ਪੰਨਾ:Alochana Magazine July 1964.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਾਉਂਦੀ ਹੈ । ਇਸ ਕਿਤਿਆ ਦੀ ਤਾਂ ਇਕੋ ਹੀ ਵਿਧੀ ਹੋਣੀ ਹੈ, ਨਹੀਂ ਤਾਂ ਸਭ ਮਨੁਖਾਂ ਦਾ ਪ੍ਰਤੱਖੀ ਅਨੁਭਵ ਸਾਂਝਾ ਕਿਵੇਂ ਹੋ ਸਕਦਾ ਹੈ ? ਪਰ, ਅਸਲ ਵਿਚ ਪ੍ਰਤੱਖਣ (perception) ਦੀ ਏਕਤਾ ਵਿਚ ਭੀ, ਅਨੇਕਤਾ ਮੌਜੂਦ ਹੈ । ਕਵੀ ਭੀ ਫੁੱਲ ਨੂੰ ਦੇਖਦਾ ਹੈ ਤੇ ਸਾਧਾਰਨ ਮਨੁੱਖ ਭੀ ਪਰ ਜੋ ਕੁਝ ਕਵੀ ਦੀ ਅੱਖ ਨੇ ਦੇਖਿਆ ਹੈ ਉਹ ਸਾਧਾਰਨ ਮਨੁੱਖ ਦੀ ਅੱਖ ਨਹੀਂ ਵੇਖ ਸਕੀ । | ਸਾਧਾਰਨ ਮਨੁਖ ਲਈ ਤਾਂ ਇਹ ਬਚਣਾ ਹੈ ਕਿ ਯੁੱਖ-ਬੋਧ ਦੀ ਭੀ ਕੋਈ ਸਮੱ ਸਿਆ ਹੋ ਸਕਦੀ ਹੈ, ਬੜੀ ਅਜੀਬ ਗਲ ਜਾਪਦੀ ਹੈ । ਤੁਹਾਡੇ ਸਾਹਮਣੇ ਫੁਲ ਪਇਆ ਹੈ । ਇਸ ਦਾ ਰੋਗ, ਇਸ ਦੀ ਮਹਕ, ਇਸ ਦੀਆਂ ਪੰਖੜੀਆਂ ਦੀ ਮੁਲਾਇਮੀ, ਇਸ ਦਾ ਹਲਕਾ ਆਕਾਰ, ਇਹ ਸਭ ਤੁਸੀਂ ਆਪਣੇ ਗਿਆਨ ਇੰਦਰਿਆਂ ਰਾਹੀਂ ਹੁਣ ਕੀਤੇ ਹਨ । ਜੇਕਰ ਮੈਂ ਕਹਾਂ ਕਿ ਫੁਲ ਵਿਚ ਰੰਗ ਹੈ ਹੀ ਨਹੀਂ, ਜਾਂ ਇਸ ਦੀ ਮਹਕ ਤੁਹਾਨੂੰ ਐਵੇਂ ਹੀ ਜਾਪਦੀ ਹੈ, ਜਾਂ ਇਸ ਦਾ ਹਲਕਾਪਨ ਤੁਹਾਡਾ ਭਰਮ ਹੈ ਤਾਂ ਤੁਸੀਂ ਮੇਰੀ ਗਲ ਨੂੰ ਫਜ਼ਲ ਤੇ ਨਿਰਾਰਥਕ ਕਰਾਰ ਦਿਓਗੇ । ਪਰ ਸੱਚੀ ਗੱਲ ਤਾਂ ਇਹ ਹੈ ਕਿ ਇਹੋ ਗੁੰਝਲ ਹੀ ਪਤੱਖ ਬੰਧ ਦੀ ਵੱਡੀ ਸਮਸਿਆ ਹੈ । ਵਸਤਾਂ ਜੋ ਦਿਸਦੀਆਂ ਹਨ ਉਹ ਕੁਝ ਹੈ ਨਹੀਂ ਤੇ ਇਸ ਦਾ ਸਾਹਿੱਤ-ਸਿਧਾਂਤ ਨਾਲ ਇਕ ਦਾਰਸ਼ਨਿਕ ਸਬੰਧ ਹੈ । ਇਕ ਹੋਰ ਪੱਖ ਤੋਂ ਭੀ ਪ੍ਰਤੁੱਖ-ਬਧ ਸਾ ਪੁੱਤ ਨਾਲ ਸਬੰਧਿਤ ਹੈ । ਅਜੋਕੇ ਸੰਸਾਰ ਵਿਚ ਸਾਇੰਸ ਦੀ ਬੜੀ ਭਾਰੀ ਪ੍ਰਾਪਤੀ ਹੈ । ਇਸ ਦੀ ਮਹੱਤਾ ਨੇ ਵਿਗਿਆਨਕ ਵਿਧੀਆਂ ਦੀ ਬੜੀ ਮਹਾਨਤਾ ਸਥਾਪਿਤ ਕਰ ਦਿਤੀ ਹੈ । ਇਹਨਾਂ ਵਿਧੀਆਂ ਵਿਚ ਮੁਲਕ ਵਿਧੀ ਤਜਰਬਾ ਜਾਂ ਪਰਤਾਵਾਂ (experiment) ਹੈ ਜੋ ਪ੍ਰਤੱਖੀ ਪ੍ਰਕਿਰਿਆ (perceptual process) ਤੇ ਨਿਰਧਾਰਿਤ ਹੈ । ਇਹਨਾਂ ਵਿਧੀਆਂ ਦਾ ਅਸਰ ਸਮਕਾਲੀ ਦਰਸ਼ਨ ਉਪਰ ਭੀ ਪਇਆ ਹੈ । ਅਜ ਦਾ ਵਿਗਿਆਨਕ ਦਾਰਸ਼ਨਿਕ “ਕੇਵਲ ਪ੍ਰਤੱਖ ਖੋਧ ਨੂੰ ਹੀ ਗਿਆਨ ਦਾ ਆਧਾਰ ਮੰਨਦਾ ਹੈ ਅਤੇ ਨਿਰੀਖੇ ਤੱਥਾਂ ਬਾਰੇ ਕੀਤੇ ਗਏ ਹਰ ਕਥਨ ਵਿਚ ਇਕ ਅਜਿਹਾ ਨਿਆਇਸ਼ੀਲ ਅਰਥ (logical meaning) ਭਾਲਦਾ ਹੈ ਜਿਸ ਦੀ ਪੁਨਰ ਪੜਤਾਲ ਕੀਤੀ ਜਾ ਸਕੇ । ਅਜਿਹਾ ਦਰਸ਼ਨ ‘ਅਨੁਭਵਵਾਦ' (empiricism) ਹੈ ਜੋ ਅਜੋਕੇ ਸੰਸਾਰ ਦਾ ਦਾਰਸ਼ਨਿਕ ਦ੍ਰਿਸ਼ਟੀਕੋਣ ਬਣਨ ਦਾ ਜਤਨ ਕਰ ਰਹਿਆ ਹੈ ; ਹਰ ਦਰਸ਼ਨ ਜੀਵਨ ਦੀਆਂ ਕੁਲ ਕਰਿਆਵਾਂ ਨੂੰ ਆਪਣੇ ਘਰ ਵਿਚ ਸਮੇਟ ਸਕਣ ਦਾ ਦਾਅਵੇਦਾਰ ਹੁੰਦਾ ਹੈ । ਇਸ ਲਈ ਕਲਾ ਅਤੇ ਸਾਹਿੱਤ ਦਾ ਅਨੁਭਵਵਾਦੀ ਦਰਸ਼ਨ ਦੇ ਅਸਰ ਤੋਂ ਬਚ ਰਹਿਣਾ ਕਿਵੇਂ ਸੰਭਵ ਹੈ ? ਸਾਹਿੱਤ ਦੇ ਖੇਤਰ ਵਿਚ ਇਕ ਨਾਅਰਾ ਲਗਾਇਆ ਗਇਆ ਹੈ ਕਿ ਸਾਹਿੱਤ ਦੀ ਤਕਣੀ “ਅਨੁਭਵਵਾਦੀ (empirical) ਹੋਣੀ ਚਾਹੀਦੀ 1. Herbert Read: The Forms of Things Unknown. London: Faber & Faber (1960) p 19. 2. ਸ਼ਾਇੰਸ ਦੇ ਪ੍ਰਕਰਣ ਵਿਚ ਅਨਭਵ ਦਾ ਅਰਥ ਕੇਵਲ ਪ੍ਰਤੱਖੀ ਅਨੁਭਵ (perceptual experience) ਹੀ ਹੈ । --- -