰ ਯਹਿ ਮਾਇਨੇ ਕੁਦਰਤੀ ਪੈਦਾ ਹੋ ਗਏ । ਇਸ ਲੀਏ ਕਿ ਏਕ ਅਯਾਮ ਮੇਂ ਉਰਦੂ ਜ਼ਬਾਂਨ ਕਾ ਤਸਾਤਰ ਸਰਮਾਇਆਂ ਨਜ਼ਮ ਮੈਂ ਹੀ ਥਾ ! ਜਬ ਨਸਰ ਪੈਦਾ ਹੋ ਗਈ ਤੇ ਯਹੀ ਇਸਤਲਾਹ ਇਸ ਪਰ ਨਾਤਕ ਆ ਗਈ ਇਸ ਤਰ੍ਹਾਂ ਰੇਖਤਾ ਕੁਦਰਤਨ ਉਰਦੂ ਜ਼ ਝਾਨ ਕਾ ਨਾਮ ਹੋ ਗਇਆ । | ਬਹੁਤ ਸਾਰੇ ਪੁਰਾਣੇ ਉਰਦੂ ਕਵੀਆਂ ਤੇ ਲੇਖਕਾਂ ਨੇ ਵੀ ਆਪਣੀ ਕਵਿਤਾ ਵਿੱਚ ਉਰਦੂ ਜ਼ਬਾਨ ਜਾਂ ਕਵਤਾ ਲਈ ਰੇਖਤਾ ਸ਼ਬਦ ਵਰਤਿਆ ਹੈ । ਮੀਰ ਤਕੀ ਮੀਰ ਇਕ ਥਾਂ ਲਿਖਦਾ ਹੈ : ‘ਗੁਫ਼ਤਗੂ ਰੇਖਤਾ ਮੇਂ ਨਾ ਕਰ ਯਹਿ ਹਮਾਰੀ ਜ਼ਬਾਨ ਹੈ ਪਿਆਰੇ ਗਾਲਬ ਕਈ ਥਾਵਾਂ ਤੇ ਇਹ ਸ਼ਬਦ ਉਰਦੂ ਕਵਿਤਾ ਵਾਸਤੇ ਵਰਤਦਾ ਹੈ । ਜਿਵੇਂ:- ਤਰਜ਼ੇ ਬਦਲ ਪੇ ਰੇਖਤਾ ਲਿਖਣਾ ਜਾਂ ਰੇਖਤਾ ਕੇ ਤੁਮ ਹੀ ਉਸਤਾਦੀ ਨਹੀਂ ਹੋ ਗਾਲਥ ਚ ਹਿਤੇ ਹੈਂ ਕਿ ਅਗਲੇ ਜ਼ਮਾਨੇ ਮੇਂ ਕੋਈ ਮੀਰ ਭੀ ਥਾ । ਉਪਰੋਕਤ ਦਿਤੀਆਂ ਉਦਾਹਰਣਾਂ ਤੋਂ ਇਕ ਗਲ ਤਲੀ ਭਾਂਤ ਸਿੱਧ ਹੋ ਜਾਂਦੀ ਹੈ। ਕਿ ਰੇਖਤਾ ਪਹਿਲਾਂ ਉਰਦੂ ਨਜ਼ਮ ਦਾ ਨਾਂ ਸੀ ਜੋ ਬਾਦ ਵਿਚ ਉਰਦੂ ਬੋਲੀ ਨੂੰ ਦੇ ਦਿਤਾ ਗਇਆ ਪਰ ਇਹ ਨਾਂ ਕਿਸੇ ਛੰਦ ਨੂੰ ਕਦੇ ਨਹੀਂ ਦਿਤਾ ਗਇਆ । ਵਲੀ ਰਾਮ ਨੇ ਵੀ ਇਹ ਨਾਂ ਉਰਦੂ ਕਵਿਤਾ ਨੂੰ ਦਿਤਾ ਹੈ ਭਾਵੇਂ ਉਹ ਕਿਸੇ ਵੀ ਤੇਲ ਵਿਚ ਲਿਖੀ ਗਈ ਹੋਵੇ । ਵਲੀ ਰਾਮ ਜੀ ਨੇ ਝੂਲਣੇ ਅਡ ਲਿਖੇ ਹਨ ਅਤੇ ਰੇਖਤੇ ਅਡ ! ਜਿਥੇ ਝਲਣਿਆਂ ਦੀ ਬੋਲੀ ਹਿੰਦੀ ਪ੍ਰਭਾਵਿਤ ਪੰਜਾਬੀ ਹੈ ਉਥੇ ਰੇਖਤਿਆਂ ਵਿਚ ਉਰਦੂ ਸ਼ਬਦਾਲਵੀ ਦਾ ਜ਼ੋਰ ਹੈ । ਦੋਹਾਂ ਦੀ ਛੰਦਾਂ ਬੰਦੀ ਤੇ ਬਲੀ ਬਿਲਕੁਲ ਮੇਲ ਨਹੀਂ ਖਾਂਦੀ । ਉਦਾਹਰਣ ਲਈ ਇਥੇ ਇਕ ਝੂਲਣਾ ਤੇ ਇਕ ਰੇਖਤਾ ਪਾਠਕਾਂ ਦੀ ਗਿਆਤ ਲਈ ਪੇਸ਼ 1. Glimpeses of Indian Culture. 2. ਪੰਜਾਬ ਮੈਂ ਉਰਦ ਪੰਨਾ ੪੦ ੨੬