ਪੰਨਾ:Alochana Magazine July 1964.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

3. ਘ) ਕਿਸ ਦੇ ਸਾਹਾਂ ਦੀ ਇਹ ਖੁਸ਼ਬੂ ਅੰਗ ਮੇਰੇ ਚੁੰਮਦੀ । ਹੈ ਕੋਈ ਪਰਛਾਂ ਜਹੀ ਪੋਲੇ ਪੋਲੇ ਪੈਰ ਧਰਦੀ ਮੇਰੇ ਮੰਜੇ ਦੇ ਉਦਾਲੇ ਘੁੰਮਦੀ, ਮੇਰੇ ਵਿਹੜੇ ਦੇ ਹਨੇਰੇ ਨਾਲ ਗਲਾਂ ਕਰ ਰਹੀ ਕਿਉਂ ਇਹ ਬਾਹੀਆਂ ਚੀਕੀਆਂ, ਕੌਣ ਮੰਜੇ ਉਤੇ ਆ ਕੇ ਬਹਿ ਗਿਆ, ਹਾਂ ਮੈ ਹੀ ਪਾਸਾ ਪਰਤਿਆ । ਬਾਰੀ ਥਾਣੀ ਲੰਘ ਕੇ ਸ਼ਰਮਾ ਰਹੀ ਸੀ ਫਰਸ਼ ਤੇ ਲੇਟੀ ਹੋਈ ਚੰਨ-ਚਾਨਣੀ ਯਾਦ ਦਾ ਇਕ ਬਾਜ਼ ਹਰ ਦਮ ਨੌਚਦਾ ਸੀਨੇ ਦਾ ਮਾਸ । | ਕਈ ਥਾਈਂ ਮੀਸ਼ੇ ਨੇ ਇਤਿਹਾਸਕ ਤੇ ਪੌਰਾਣਿਕ ਪ੍ਰਤੀਕਾਂ ਦਾ ਪ੍ਰਯੋਗ ਬੜਾ ਸੁਹਣ ਕੀਤਾ ਹੈ, ਜਿਵੇਂ ਸਧੋਧਨ-ਪੁਤਰ, ਮੀਥੀਅਸ ਦੇਵਤਾ, ਖਵਾਜਾ ਖ਼ਿਜ਼ਰ, ਕਰ ਖਸ਼ੇਤਰ ਤੋਂ ਉਸ ਦੀਆਂ ਕਵਿਤਾਵਾਂ ਵਿਚ ਤਸ਼ਬੀਹਾਂ ਖੂਬਸੂਰਤ ਤੇ ਮੌਲਿਕ ਹਨ ਤੇ ਉਸ ਦੇ ਬਿੰਬ ਵਿਧਾਨ ਦਾ ਵਿਸ਼ੇਸ਼ ਗੁਣ ਮੌਲਿਕਤਾ ਦਾ ਹੈ । ਵਿਅੰਗ ਤੇ ਨਾਟ ਬੜਾ ਕਾਰੀ ਹਥਿਆਰ ਹੈ ਤੇ ਮੀਸ਼ਾ ਨੇ ਇਸ ਪੁਸਤਕ ਵਿਚ ਥਾਂ ਥਾਂ ਤੇ ਵਿਅੰਗ ਕਸਿਆ ਹੈ, ਜਿਵੇਂ ‘ਸੈਰ' ਲਫਜ ਵੀ ਕੇਡਾ ਚੰਗਾ ਵਾ ਖੋਰੀ ਤਾਂ ਪੱਜ ਹੈ ਐਵੇਂ ਹਰ ਕੋਈ ਕਿਸੇ ਨੂੰ ਵੇਖਣ ਆਉਂਦਾ ਯਾ ਫਿਰ ਆਪਣਾ ਆਪ ਵਿਖਾਲਣ (ਮਾਲ ਰੋਡ) ਮੈਨੂੰ ਫਿਕਰ ਹੈ ਇਸ ਦੁਨੀਆਂ ਵਿਚ ਕਿੰਜ ਵਿਚਾਰਾਂ ਸਾਂਭੇਗਾ ਈਮਾਨ ਜਾਣ ਕੇ ਇਸ ਨੂੰ ••• ਤੂੰ ਕੀਤਾ ਸਰਕਾਰ ਤੋਂ ਆਕੀ ਹੋਵਣ ਦਾ ਐਲਾਨ ♥

.. ਰੋਜ਼ ਦਿਹਾੜੇ ਦੇਸ਼ ਦੇ ਦਫਤਰ ਦੇਣ ਦੁਹਾਈ ਨਹੀਂ ਖਲੀ ਅਸਥਾਨ ॥ (ਪੁਤਰ) ੨)