ਪੰਨਾ:Alochana Magazine July 1964.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਉਸ ਨੂੰ ਵਸਤਾਂ ਉਸੇ ਤਰ੍ਹਾਂ ਵੇਖਣੀਆਂ ਚਾਹੀਦੀਆਂ ਹਨ, ਜਿਵੇਂ ਉਹ ਹੈਣ । ਇਸ ਲਈ ਮਾਨਵੀਕਰਣ (anthropomorphism) ਜਹੀਆਂ ਆਦਿ-ਕਾਲੀ (primitiveਤੇ ਅਵਗਿਆਨਕ ਰੁਚੀਆਂ ਸਮੇਂ ਦੇ ਪ੍ਰਧਾਨ ਝੁਕਾਵਾਂ ਦੇ ਉਲਟ ਹੋਣ ਕਰਕੇ ਸਾਹਿੱਤ ਵਿਚ ਵਿਵਰਜਤ ਹੋ ਜਾਣੀਆਂ ਚਾਹੀਦੀਆਂ ਹਨ । ਕੀ ਇਹ ਨਅਰਾ ਉਚਿਤ ਹੈ ਜਾਂ ਨਹੀਂ ? ਕੀ ਸ ਹਿਤ ਲਈ ਦਰਸ਼ਨ ਵਾਨੂੰ ਪ੍ਰਤੱਖ-ਅਨੁਭਵ ਨੂੰ ਮੂਲਾਧਾਰ ਪਰਵਾਨ ਕਰਨਾ ਯੋਗ ਹੈ ਜਾਂ ਨਹੀਂ ? ਇਹ ਇਕ ਹੋਰ ਅਜਿਹੀ ਸਮੱਸਿਆ ਹੈ ਜੋ ਪ੍ਰਤੱਖ ਬੱਧ ਤੇ ਸਾਹਿੱਤ ਦੇ ਸਾਂਝੂ ਖੇਤਰ ਦੀ ਬੁਨਿਆਦੀ ਸਮੱਸਿਆ ਹੈ । | ਸੋ ਜਿਸ ਖੇਤਰ ਵਿਕ ਓਪਰੀ ਨਜ਼ਰ ਨਾਲ ਕੋਈ ਸਮੱਸਿਆ ਨਹੀਂ ਦਿਸਦੀ, ਗਹ ਨਾਲ ਵੇਖਿਆਂ ਓਥੋਂ ਹੀ ਸਮੱਸਿਆਵਾਂ ਦਾ ਝੁਰਮਟ ਜਾਗ ਪਇਆਂ ਹੈ । ਪ੍ਰਤੱਖ-ਬੋਧ ਦੇ ਸਿੱਧਾਂਤ ਪ੍ਰਤੱਖ-ਬੋਧ ਬਾਰੇ ਤਿੰਨ ਮੁਖ ਸਿੱਧਾਂਤ ਪ੍ਰਚਲਿਤ ਹਨ ਜੋ ਦਾਰਸ਼ਨਿਕ ਨਿਸ਼ਚਾਵਾਨਾਂ ਦੇ ਨਿਸਚਿਆਂ ਨੂੰ ਵੰਗਾਰਦੇ ਹਨ । ਸਿੱਧੜ ਯਥਾਰਵਾਦ (native realism) : ਜਨ ਸਾਧਾਰਨ ਦਾ ਸਿਧਾਂਤ ਹੈ ਇਸ ਸਿਧਾਂਤ ਦਾ ਧਾਰਨੀ ਬਾਹਰਲੇ ਸੰਸਾਰ ਦੀ ਨਿਰਸੰਦੇਹ ਹੋਂਦ ਵਿਚ ਵਿਸ਼ਵਾਸ ਰਖਦਾ ਹੈ, ਤੇ ਇਹ ਭੀ ਮੰਨਦਾ ਹੈ ਕਿ ਉਹ ਪ੍ਰਤੱਖ ਗਿਆਨ ਦੀ ਪੱਕੜ ਵਿਚ ਆ ਸਕਦਾ ਹੈ । ਸਾਹਮਣੇ ਜੋ ਫੁਲ ਪਇਆ ਹੈ, ਉਸ ਦੀ ਹੋਂਦ ਅਤੇ ਉਸ ਦਾ ਮੈਨੂੰ ਨਜ਼ਰ ਆਉਣਾ, ਇਸ ਸਿੱਧਾਂਤ ਅਨੁਸਾਰ ਦੋਵੇਂ ਹੀ ਸਪਸ਼ਟ ਤੇ ਯਕੀਨੀ ਗੱਲਾਂ ਹਨ ਅਤੇ ਇਹਨਾਂ ਬਾਰੇ ਕਿੰਤੂ ਕਰਨਾ ਮੂਰਖਤਾ । ਦੂਜੇ ਸ਼ਬਦਾਂ ਵਿਚ ਇਸ ਸਿਧਾਂਤ ਅਨੁਸਾਰ ਪਦਾਰਥਿਕ ਹੱਦ ਤੱਖਚੇਤਨਾ (perceptional conciousness) ਦੀ ਅਮਾਧਿਅਮੀ ਵਸਤੂ immediate substance) ਹੈ । ਇਸ ਦੇ ਉਲਟ ਪ੍ਰਤੱਖ ਬੋਧ ਦੇ ਦੂਸਰੇ ਸਿੱਧਾਂਤ ਸੰਵੇਦਕ ਤੱਥਾਂ { sense-data) ਨੂੰ ਪ੍ਰਤੱਖ*ਚੇਤਨਾ ਦੀ ਅ-ਮਾਧਿਅਮੀ ਵਸਤੂ ਮੰਨਦੇ ਹਨ । ਪਰ ਯਥਾਰਥਵਾਦੀ ਦਰਸ਼ਨ ਪੁਛਦਾ ਹੈ ਕਿ ਸੰਵੇਦਕ ਤੱਥ ਤਾਂ ਇਕ fਖਣਿਕ ਵਖਾਲੀ ਹਨ । ਫਿਰ ਉਹ ਵਸਤਾਂ ਦੇ ਚਿਰਜੀਵੀ ਅਨੁਭਵ ਦਾ ਆਧਾਰ ਕਿਵੇਂ ਹੋ ਸਕਦੇ ਹਨ ? ਇਸ ਦੇ ਉਤਰ ਵਿਚ ਦ੍ਰਿਸ਼ਟਮਾਨਵਾਦੀ (phenomenalist) ਭੌਤਿਕ ਪਦਾਰਥਾਂ ਨੂੰ ਸੰਵੇਦਨਾ ਦੀਆਂ ਸਦੀਵੀ ਸੰਭਾਵਨਾਵਾਂ (permanent possibilities of sensation) l, D. M. Armstrong : Perception & The Physical World. London Rouledge & Kegan Paul (:961} P• Xi+ xi!